ਡਿਪਟੀ ਕਮਿਸ਼ਨਰ ਵਲੋਂ ਗੁਰਦਾਸਪੁਰ ਅਤੇ ਧਾਰੀਵਾਲ ਦੇ ਖੇਤਰ ਦੇ ਲੋਕਾਂ ਨਾਲ ਵੀਡੀਓ ਕਾਨਫਰੰਸ ਜਰੀਏ ਮੀਟਿੰਗ

DC Gurdaspur Mohamad Isfak

ਗੁਰਦਾਸਪੁਰ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਸੜਕਾਂ ਦੇ ਕਿਨਾਰਿਆਂ ਤੇ ਲਗਾਏ ਜਾਣਗੇ ਬੂਟੇ
ਗੁਰਦਾਸਪੁਰ, 30 ਸਤੰਬਰ ( )- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੀਡੀਓ ਕਾਨਫੰਰਸ ਜਰੀਏ ਗੁਰਦਾਸਪੁਰ ਅਤੇ ਧਾਰੀਵਾਲ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਦਰਪੇਸ਼ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਉਨਾਂ ਦੇ ਨਿਪਟਾਰੇ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ ਵੀ ਮੋਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸ਼ਨ ਵਲੋਂ ਲੋਕਾਂ ਤਕ ਪੁਹੰਚ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਉਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਟੈਸਟਿੰਗ ਜਰੂਰ ਕਰਵਾਉਣ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਮੀਟਿੰਗ ਦੌਰਾਨ ਧਾਰੀਵਾਲ ਤੋਂ ਸਾਬਕਾ ਕੌਸਲਰ ਰਮੇਸ਼ ਕੁਮਾਰ ਨੇ ਵਾਰਡ ਨੰਬਰ-3 ਵਿਖੇ ਸਫਾਈ ਦੇ ਪ੍ਰਬੰਧ ਕਰਵਾਉਣ ਅਤੇ ਨਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ। ਸਵਰਨ ਸਿੰਘ ਵਾਸੀ ਧਾਰੀਵਾਲ ਨੇ ਦਾਣਾ ਮੰਡੀ ਰੋਡ ਦੀ ਮੁਰੰਮਤ ਕਰਨ, ਟਿਊਬਵੈੱਲ ਪੰਪ ਠੀਕ ਕਰਵਾਉਣ ਦੀ ਮੰਗ ਕੀਤੀ। ਧਾਰੀਵਾਲ ਨਹਿਰ , ਬੀਡੀਪੀਓ ਦਫਤਰ ਦੇ ਨੇੜੇ ਕਿਨਾਰੇ ਠੀਕ ਕਰਨ, ਸਟਰੀਟ ਠੀਕ ਕਰਨ ਸਬੰਧੀ ਮੁਸ਼ਕਿਲਾਂ ਧਿਆਨ ਵਿਚ ਲਿਆਂਦੀਆਂ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਕੰਮ ਕਰਨ ਦੀ ਹਦਾਇਤ ਕੀਤੀ।
ਗੁਰਦਾਸਪੁਰ ਵਾਸੀ ਮੋਹਿਤ ਮਹਾਜਨ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਟ ਵਲੋਂ ਹਨੂੰਮਾਨ ਚੌਂਕ ਵਿਖੇ ਲੋਕਾਂ ਵਲੋਂ ਬਜਾਰਾਂ ਵਿਚ ਕਾਰਾਂ ਖੜ•ੀਆਂ ਕਰਕੇ ਆਵਾਜਾਈ ਪ੍ਰਭਾਵਿਤ ਕਰਨ ਸਬੰਧੀ ਸਮੱਸਿਆ ਧਿਆਨ ਵਿਚ ਲਿਆਂਦੀ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਈ.ਓ ਗੁਰਦਾਸਪੁਰ ਤੇ ਸਬੰਧਿਤ ਅਧਿਕਾਰੀਆਂ ਨੂੰ ਸੜਕਾਂ ਤੇ ਯੈਲੋ ਲਾਈਨ ਲਗਾਉਣ ਦੀ ਹਦਾਇਤ ਕੀਤੀ । ਨੀਲ ਕਮਲ ਵਾਸੀ ਗੁਰਦਾਸਪੁਰ ਨੇ ਚੈਨੀ ਝਪਟਮਾਰਾਂ, ਬੁੱਲਟ ਮੋਟਰਸਾਈਕਲ ਸਵਾਰ ਵਲੋਂ ਪਟਾਖੇ ਮਾਰਨ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ, ਜਿਸ ਸਬੰਧੀ ਪੁਲਿਸ ਅਧਿਕਾਰੀਆਂ ਵਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਮੰਨਣ ਸੈਣੀ ਨੇ ਟੈਗੋਰ ਪਬਲਿਕ ਸੂਕਲ ਵਾਲੀ ਸੜਕ/ਗਲੀ ਦੀ ਮੁਰੰਮਤ ਕਰਨ ਅਤੇ ਬਜਾਰਾਂ ਵਿਚ ਬਿਜਲੀ ਦੀਆਂ ਲਮਕ ਰਹੀਆਂ ਤਾਰਾਂ ਠੀਕ ਕਰਨ ਲਈ ਕਿਹਾ। ਦਿਲਬਾਗ ਸਿੰਘ ਲਾਲੀ ਚੀਮਾ ਨੇ ਪੰਚਾਇਤ ਭਵਨ ਤੋ ਲੈ ਕੇ ਰੇਲਵੇ ਫਾਟਕ ਤਕ ਜਿਆਦਾ ਗਿਣਤੀ ਵਿਚ ਬਣਾਏ ਗਏ ਸਪੀਡ ਬਰੇਕਰ ਘਟਾਉਣ ਲਈ ਕਿਹਾ। ਰਾਜੀਵ ਠਾਕੁਰ ਨੇ ਇਸਲਾਮਾਬਾਦ ਮੁਹੱਲਾ ਵਿਖੇ ਪੁਲੀ ਠੀਕ ਕਰਨ ਦੀ ਮੰਗ ਕੀਤੀ। ਡਿਪਟੀ ਕਮਿਸ਼ਨਨ ਨੇ ਉਪਰੋਕਤ ਮੁਸ਼ਕਿਲਾਂ ਸੁਣਨ ਉਪਰੰਤ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਮੰਤਵ ਨਾਲ ਸ਼ਹਿਰ ਦੀਆਂ ਸੜਕਾਂ ਤੇ ਪੌਦੇ ਲਗਾਏ ਜਾਣਗੇ, ਜਿਸ ਸਬੰਧੀ ਈਓ ਗੁਰਦਾਸਪੁਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਈ.ਓ ਗੁਰਦਾਸਪੁਰ ਨੇ ਦੱਸਿਆ ਕਿ ਕੂੜੇ ਦੀ ਸਾਂਭ ਸੰਭਾਲ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਘਰੋ ਘਰੀਂ ਸੁੱਕਾ ਤੇ ਗਿੱਲਾ ਕੂੜਾ ਚੁੱਕਣ ਨੂੰ ਯਕੀਨੀ ਬਣਾਇਆ ਗਿਆ ਹੈ।

Spread the love