ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਬਣਾਈ ਗਈ ਜਾਗਰੂਕਤਾ ਕਮੇਟੀ

ਅੰਮ੍ਰਿਤਸਰ, 7 ਜੂਨ,2021

 ਰੋਜਾਨਾ ਵੱਧ ਰਹੇ ਪ੍ਰਦੂਸ਼ਣ ਕਰਕੇ  ਲੋਕਾਂ ਦੇ ਵਾਤਾਵਰਣ ਪ੍ਰਤੀ ਲਾਪਰਵਾਹੀ ਵਰਤਣ ਅਤੇ ਮਹਾਂਮਾਰੀ ਦੇ ਦੌਰ ਵਿੱਚ ਸ਼ੁੱਧ ਵਾਤਾਵਰਣ ਦੀ ਲੋੜ ਨੂੰ ਦੇਖਦਿਆਂ ਹੋਇਆਂ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਸਮਝਾਉਣ ਦੀ ਬਹੁਤ ਲੋੜ ਹੈ। ਵਾਤਾਵਰਣ ਨੂੰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਾਫ ਅਤੇ ਪਵਿੱਤਰ ਕਰਨਾ ਅਸੰਭਵ ਹੈ। ਕਰੋਨਾ ਕਾਲ ਦੇ ਭਿਆਨਕ ਦੌਰ ਤੇ ਹਰ ਮਰੀਜ ਨੂੰ ਆਕਸੀਜਨ ਦੀ ਸਖਤ ਲੋੜ ਮਹਿਸੂਸ ਹੋਈ। ਪਿਛਲੇ ਹਲਾਤਾਂ ਵਿੱਚ ਸਾਨੂੰ ਆਕਸੀਜਨ ਦੇ ਇਕ ਇਕ ਸਿਲੰਡਰ ਲਈ ਬੜੀ ਮਿਹਨਤ  ਮੁਸ਼ੱਕਤ ਕਰਨੀ ਪਈ।  ਇਹ ਲੋੜ ਤਾਂ ਹੀ ਸੰਭਵ ਹੈ ਕਿ ਅਸੀਂ ਵਾਤਾਵਰਣ ਨੂੰ ਸਾਫ ਅਤੇ ਹਰਿਆ ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਇਹ ਸ਼ਬਦਾ ਦਾ ਪ੍ਰਗਟਾਵਾ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲਣ ਲਈ ਕੀਤਾ। 

  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਕੰਮਾਂ ਲਈ ਸਾਡੇ ਜਿਲੇ੍ਹ ਦੇ ਵਾਤਾਵਰਣ ਪ੍ਰੇਮੀ ਜਿਹੜੇ ਵਾਤਾਵਰਣ ਦੀ ਚੰਗੀ ਸੰਭਾਲ ਕਰ ਸਕਦੇ ਹਨ ਚਾਹੇ ਉਹ ਕਿਸੇ ਪਿੰਡ ਵਿੱਚ ਹਨ ਜਾਂ ਕਿਸੇ ਸ਼ਹਿਰ ਵਿੱਚ ਹਨ ਉਨ੍ਹਾਂ ਨੂੰ ਪ੍ਰਸਾਸ਼ਨਿਕ ਤੌਰ ਤੇ ਇਕੱਠਿਆਂ ਕਰਕੇ ਉਨ੍ਹਾਂ ਦੇ  ਅਤੇ ਸਰਕਾਰ ਦੇ  ਉਪਰਾਲੇ ਸਾਨੂੰ ਦੋਹਾਂ ਨੂੰ ਰਲ ਕੇ ਵਾਤਾਵਰਣ ਨੂੰ ਸਾਫ ਤੇ ਹਰਿਆ ਭਰਿਆ ਰੱਖਣ ਵਿੱਚ ਸਹਾਈ  ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਅੱਜ ਅੰਮ੍ਰਿਤਸਰ ਸਿਟੀ ਵਾਤਾਵਰਣ ਕਮੇਟੀ ਦਾ ਗਠਨ ਕੀਤਾ ਗਿਆ।  ਉਨ੍ਹਾਂ  ਕਿਹਾ ਕਿ ਇਸ ਕਮੇਟੀ ਵਿੱਚ ਜਿਲ੍ਹਾ ਜੰਗਲਾਤ ਅਫਸਰ ਸਹਾਇਕ ਨੋਡਲ ਅਫਸਰਕਾਰਜਕਾਰੀ ਇੰਜ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅੰਮ੍ਰਿਤਸਰ ਨੋਡਲ ਅਫਸਰਸਕੱਤਰ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰਸ੍ਰੀ ਰੋਹਿਤ ਮਹਿਰਾਸ੍ਰੀ ਐਮ:ਐਸ:ਭੱਟੀਸ੍ਰੀ ਦੀਪਕ ਬੱਬਰ ਮਿਸ਼ਨ ਅਗਾਜਸ੍ਰੀ ਕਸ਼ਸਮੀਰ ਸਿੰਘ ਭੂਰੀ ਵਾਲੇਸ੍ਰੀਮਤੀ ਮਨਜੋਤ ਕੌਰ ਢਿਲੋਂਡਾ: ਆਦਰਸ਼ ਵਿਜਸ੍ਰੀ ਜੇ:ਐਸ ਬਿਲਗਾਸ੍ਰੀ ਕਮਲ ਡਾਲਮੀਆਸ੍ਰੀ ਆਰ:ਡੀ:ਸ਼ਰਮਾਸ੍ਰੀ ਕ੍ਰਿਸ਼ਨ ਕੁਮਾਰ ਸ਼ਰਮਾਸ੍ਰੀ ਦਲਜੀਤ ਕੋਹਲੀ ਅਤੇ ਸ੍ਰੀ ਇੰਦੂ ਅਰੋੜਾ ਵਾਇਸ ਆਫ ਅੰਮ੍ਰਿਤਸਰ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਚਾਹੇ ਕੋਈ ਵਾਤਾਵਰਣਅਵਾਜੀਪਾਣੀਹਵਾ  ਪ੍ਰਤੀ ਕੰਮ ਕਰ ਰਹੇ ਹਨ ਨੂੰ ਇਸ ਕਮੇਟੀ ਵਿੱਚ ਪਹਿਲ ਦੇ ਅਧਾਰ ਤੇ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀ ਦਾ ਲੋਕਾਂ ਨੂੰ ਵਾਤਾਵਰਣ ਸਬੰਧੀ ਜਾਗਰੂਕ ਕਰਨਾ ਮੁੱਖ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਇਹ ਕਮੇਟੀ ਲੋਕਾਂ ਵੱਲੋਂ ਵਾਤਾਵਰਣ  ਨੂੰ ਲੈ ਕੇ ਕੀਤੀਆਂ ਸ਼ਿਕਾਇਤਾਂ   ਦੀ ਵੀ ਸੁਣਵਾਈ ਕਰੇਗੀ।  ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐਨ:ਜੀ:ਓਜ਼ ਜਾਂ ਕਮੇਟੀਆਂ ਵਾਤਾਵਰਣ ਪ੍ਰਤੀ ਵਧੀਆ ਕਾਰਗੁਜਾਰੀ ਕਰਨਗੀਆਂ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਲ  ਕਰਕੇ ਲੋਕਾਂ ਨੂੰ ਹੋਰ ਹਰਿਆਵਲ ਭਰਪੂਰ ਵਾਤਾਵਰਣ ਦੇਣ ਦਾ ਉਪਰਾਲਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕੋਈ ਵੀ ਨਾਗਰਿਕ ਵਾਤਾਵਰਣ ਨੂੰ ਸਾਫ ਰੱਖਣ ਲਈ ਯੋਗਦਾਨ ਪਾਏਗਾ ਜਿਲ੍ਹਾ  ਪ੍ਰਸਾਸ਼ਨ ਵੱਲੋਂ ਵੀ ਉਸ ਦਾ ਸਹਿਯੋਗ ਕੀਤਾ ਜਾਵੇਗਾ।