ਪੀ. ਏ. ਯੂ. ਫਰੂਟ ਫਲਾਈ ਟਰੈਪ ਵੰਡਣ ਦੇ ਕਾਰਜ ਦੀ ਕੀਤੀ ਸ਼ੁਰੂਆਤ
ਤਰਨ ਤਾਰਨ, 21 ਜੂਨ 2021
ਪੰਜਾਬ ਸਰਕਾਰ ਵੱਲੋਂ ਫਲਾਂ ਉੱਪਰ ਕੀਟਨਾਸ਼ਕਾਂ ਦੀਆਂ ਘੱਟ ਵਰਤੋਂ ਦੇ ਮੰਤਵ ਹੇਠ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਵੱਲੋਂ ਆਤਮਾ ਸਕੀਮ ਅਧੀਨ ਜ਼ਿਲੇ੍ਹ ਦੇ 50 ਬਾਗਬਾਨਾਂ ਨੂੰ ਬਾਗਬਾਨੀ ਵਿਭਾਗ ਤਰਨ ਤਾਰਨ ਰਾਹੀਂ ਪੀ. ਏ. ਯੂ. ਫਰੂਟ ਫਲਾਈ ਟਰੈਪ ਵੰਡਣ ਦੇ ਕਾਰਜ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ/ਬਾਗਬਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਗਬਾਨਾਂ ਨੂੰ ਸਮੇਂ ਦੇ ਹਾਣੀ ਬਣਦੇ ਹੋਏ ਨਵੇਕਲੀਆਂ ਤਕਨੀਕਾਂ ਦੀ ਵਰਤੋਂ ਕਰਕੇ ਵੱਧ ਮੁਨਾਫਾ ਕਮਾਉਣਾ ਚਾਹੀਦਾ ਹੈ।
ਡਾ. ਤਜਿੰਦਰ ਸਿੰਘ ਸੰਧੂ ਸਹਾਇਕ ਡਾਇਰੈਕਟਰ ਬਾਗਬਾਨੀ ਤਰਨ ਤਾਰਨ ਨੇ ਦੱਸਿਆ ਕਿ ਜਦੋਂ ਫਲ ਪੱਕਣ ਦੇ ਨੇੜੇ ਆਉਂਦਾ ਹੈ ਤਾਂ ਫਲ ਦੀ ਮੱਖੀ (ਫਰੂਟ ਫਲਾਈ) ਫਲ ਵਿੱਚ ਛੇਕ ਕਰਕੇ ਆਂਡੇ ਦਿੰਦੀ ਹੈ ਜਿਸ ਵਿੱਚੋਂ ਸੁੰਡੀ ਪੈਦਾ ਹੋ ਕੇ ਫਲ ਨੂੰ ਅੰਦਰੋਂ ਖਾਂਦੀ ਹੈ ਅਤੇ ਫਲ ਗਲ੍ਹ ਕੇ ਖਰਾਬ ਹੋ ਜਾਂਦਾ ਹੈ, ਜਿਸ ਨੂੰ ਫਲ ਕਾਣਾ ਪੈ ਗਿਆ ਕਿਹਾ ਜਾਂਦਾ ਹੈ। ਬਾਗ ਦੀ ਸਫਾਈ ਰੱਖ ਕੇ, ਡਿਗਿਆ ਖਰਾਬ ਫਲ ਜਮੀਨ ਵਿੱਚ ਡੂੰਘਾ ਨੱਪ ਕੇ, ਵੱਖ-ਵੱਖ ਫਲਾਂ ਦੇ ਪੱਕਣ ਦੇ ਸਮੇਂ ਅਨੁਸਾਰ ਫਰੂਟ ਫਲਾਈ ਟਰੈਪ ਲਗਾ ਕੇ ਜਾਂ ਲੋੜ ਪੈਣ ਤੇ ਸਪਰੇਅ ਕਰਕੇ ਫਲ ਨੂੰ ਸੁੰਡੀ ਪੈਣ (ਕਾਣਾ ਪੈਣ) ਤੋਂ ਬਚਾਇਆ ਜਾ ਸਕਦਾ ਹੈ।
ਇਸ ਮੌਕੇ ‘ਤੇ ਡਾ. ਕੁਲਜੀਤ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ, ਡਾ. ਕਵਲਜਗਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ ਤਰਨ ਤਾਰਨ, ਵਿਕਰਮ ਸੂਦ, ਪੀ. ਡੀ. ਆਤਮਾ, ਇੰਦਰਪਾਲ ਸਿੰਘ ਬੀ. ਟੀ. ਐਮ. ਅਤੇ ਰਾਜਬੀਰ ਸਿੰਘ ਉਪ ਨਿਰੀਖਕ ਬਾਗਬਾਨੀ ਤੋਂ ਇਲਾਵਾ ਜ਼ਿਲੇ੍ਹ ਦੇ ਅਗਾਂਹ ਵੱਧੂ ਕਿਸਾਨ ਸ਼੍ਰੀ ਬਲਰਾਜ ਸਿੰਘ ਕੁੱਲਾ, ਸ਼੍ਰੀ ਗੁਰਵਿੰਦਰ ਸਿੰਘ ਜਿੰਦਾਵਾਲਾ, ਸ਼੍ਰੀ ਨਵਤੇਜ ਸਿੰਘ ਨਬੀਪੁਰ, ਸ਼੍ਰੀ ਨਿਸ਼ਾਨ ਸਿੰਘ ਪੱਟੀ ਅਤੇ ਹੋਰ ਹਾਜ਼ਰ ਸਨ।ਕਿਸਾਨਾਂ ਵੱਲੋਂ ਸਰਕਾਰ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਂਘਾ ਕੀਤੀ ਗਈ