ਗੁਰਦਾਸਪੁਰ, 9 ਜੁਲਾਈ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ 19 ਬਟਾਲੀਅਨ ਸਿੱਖ ਰੈਂਜੀਮੈਂਟ, ਡੇਰਾ ਬਾਬਾ ਨਾਨਕ ਦੇ ਜਵਾਨਾਂ ਦੀ ਸਹੂਲਤ ਲਈ, ਬਾਰਡਰ ਲਾਈਨ ’ਤੇ ਸੋਲਰ ਲਾਈਟਾਂ ਲਗਵਾਈਆਂ ਗਈਆਂ ਹਨ, ਜਿਸ ਲਈ ਉਨਾਂ ਵਲੋਂ 04 ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੌਜ ਦੇ ਜਵਾਨ ਸਾਡੇ ਦੇਸ਼ ਦਾ ਮਾਣ ਹਨ ਅਤੇ ਉਨਾਂ ਵਲੋਂ ਦਿਨ-ਰਾਤ ਦੇਸ਼ ਦੀ ਸੁਰੱਖਿਆ ਲਈ ਸਰਹੱਦਾਂ ਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਉਨਾਂ ਦੇ ਧਿਆਨ ਵਿਚ ਆਇਆ ਕਿ ਡੇਰਾ ਬਾਬਾ ਨਾਨਕ ਵਿਖੇ 19 ਬਟਾਲੀਅਨ ਦ ਸਿੱਖ ਰੈਂਜੀਮੈਂਟ ਲਈ ਬਾਰਡਰ ਲਾਈਨ ਤੇ ਸੋਲਰ ਲਾਈਟਸ ਲਗਾਉਣੀਆਂ ਹਨ, ਇਸ ਲਈ ਉਨਾਂ ਵਲੋਂ ਸੋਲਰ ਲਾਈਟਸ ਲਗਾਉਣ ਲਈ 4 ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ਹੈ ਤਾਂ ਜੋ ਜਵਾਨਾਂ ਨੂੰ ਡਿਊਟੀ ਦੇਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ.