ਡਿਪਟੀ ਕਮਿਸ਼ਨਰ ਵਲੋਂ ਸਮਾਜਿਕ ਸੁਰੱਖਿਆ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤਕ ਪੁਜਦਾ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ

ਸਮਾਜਿਕ ਸੁਰੱਖਿਆ ਭਲਾਈ ਸਕੀਮਾਂ ਦਾ 5 ਪਿੰਡਾਂ ਨੂੰ ਦਿੱਤਾ 100 ਫੀਸਦ ਲਾਭ-ਅਗਲੇ ਪੜਾਅ ਵਿਚ 80 ਪਿੰਡਾਂ ਨੂੰ ਕੀਤਾ ਜਾਵੇਗਾ ਕਵਰ
ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਲੈਣ ਦੀ ਕੀਤੀ ਗਈ ਅਪੀਲ
ਗੁਰਦਾਸਪੁਰ, 16 ਜੁਲਾਈ 2021 ਜ਼ਿਲੇ ਅੰਦਰ ਲੋੜਵੰਦ ਅਤੇ ਗਰੀਬ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ 100 ਫੀਸਦ ਲਾਭ ਪੁਜਦਾ ਕਰਨ ਲਈ ਸਬੰਧਤ ਵਿਭਾਗ ਕਮਰਕੱਸ ਲੈਣ ਅਤੇ ਪਿੰਡਾਂ ਤੇ ਸ਼ਹਿਰਾਂ ਅੰਦਰ ਵਿਸ਼ੇਸ ਅਭਿਆਨ ਜਰੀਏ ਸਹੂਲਤਾਂ ਦਾ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਕਮਿਸ਼ਨਰ, ਰਜਿੰਦਰ ਸਿੰਘ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਗੁਰਦਾਸਪੁਰ, ਅਮਰਜੀਤ ਸਿੰਘ ਭੁੱਲਰ ਜ਼ਿਲਾ ਪ੍ਰੋਗਰਾਮ ਅਫਸਰ, ਐਸ.ਦੇਵਗਨ ਡੀਐਫ.ਐਸ.ਸੀ, ਪਰਸ਼ੋਤਮ ਸਿੰਘ ਜ਼ਿਲਾ ਰੋਜ਼ਗਾਰ ਅਫਸਰ, ਸੁਖਵਿੰਦਰ ਸਿੰਘ ਜ਼ਿਲਾ ਭਲਾਈ ਅਫਸਰ ਅਤੇ ਲੇਬਰ ਵਿਭਾਗ ਦੇ ਅਧਿਕਾਰੀ ਵੀ ਮੋਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ ਸਮਾਜਿਕ ਸੁਰੱਖਿਆ ਸਕੀਮਾਂ ਦਾ 100 ਫੀਸਦ ਲਾਭ, ਯੋਗ ਲਾਭਪਾਤਰੀਆਂ ਨੂੰ ਦੇਣ ਦੇ ਮੰਤਵ ਨਾਲ ਵਿਸ਼ੇਸ ਮੁਹਿੰਮ ਵਿੱਢੀ ਗਈ ਸੀ, ਜਿਸ ਦੇ ਚੱਲਦਿਆਂ ਪਹਿਲੇ ਪੜਾਅ ਵਿਚ 05 ਪਿੰਡ ਕਵਰ ਕੀਤੇ ਗਏ ਸਨ ਅਤੇ ਹੁਣ ਅਗਲੇ ਪੜਾਅ ਵਿਚ 31 ਜੁਲਾਈ ਤਕ 80 ਪਿੰਡ ਕਵਰ ਕੀਤੇ ਜਾਣਗੇ। ਜਿਥੇ ਯੋਗ ਲੋੜਵੰਦ ਵਿਅਕਤੀਆਂ ਨੂੰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਅਤੇ ਅਪੰਗ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ, ਸਰਬੱਤ ਸਿਹਤ ਬੀਮਾ ਕਾਰਡ, ਯੂ.ਡੀ.ਆਈ.ਡੀ ਕਾਰਡ, ਰਾਸ਼ਨ ਕਾਰਡ, ਲੇਬਰ ਕਾਰਡ, ਗਰਭਵਤੀ ਔਰਤਾਂ ਨੂੰ ਵਿੱਤੀ ਸਹਾਇਤਾ ਅਤੇ ਸਵੈ-ਰੋਜ਼ਗਾਰ ਸਥਾਪਤੀ ਕਰਨ ਲਈ ਲੋਨ ਆਦਿ ਸਬੰਧੀ ਵਿਸ਼ੇਸ ਕੈਂਪ ਲਗਾਏ ਜਾਣਗੇ। ਇਨਾਂ ਦੇ ਨਾਲ ਹੀ ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਦਵਾਈਆਂ ਦੇਣ ਲਈ ਜ਼ਿਲਾ ਰੈੱਡ ਕਰਾਸ ਵਲੋਂ ਕੈਂਪ ਲਗਾਇਆ ਜਾਵੇਗਾ।
ਉਨਾਂ ਦੱਸਿਆ ਕਿ ਦੂਜੇ ਪੜਾਅ ਵਿਚ ਗੁਰਦਾਸਪੁਰ ਬਲਾਕ ਦੇ ਪਿੰਡ ਹਰਦੋ ਬਥਵਾਲਾ, ਪਾਹੜਾ, ਬੱਬੇਹਾਲੀ, ਤਿੱਬੜ, ਅੱਬਲ ਖੈਰ, ਬੱਬਰੀ ਨੰਗਲ, ਹਯਾਤ ਨਗਰ, ਗੋਤ ਪੋਖਰ, ਜੋਗਰ ਤੇ ਪੰਡੋਰੀ, ਬਲਾਕ ਦੀਨਾਨਗਰ ਦੇ ਪਿੰਡ ਬਹਿਰਾਮਪੁਰ, ਕਲੀਜਪੁਰ, ਅਵਾਖਾਂ, ਸਮੂਚੱਕ, ਗਾਂਧੀਆਂ, ਮੰਨਣ ਕਲਾਂ ਤੇ ਮਗਰਾਲਾ, ਬਲਾਕ ਧਾਰੀਵਾਲ ਦੇ ਪਿੰਡ ਭੁੰਬਲੀ, ਡੱਡਵਾਂ, ਕਲੇਰ ਕਲਾਂ, ਰਣੀਆ, ਸੋਹਲ, ਜਫਰਵਾਲ, ਫੱਜੂਪੁਰ, ਭੋਜਰਾਜ, ਦੁੱਲਾ ਨੰਗਲ, ਕਲਿਆਣਪੁਰ, ਕੋਟ ਸੰਤੋਖ ਰਾਏ, ਨੋਸ਼ਹਿਰਾ ਮੱਝਾ ਸਿੰਘ, ਸਹਾਰੀ, ਖੁੰਡਾ, ਪੂਰੇਵਾਲ ਜੱਟਾਂ, ਬਲਾਕ ਕਾਹਨੂੰਵਾਨ ਦੇ ਪਿੰਡ ਕਾਹਨੂੰਵਾਨ, ਬੇਰੀ, ਭੈਣੀ ਮੀਆਂ ਖਾਂ, ਬਲਾਕ ਕਲਾਨੋਰ ਦੇ ਪਿੰਡ ਕਲਾਨੋਰ, ਦੇਹੜ, ਵਡਾਲਾ ਬਾਂਦਰ ਤੇ ਪੱਬਾਰਾਲੀ ਕਲਾਂ, ਬਲਾਕ ਕਾਦੀਆਂ ਦੇ ਪਿੰਡ ਹਰਚੋਵਾਲ, ਢੱਪਈ, ਵਡਾਲਾ ਗ੍ਰੰਥੀਆਂ, ਲੋਚਪ, ਔਲਖ ਕਲਾਂ, ਬਲਾਕ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਘੁਮਾਣ, ਮਾੜੀ ਬੁੱਚੀਆਂ, ਕਾਜਮਪੁਰ, ਊਧਨਵਾਲ, ਵੀਲਾਬੱਜੂ, ਬਲਾਕ ਬਟਾਲਾ ਦੇ ਪਿੰਡ ਰੰਗੜ ਨੰਗਲ, ਚਾਹਲ ਕਲਾਂ, ਧਰਮਕੋਟ ਬੱਗਾ, ਹਰਦੋਝੰਡੇ, ਸੁਨੱਈਆ, ਮੀਰਪੁਰ, ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਰੰਧਾਵਾ, ਧਿਆਨਪੁਰ, ਕਾਹਲਾਂਵਾਲੀ, ਕੋਟਲੀ ਸੂਰਤ ਮੱਲ੍ਹੀ, ਰਹੀਮਾਬਾਦ, ਰਾਏਚੱਕ, ਸ਼ਾਹਪੁਰ ਗੋਰਾਇਆ, ਸ਼ਿਕਾਰ, ਤਲਵੰਡੀ ਰਾਮਾਂ, ਠੇਠਰਕੇ, ਨਿਕੋ ਸਰਾਂ, ਹਰਦੋਵਾਲ ਕਲਾਂ, ਖੇਹਿਰਾ ਕੋਟਲੀ ਤੇ ਰਣਸੀਕਾ ਤਲਾਂ, ਬਲਾਕ ਦੋਰਾਂਗਲਾ ਦੇ ਪਿੰਡ ਥੁੰਡੀ, ਅੋਗਰਾ, ਚੌਤਾਂ, ਦੁੱਗਰੀ, ਚੱਕਰਾਜਾ, ਦੋਰਾਂਗਲਾ, ਦਬੂੜੀ ਤੇ ਹਰਦੋਛਨੀ ਸ਼ਾਮਲ ਹਨ।
ਇਸ ਮੌਕੇ ਰਜਿੰਦਰ ਸਿੰਘ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਗੁਰਦਾਸਪੁਰ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਉਪਰੋਕਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਪੁਜਦਾ ਕਰਨ ਵਿਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ ਅਤੇ ਜੇਕਰ ਕਿਸੇ ਯੋਗ ਲਾਭਪਾਤਰੀ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਨਾਂ ਦੇ ਮੋਬਾਇਲ ਨੰਬਰ 98147-37609 ਤੇ ਸੰਪਰਕ ਕਰ ਸਕਦਾ ਹੈ।
ਕੈਪਸਨ- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਆਪਣੇ ਦਫਤਰ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

Spread the love