ਡਿਪਟੀ ਕਮਿਸ਼ਨਰ ਨੇ ਰਾਸ਼ਟਰੀ ਬਾਲੜੀ ਦਿਵਸ ਮੌਕੇ ਵਿਦਿਆਰਥਣਾਂ ਨੂੰ ਕ੍ਰਾਈਮ ਕੰਬੈਟ ਤਕਨੀਕਾਂ ਅਤੇ ਮਾਰਸ਼ਲ ਆਰਟ ਦਾ ਟ੍ਰੇਨਿੰਗ ਬੈਂਚ ਸ਼ੁਰੂ ਕਰਵਾਇਆ

Save daughter, teach daughter scheme
ਡਿਪਟੀ ਕਮਿਸ਼ਨਰ ਨੇ ਰਾਸ਼ਟਰੀ ਬਾਲੜੀ ਦਿਵਸ ਮੌਕੇ ਵਿਦਿਆਰਥਣਾਂ ਨੂੰ ਕ੍ਰਾਈਮ ਕੰਬੈਟ ਤਕਨੀਕਾਂ ਅਤੇ ਮਾਰਸ਼ਲ ਆਰਟ ਦਾ ਟ੍ਰੇਨਿੰਗ ਬੈਂਚ ਸ਼ੁਰੂ ਕਰਵਾਇਆ
ਰੂਪਨਗਰ, 24 ਜਨਵਰੀ 2024
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਅੱਜ ਰਾਸ਼ਟਰੀ ਬਾਲੜੀ ਦਿਵਸ ਮੌਕੇ “ਬੇਟੀ ਬਚਾਓ, ਬੇਟੀ ਪੜ੍ਹਾਓ” ਸਕੀਮ ਤਹਿਤ ਸਰਕਾਰੀ ਉਦਯੋਗਿਕ ਅਤੇ ਸਿਖਲਾਈ ਸੰਸਥਾ (ਇਸਤਰੀਆਂ) ਰੂਪਨਗਰ ਵਿਖੇ ਵਿਦਿਆਰਥਣਾਂ ਨੂੰ ਕ੍ਰਾਈਮ ਕੰਬੈਟ ਤਕਨੀਕਾਂ ਅਤੇ ਮਾਰਸ਼ਲ ਆਰਟ ਦਾ ਟ੍ਰੇਨਿੰਗ ਬੈਂਚ ਸ਼ੁਰੂ ਕਰਵਾਇਆ।
ਸਕਿੱਲ ਟ੍ਰੇਨਿੰਗ ਲੈ ਰਹੀਆਂ ਸਿਖਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜਿੱਥੇ ਸਰੀਰਕ ਤੰਦੁਰਸਤੀ ਜਰੂਰੀ ਹੈ, ਉਥੇ ਹੀ ਸਵੈ ਸੁਰੱਖਿਆ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਤਕਨੀਕਾਂ ਤਾਂ ਹਰੇਕ ਵਿਆਕਤੀ ਨੂੰ ਜਰੂਰ ਆਉਣੀਆਂ ਚਾਹੀਦੀਆਂ ਹਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਟ੍ਰੇਨਿੰਗ ਦੇ 15 ਦਿਨ ਪੂਰੇ ਹੋਣ ਉਪਰੰਤ ਇਸ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਚੈੱਕ ਕੀਤਾ ਜਾਵੇਗਾ ਕਿ ਇਨ੍ਹਾਂ ਸਿਖਿਆਰਥਣਾਂ ਨੂੰ ਕੀ ਸਿਖਾਇਆ ਗਿਆ ਅਤੇ ਹੋਰ ਜਿਆਦਾ ਸਿਖਾਉਣ ਦੀ ਲੋੜ ਹੋਈ ਤਾਂ ਇਸ ਟ੍ਰੇਨਿੰਗ ਵਿੱਚ ਵਾਧਾ ਕੀਤਾ ਜਾਵੇਗਾ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਹਰਕੀਰਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਿਖਿਲ ਅਰੋੜਾ, ਪ੍ਰਿੰਸੀਪਲ ਆਈ.ਟੀ.ਆਈ. (ਲੜਕੀਆਂ) ਰੂਪਨਗਰ ਪ੍ਰਭਜੋਤ ਕੌਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।
Spread the love