ਡਿਪਟੀ ਕਮਿਸ਼ਨਰ ਵਲੋਂ ਬੱਬੇਹਾਰੀ ਪੁਲ ਅਤੇ ਤਿੱਬੜੀ ਰੈਸਟ ਹਾਊਸ ਦਾ ਦੌਰਾ
ਗੁਰਦਾਸਪੁਰ, 9 ਅਗਸਤ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਸ਼ਾਨਦਾਰ ਉਪਰਾਲਿਆਂ ਦੀ ਲੜੀ ਨੂੰ ਅੱਗੇ ਤੋੜਦਿਆਂ ਜਿਥੇ ਤਿੱਬੜੀ ਰੈਸਟ ਹਾਊਸ ਨੂੰ ਸੁੰਦਰੀਕਰਨ ਲਈ ਯੋਜਨਾ ਉਲੀਕੀ ਗਈ, ਉਸਦੇ ਨਾਲ-ਨਾਲ ਬੱਬੇਹਾਲੀ ਪੁਲ ਜਿਥੇ ਪਕੋੜੇ ਖਾਣ ਲਈ ਪਬਲਿਕ ਅਤੇ ਆਉਣ=ਜਾਣ ਵਾਲੇ ਲੋਕ ਵਿਸ਼ੇਸ ਤੌਰ ’ਤੇ ਜਾਂਦੇ/ਰੁਕਦੇ ਹਨ, ਓਥੇ ਲੋਕਾਂ ਦੀ ਸਹੂਲਤ ਲਈ ਵਿਸ਼ੇਸ ਪ੍ਰਬੰਧ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਡਿਪਟੀ ਕਮਿਸ਼ਨਰ ਵਲੋਂ ਬੱਬੇਹਾਲੀ ਪੁਲ ਅਤੇ ਤਿੱਬੜੀ ਰੈਸਟ ਹਾਊਸ ਦਾ ਦੌਰਾ ਕੀਤਾ ਗਿਆ ਤੇ ਸਬੰਧਤ ਅਧਿਕਾਰੀਆਂ ਨੂੰ ਅਗਲੇ 15 ਦਿਨਾਂ ਦੇ ਵਿਚ ਪਰਪੋਜ਼ਲ ਤਿਆਰ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਵਲੋਂ ਪਹਿਲਾਂ ਬੱਬੱਹਾਲੀ ਪੁਲ ਵਿਖੇ ਪੁਹੰਚੇ, ਜਿਥੇ ਉਨਾਂ ਇਰੀਗੇਸ਼ਨ ਵਿਭਾਗ, ਪੀ.ਡਬਲਿਊ.ਡੀ ਬਾਗਬਾਨੀ, ਜੰਗਲਾਤ ਸਮੇਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਥੇ ਪਬਲਿਕ ਦੀ ਸਹਲੂਤ ਲਈ ਇਕ ਫੂਡ ਕੋਰਟ, ਬੈਠਣ, ਪਬਲਿਕ ਲਈ ਸੈਰ ਕਰਨ ਆਦਿ ਕਰਨ ਲਈ ਰੂਪ-ਰੇਖਾ ਉਲਕੀਣ ਅਤੇ ਪੁਲ ਦੇ ਦੋਨਾਂ ਪਾਸਿਆਂ ’ਤੇ ਖੂਬਸੂਰਤ ਪਲਾਂਟਟੇਸ਼ਨ ਕਰਵਾਈ ਜਾਵੇ।
ਉਪਰੰਤ ਡਿਪਟੀ ਕਮਿਸ਼ਨਰ ਤਿੱਬੜੀ ਰੈਸਟ ਹਾਊਸ, ਜੋ ਇਰੀਗੇਸ਼ਨ ਵਿਭਾਗ ਦਾ ਰੈਸਟ ਹਾਊਸ ਹੈ, ਵਿਖੇ ਪਹੁੰਚੇ। ਉਨਾਂ ਰੈਸਟ ਹਾਊਸ ਦੇ ਸੁੰਦਰੀਕਰਨ ਲਈ ਇਰੀਗੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰੈਸਟ ਹਾਊਸ ਦੇ ਸੁੰਦਰੀਕਰਨ ਲਈ ਪਰਪੋਜ਼ਲ ਤਿਆਰ ਕਰਨ। ਰੈਸਟ ਹਾਊਸ ਵਿਚ ਪਲਾਂਟੇਸ਼ਨ, ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਉਣ, ਪਾਰਕ, ਬੱਚਿਆਂ ਦੇ ਖੇਡਣ ਲਈ ਪਘੂੰੜੇ ਆਦਿ ਲਗਾਉਣ ਅਤੇ ਰੈਸਟ ਹਾਊਸ ਦੇ ਸੁੰਦਰੀਕਰਨ ਲਈ ਹੋਰ ਕੀ ਕੀਤਾ ਜਾ ਸਕਦਾ ਹੈ, ਸਬੰਧੀ ਵਿਸਥਾਰ ਵਿਚ ਪਰਪੋਜ਼ਲ ਤਿਆਰ ਕੀਤੀ ਜਾਵੇ, ਤਾਂ ਜੋ ਇਸ ਰੈਸਟ ਹਾਊਸ ਦੇ ਸੁੰਦਰੀਕਰਨ ਵਿਚ ਹੋਰ ਵਾਧਾ ਕੀਤਾ ਜਾ ਸਕੇ। ਇਸ ਮੌਕੇ ਤਿੱਬੜੀ ਰੈਸਟ ਹਾਉਸ ਤੋਂ ਬੱਬੇਹਾਲੀ ਪੁਲ ਤਕ ਬਣੀ ਸੜਕ ਦੇ ਕਿਨਾਰਿਆਂ ਨੂੰ ਸੁੰਦਰ ਦਿੱਖ ਦੇਣ ਲਈ ਪਲਾਂਟਟੇਸ਼ਨ ਕਰਨ ਬਾਰੇ ਵੀ ਅਧਿਕਾਰੀਆਂ ਨੂੰ ਕਿਹਾ ਗਿਆ।
ਇਸ ਮੌਕੇ ਵਰਿੰਦਰਪਾਲ ਸਿੰਘ ਬਾਜਵਾ ਐਸ.ਡੀ.ਐਮ ਗੁਰਦਾਸਪੁਰ, ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ-ਕਮਿਸ਼ਨਰ ਨਗਰ ਨਿਗਮ ਬਟਾਲਾ, ਵਿਨੈ ਠਾਕੁਰ ਐਕਸੀਅਨ ਇਰੀਗੇਸ਼ਨ, ਤੇਜਿੰਦਰ ਸਿੰਘ ਬਾਜਵਾ ਡਿਪਟੀ ਡਾਇਰੈਕਟਰ ਬਾਗਬਾਨੀ, ਨਿਰਮਲ ਸਿੰਘ ਐਸ.ਡੀ.ਓ ਪੀ.ਡਬਲਿਊ.ਡੀ, ਹਰਚਰਨ ਸਿੰਘ ਕੰਗ ਜ਼ਿਲਾ ਭੂਮੀ ਰੱਖਿਆ ਅਫਸਰ, ਬਿਕਰਮਜੀਤ ਸਿੰਘ ਜੰਗਲਾਤ ਅਫਸਰ, ਸੰਜੀਵ ਸ਼ਰਮਾ ਐਸ.ਡੀ.ਓ ਇਰੀਗੇਸ਼ਨ ਆਦਿ ਮੋਜੂਦ ਸਨ।
ਕੈਪਸ਼ਨ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਬੱਬੇਹਾਲੀ ਪੁਲ ’ਤੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ।