ਡਿਪਟੀ ਕਮਿਸਨਰ ਪਠਾਨਕੋਟ ਨੇ ਜਿਲ੍ਹਾ ਪਠਾਨਕੋਟ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੀਤੀ ਵਿਸੇਸ ਮੀਟਿੰਗ

Mr. Adityan Uppal
ਡਿਪਟੀ ਕਮਿਸਨਰ ਪਠਾਨਕੋਟ ਨੇ ਜਿਲ੍ਹਾ ਪਠਾਨਕੋਟ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੀਤੀ ਵਿਸੇਸ ਮੀਟਿੰਗ
ਹਰੇਕ ਮਹੀਨੇ ਅਜਿਹੀਆਂ ਹੋਰ ਵੀ ਮੀਟਿੰਗਾ ਕੀਤੀਆਂ ਜਾਣਗੀਆਂ ਆਯੋਜਿਤ ਤਾਂ ਜੋ ਵਪਾਰੀਆਂ ਨੂੰ ਨਾ ਆਵੇ ਕੋਈ ਵੀ ਮੁਸਕਿਲ-ਡਿਪਟੀ ਕਮਿਸਨਰ

ਪਠਾਨਕੋਟ: 21 ਫਰਵਰੀ 2024

ਅੱਜ ਸ੍ਰੀ ਆਦਿੱਤੀਆਂ ਉਪੱਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਵਪਾਰੀਆਂ ਦੀਆਂ ਮੁਸਕਿਲਾਂ ਦਾ ਹੱਲ ਕਰਨ ਲਈ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਜ), ਕਾਲਾ ਰਾਮ ਕਾਂਸਲ ਐਸ.ਡੀ.ਐਮ. ਧਾਰਕਲ੍ਹਾਂ, ਇੰਦਰਜੀਤ ਗੁਪਤਾ, ਸੁਰੇਸ ਮਹਾਜਨ, ਪਰਮਜੀਤ ਸਿੰਘ ਸੈਣੀ, ਨਰੇਸ ਕੁਮਾਰ, ਪਵਨ ਕੁਮਾਰ, ਦੀਪਕ ਸਲਵਾਨ, ਚਾਚਾ ਵੇਦ ਪ੍ਰਕਾਸ, ਐਲ.ਆਰ.ਸੋਢੀ, ਨਰਾਇਣ ਸਿੰਘ, ਸੁਨੀਲ ਮਹਾਜਨ, ਸਮੀਰ ਸਾਰਧਾ, ਅਨਿਲ ਮਹਾਜਨ, ਮਨਿੰਦਰ ਸਿੰਘ ਲੱਕੀ, ਰਾਕੇਸ ਵਡੇਹਰਾ, ਸੁਰਿੰਦਰ ਰਾਹੀ, ਪਾਰਸ ਮਹਾਜਨ, ਵਿਪਨ ਕੁਮਾਰ ਅਤੇ ਹੋਰ ਵਪਾਰੀ ਵਰਗ ਦੇ ਆਹੁਦੇਦਾਰ ਹਾਜਰ ਸਨ।

ਮੀਟਿੰਗ ਦੇ ਸੁਰੂ ਵਿੱਚ ਵਪਾਰੀ ਵਰਗ ਵੱਲੋਂ ਜਿਲ੍ਹਾ ਪ੍ਰਸਾਸਨ ਦੇ ਸਾਹਮਣੇ ਸਮੱਸਿਆ ਰੱਖੀ ਗਈ ਕਿ ਸਹਿਰ ਦੇ ਅੰਦਰ ਓ.ਟੀ.ਜੀ. ਤੋਂ ਹਜਾਰ ਗਜ ਦੇ ਨਿਯਮ ਕਰਕੇ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧ ਵਿੱਚ ਡਿਪਟੀ ਕਮਿਸਨਰ ਪਠਾਨਕੋਟ ਨੇ ਮੋਕੇ ਤੇ ਹੀ ਇੱਕ ਵਿਸੇਸ ਟੀਮ ਨਿਰਧਾਰਤ ਕਰਕੇ ਆਦੇਸ ਦਿੱਤੇ ਕਿ ਟੀਮ ਵੱਲੋਂ ਸੈਨਾ ਅਧਿਕਾਰੀਆਂ ਨਾਲ ਰਾਫਤਾ ਕਾਇਮ ਕਰਕੇ ਓ.ਟੀ.ਜੀ. ਤੋਂ ਨਿਰਧਾਰਤ ਸੀਮਾਂ ਤੋਂ ਨਿਸਾਨਦੇਹੀ ਕਰਕੇ ਪਿੱਲਰ ਲਗਾਏ ਜਾਣਗੇ ਤਾਂ ਜੋ ਆਮ ਜਨਤਾ ਅਤੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮੀਟਿੰਗ ਦੋਰਾਨ ਵਪਾਰੀਆਂ ਵੱਲੋਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਠਾਨਕੋਟ ਏਅਰਪੋਰਟ ਤਾਂ ਹੈ ਪਰ ਕੋਈ ਵੀ ਫਲਾਈਟ ਨਹੀਂ ਹੈ, ਉਨ੍ਹਾਂ ਕਿਹਾ ਕਿ ਅਗਰ ਪਠਾਨਕੋਟ ਤੋਂ ਫਲਾਈਟ ਚਲਦੀ ਹੈ ਤਾਂ ਵਪਾਰ ਵੀ ਵਧੇਗਾ, ਬੰਦੇ ਭਾਰਤ ਟ੍ਰੇਨ ਦਾ ਠਹਿਰਾਓ ਪਠਾਨਕੋਟ ਕੈਂਟ ਸਟੇਸਨ ਵਿਖੇ ਕਰਵਾਇਆ ਜਾਵੇ, ਸਿਟੀ ਪਠਾਨਕੋਟ ਵਿੱਚ ਟੈ੍ਰਫਿਕ ਵਿਵਸਥਾ ਨੂੰ ਦਰੂਸਤ ਕੀਤਾ ਜਾਵੇ, ਬਾਲਮੀਕਿ ਚੋਕ ਵਿਖੇ ਬਣਾਈ ਗਈ ਪਾਰਕਿੰਗ ਵਿੱਚ ਲਗਾਈਆਂ ਜਾ ਰਹੀਆਂ ਨਜਾਇਜ ਗੱਡੀਆਂ ਨੂੰ ਹਟਾਇਆ ਜਾਵੈ, ਪਸੂ ਹਸਪਤਾਲ ਗਾਡੀ ਅਹਾਤਾ ਚੋਕ ਵਿਖੇ ਆਮ ਪਬਲਿਕ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ, ਲਾਈਟਾਂ ਵਾਲੇ ਚੋਕ ਵਿੱਚ ਟ੍ਰੇਫਿਕ ਲਾਈਟਾਂ ਨੂੰ ਚਾਲੂ ਕਰਵਾਇਆ ਜਾਵੈ ਆਦਿ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ।

ਇਸ ਮੋਕੇ ਤੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰਦਿਆਂ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਆਦਿੱਤੀਆਂ ਉੱਪਲ ਨੇ ਕਿਹਾ ਕਿ ਬਾਲਮੀਕਿ ਚੋਕ ਵਿਖੇ ਬਣਾਈ ਗਈ ਪਾਰਕਿੰਗ ਵਿੱਚ ਕਰਮਚਾਰੀ ਸਿਫਟ ਵਾਈਜ ਡਿਊਟੀ ਲਗਾਈ ਜਾਵੇਗੀ ਅਤੇ ਦੋ ਸਿਫਟਾਂ ਵਿੱਚ ਡਿਊਟੀ ਲਗਾਈ ਜਾਵੇਗੀ ਪਾਰਕਿੰਗ ਸਵੇਰ 6 ਵਜੇ ਤੋਂ ਰਾਤ 10 ਵਜੇ ਤੱਕ ਖੁੱਲੀ ਰਹੇਗੀ। ਉਨ੍ਹਾਂ ਕਿਹਾ ਕਿ ਜੋ ਗੱਡੀਆਂ ਪਾਰਕਿੰਗ ਅੰਦਰ ਪੱਕੇ ਤੋਰ ਤੇ ਲਗਾਈਆਂ ਗਈਆਂ ਹਨ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਸੂ ਹਸਪਤਾਲ ਵਿਖੇ ਵੀ ਪਾਰਕਿੰਗ ਬਣਾਉਂਣ ਦੇ ਲਈ ਯੋਜਨਾ ਬਣਾਈ ਜਾਵੇਗੀ, ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਸਬੰਧੀ ਜੋ ਸਮੱਸਿਆ ਵਪਾਰੀਆਂ ਵੱਲੋਂ ਧਿਆਨ ਵਿੱਚ ਲਿਆਂਦੀ ਗਈ ਹੈ ਉਸ ਲਈ ਜੀ.ਐਸ.ਟੀ. ਅਧਿਕਾਰੀ ਬਹੁਤ ਜਲਦੀ ਜਿਲ੍ਹਾ ਪਠਾਨਕੋਟ ਦੇ ਵਪਾਰੀਆਂ ਦੇ ਨਾਲ ਇੱਕ ਵਿਸੇਸ ਮੀਟਿੰਗ ਕਰਕੇ ਸਮੱਸਿਆ ਨੂੰ ਹੱਲ ਕਰਨਗੇ ਤਾਂ ਜੋ ਵਪਾਰੀਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਅਜਿਹੀਆਂ ਮੀਟਿੰਗਾਂ ਭਵਿੱਖ ਵਿੱਚ ਵੀ ਆਯੋਜਿਤ ਕੀਤੀਆਂ ਜਾਣਗੀਆਂ ਤਾਂ ਜੋ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਹਲ ਕੀਤਾ ਜਾਵੇ ਅਤੇ ਵਪਾਰੀ ਵਰਗ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੋਕੇ ਮੀਟਿੰਗ ਵਿੱਚ ਵਪਾਰੀ ਵਰਗ ਵੱਲੋਂ ਪੁਲਿਸ ਨਾਲ ਸਬੰਧਤ ਸਮੱਸਿਆ ਰੱਖੀ ਗਈ ਕਿ ਪੀ.ਸੀ.ਆਰ. ਮੁਲਾਜਮਾ ਵੱਲੋਂ ਆਮ ਜਨਤਾ ਚਾਹੇ ਕੋਈ ਮੰਦਿਰ, ਗੁਰਦੁਆਰੇ ਜਾਂ ਕਿਸੇ ਹੋਰ ਕੰਮ ਘਰ ਤੋਂ ਬਾਹਰ ਥੋੜੀ ਦੂਰ ਹੀ ਜਾ ਰਿਹਾ ਹੋਵੇ ਤਾਂ ਹੇਲਮੇਂਟ ਜਾਂ ਕਿਸੇ ਹੋਰ ਟੇਫਿਕ ਨਿਯਮ ਦੀ ਉਲੰਘਣਾ ਕਰਨ ਤੇ ਚਲਾਨ ਕੱਟ ਦਿੱਤਾ ਜਾਂਦਾ ਹੈ ਜਿਸ ਨਾਲ ਆਮ ਜਨਤਾ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੇ ਨਾਲ ਹੀ ਸਹਿਰ ਅੰਦਰ ਵੱਧ ਰਹੀਆਂ ਚੋਰੀਆਂ ਤੇ ਵੀ ਚਿੰਤਾ ਵਿਅਕਤ ਕੀਤੀ। ਇਸ ਮੋਕੇ ਤੇ ਸ. ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਪਠਾਨਕੋਟ ਨੇ ਕਿਹਾ ਕਿ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ ਅੱਜ ਤੋਂ ਹੀ ਉਨ੍ਹਾਂ ਵੱਲੋਂ ਆਦੇਸ ਜਾਰੀ ਕੀਤੇ ਜਾਣਗੇ ਕਿ ਕੋਈ ਵੀ ਪੀ.ਸੀ.ਆਰ. ਚਲਾਨ ਨਹੀਂ ਕੱਟੇਗਾ ਅਤੇ ਸਹਿਰ ਅੰਦਰ ਪੀ.ਸੀ. ਆਰ . ਵਾਰਡਾਂ ਦੇ ਕੌਂਸਲਰਾਂ ਨਾਲ ਰਾਫਤਾ ਕਾਇਮ ਕਰਕੇ ਸਹਿਰ ਅੰਦਰ ਗਸਤ ਵਧਾਉਂਣਗੇ।

Spread the love