ਡਿਪਟੀ ਕਮਿਸ਼ਨਰ ਵੱਲੋਂ ਟੀ-ਪੁਆਇੰਟ ਪਾਰਕ ’ਚ ਫੁਹਾਰੇ ਦਾ ਉਦਘਾਟਨ

ਬਰਨਾਲਾ, 16 ਅਗਸਤ 2021
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਟੀ-ਪੁਆਇੰਟ ਧਨੌਲਾ ਰੋਡ, ਬਰਨਾਲਾ ਵਿਖੇ ਬਣੇ ਪਾਰਕ ’ਚ ਫੁਹਾਰਾ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ।
ਇਸ ਮੌਕੇ ਉਨਾਂ ਸ਼ਿਵਾ ਪੋਲਟਰੀ ਇਕਵਿਪਮੈਂਟਸ ਅਤੇ ਆਈਓਐਲ ਕੈਮੀਕਲਜ਼ ਐਂਂਡ ਫਾਰਮਾਸੂਟੀਕਲ ਲਿਮਟਿਡ ਦੀ ਸ਼ਲਾਘਾ ਕੀਤੀ, ਜਿਨਾਂ ਵੱਲੋਂ ਇਹ ਉਦਮ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਆਖਿਆ ਕਿ ਟੀ-ਪੁਆਇੰਟ ’ਤੇ ਖਾਲੀ ਥਾਵਾਂ ਨੂੰ ਹਰਿਆਵਲ ਮੁਹਿੰਮ ਅਧੀਨ ਲਿਆਉਦੇ ਹੋਏ ਪਾਰਕ ਬਣਾਏ ਗਏ ਹਨ, ਜੋ ਜਿੱਥੇ ਸ਼ਹਿਰ ਦੀ ਦਿੱਖ ਨੂੰ ਸੰਵਾਰਦੇ ਹਨ, ਉਥੇ ਸ਼ਹਿਰ ਵਾਸੀਆਂ ਦੀ ਸਿਹਤਯਾਬੀ ਲਈ ਵੀ ਵਰਦਾਨ ਹਨ। ਉਨਾਂ ਆਖਿਆ ਕਿ ਅੱਜ ਇੱਥੇ ਪਾਰਕ ਵਿਚ ਫੁਹਾਰਾ ਲਾਇਆ ਗਿਆ ਹੈ, ਜਿਸ ਵਿੱਚ ਸੁੰਦਰ ਲਾਈਟਾਂ ਅਤੇ ਸੰਗੀਤ ਵੀ ਚਲਦਾ ਹੈ, ਜੋ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣੇਗਾ।
ਇਸ ਮੌਕੇ ਇੰਡੀਸਟਰੀ ਚੈਂਬਰ ਚੇਅਰਮੈਨ ਸ੍ਰੀ ਵਿਜੈ ਗਰਗ ਅਤੇ ਆਈਓਐਲ ਕੈਮੀਕਲਜ਼ ਤੋਂ ਨੁਮਾਇੰਦੇ ਹਾਜ਼ਰ ਸਨ।

Spread the love