ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਖੇਡਾਂ ਵਤਨ ਪੰਜਾਬੀ ਦੀਆਂ-2 ਦੇ ਜੇਤੂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

ਰੂਪਨਗਰ20 ਅਕਤੂਬਰ:

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜੇਤੂ ਖਿਡਾਰੀਆਂ ਨੂੰ ਵੱਖ ਵੱਖ ਪੱਧਰ ਦੇ ਰੋਇੰਗ ਮੁਕਾਬਲਿਆਂ ਵਿੱਚ ਆਪਣੇ-ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਲਈ ਸੁਭਕਾਮਨਾਵਾਂ ਵੀ ਦਿੱਤੀਆਂ।

ਇਸ ਮੌਕੇ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਕਿਹਾ ਕਿ ਕੌਮੀਂ ਤੇ ਕੌਮਾਂਤਰੀ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਰਦਰਸ਼ਨ ਲਈ ਆਪਣੇ ਅਭਿਆਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ।

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਵੀ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਖੇਡ ਮੁਕਾਬਾਲੇ ਛੋਟੋ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਦੇ ਨੌਜਵਾਨਾਂ ਨੂੰ ਆਪਣੀ ਪ੍ਰਤੀਭਾ ਸਾਬਤ ਕਰਨ ਲਈ ਇੱਕ ਚੰਗਾ ਪਲੇਟਫਾਰਮ ਹੈ। ਪਹਿਲਾਂ ਜਿਹੜੇ ਨੌਜਾਵਾਨਾਂ ਵਿੱਚ ਚੰਗਾ ਹੁਨਰ ਸੀ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੇ ਰਹਿ ਜਾਂਦੇ ਸਨ। ਪਰ ਪੰਜਾਬ ਸਰਕਾਰ ਦਾ ਇਹ ਉਪਰਾਲਾ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

ਪੰਜਾਬ ਇੰਸਟਚਿਊਟ ਆਫ਼ ਸਪੋਰਟਸ ਦੇ ਕੋਚ ਗੁਰਜਿੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਕੋਚ ਦੇ ਸਹਿਯੋਗ ਨਾਲ ਰੋਇੰਗ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਵੱਲੋ ਪ੍ਰਾਪਤ ਜਾਣਕਾਰੀ ਅਨੁਸਾਰ ਰੋਇੰਗ ਇੱਕ ਤਰ੍ਹਾਂ ਦੀ ਕਿਸ਼ਤੀਆਂ ਦੀ ਦੌੜ ਵਾਲੀ ਖੇਡ ਹੈ। ਇਸ ਦੀ ਸ਼ੁਰੂਆਤ ਪੁਰਾਤਨ ਮਿਸਰ ਦੇ ਸਮੇਂ ਤੋਂ ਹੋਈ ਸੀ। ਇਹ ਪਾਣੀ ਵਿੱਚ ਚੱਪੂ ਦੀ ਸਹਾਇਤਾ ਨਾਲ ਬਹਿ ਰਹੀ ਇੱਕ ਕਿਸ਼ਤੀ (ਰੇਸਿੰਗ ਸ਼ੈੱਲ) `ਤੇ ਅਧਾਰਿਤ ਖੇਡ ਹੈ। ਚੱਪੂ ਨੂੰ ਪਾਣੀ ਦੇ ਉਲਟ ਚਲਾ ਕੇ ਇੱਕ ਕਿਸ਼ਤੀ ਨੂੰ ਚਲਾਉਣ ਵਾਸਤੇ ਇੱਕ ਬਲ ਤਿਆਰ ਕੀਤਾ ਜਾਂਦਾ ਹੈ।

ਜ਼ਿਲ੍ਹਾ ਸਿੱਖਿਆ ਅਫਸਰ ਕਿਹਾ ਕਿ ਇਹ ਖੇਡ ਮਨੋਰੰਜਨ ਵਾਸਤੇ ਵੀ ਖੇਡੀ ਜਾ ਸਕਦੀ ਹੈ, ਜਿੱਥੇ ਕਿ ਧਿਆਨ ਰੋਇੰਗ ਦੀ ਤਕਨੀਕ ਸਿੱਖਣ `ਤੇ ਰਹਿੰਦਾ ਹੈ ਜਾਂ ਫਿਰ ਇਹ ਮੁਕਾਬਲੇ ਵਜੋਂ ਵੀ ਖੇਡੀ ਜਾਂਦੀ ਹੈ, ਜਿਸ ਵਿੱਚ ਖਿਡਾਰੀ ਇੱਕ-ਦੂਜੇ ਵਿਰੁੱਧ ਕਿਸ਼ਤੀਆਂ ਦੀ ਦੌੜ ਲਗਾਉਂਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਏ ਓਵਰਆਲ ਇੰਚਾਰਜ ਭੀਮ ਰਾਓ ਨੇ ਦੱਸਿਆ ਕਿ ਅੱਜ ਪੇਅਰ ਅੰਡਰ 23 ਲੜਕੀਆਂ ਦੇ ਗਰੁੱਪ ਦੇ ਵਿੱਚ ਜੈਸਮੀਨ ਕੌਰ ਰੂਪਨਗਰ ਅਤੇ ਜਸ਼ਨਪ੍ਰੀਤ ਕੌਰ ਰੂਪਨਗਰ ਨੇ ਪਹਿਲਾ ਸਥਾਨ, ਸਿਮਰਨ ਕੌਰ ਮੋਹਾਲੀ ਅਤੇ ਰਾਜਵੀਰ ਕੌਰ ਮੋਹਾਲੀ ਨੇ ਦੂਸਰਾ ਸਥਾਨ ਆਰਤੀ ਪਠਾਨਕੋਟ ਅਤੇ ਸ਼ਬਨਮ ਪਠਾਨਕੋਟ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਇਸ ਮੌਕੇ ਡਾਇਟ ਪ੍ਰਿੰ. ਮੋਨਿਕਾ ਬੰਸਲ, ਸ਼੍ਰੀਮਤੀ ਪੂਨਮ ਡੋਗਰਾ ਡਾਇਰੈਕਟਰ ਕੰਮ ਪ੍ਰਿੰਸੀਪਲ ਸੈਂਟ ਕਾਰਮਲ ਸਕੂਲ ਕਟਲੀ, ਸ੍ਰੀ ਐਸਕੇ ਗੌਤਮ ਪ੍ਰਿੰਸੀਪਲ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਕਟਲੀ, ਸ੍ਰੀ ਹਰਵਿੰਦਰ ਸਿੰਘ ਧਾਲੀਵਾਲ ਸੈਕਟਰੀ ਜ਼ਿਲ੍ਹਾ ਰੋਇੰਗ ਐਸੋਸੀਏਸ਼ਨ ਰੂਪਨਗਰ, ਸ਼੍ਰੀਮਤੀ ਕਮਲਾ ਦਿਆਲ, ਸ੍ਰੀ ਜਸਵੀਰ ਸਿੰਘ ਗਿੱਲ ਜਰਨਲ ਸਕੱਤਰ ਪੰਜਾਬ ਰੋਇੰਗ ਐਸੋਸੀਏਸ਼ਨ ਅਤੇ ਜ਼ਿਲ੍ਹਾ ਰੋਇੰਗ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਦਵਿੰਦਰ ਸਿੰਘ ਜਟਾਣ ਨੇ ਵੀ ਆਪਣੀ ਹਾਜ਼ਰੀ ਲਗਵਾਈ।

ਸਿੰਗਲ ਸਕਲ ਅੰਡਰ 23 ਲੜਕੀਆਂ ਦੇ ਗਰੁੱਪ ਦੇ ਵਿੱਚ ਅਮਨਦੀਪ ਕੌਰ ਰੂਪਨਗਰ ਨੇ ਪਹਿਲਾ ਸਥਾਨ, ਤਰਨਜੀਤ ਕੌਰ ਮੋਗਾ ਨੇ ਦੂਸਰਾ ਸਥਾਨ ਮਨਦੀਪ ਕੌਰ ਮੋਹਾਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਕਾਕਲੈਸ 4 ਅੰਡਰ 23 ਲੜਕੀਆਂ ਦੇ ਗਰੁੱਪ ਦੇ ਵਿੱਚ ਜੈਸਮੀਨ ਕੌਰ ਰੂਪਨਗਰ, ਜਸ਼ਨਪ੍ਰੀਤ ਕੌਰ ਰੂਪਨਗਰ, ਸਿਮਰਨ ਕੌਰ ਰੂਪਨਗਰ ਅਤੇ ਰਾਜਵੀਰ ਕੌਰ ਨੇ ਪਹਿਲਾ ਸਥਾਨ, ਆਰਤੀ ਪਠਾਨਕੋਟ, ਮਨਜੀਤ ਕੌਰ ਪਠਾਨਕੋਟ, ਪਲਕ ਪਠਾਨਕੋਟ ਅਤੇ ਵਸਿੰਕਾ ਪਠਾਨਕੋਟ ਨੇ ਦੂਸਰਾ ਸਥਾਨ ਅਤੇ ਅਮਨਦੀਪ ਕੌਰ ਸ਼੍ਰੀ ਮੁਕਤਸਰ ਸਾਹਿਬ, ਚਰਨਪ੍ਰੀਤ ਕੌਰ ਸ਼੍ਰੀ ਮੁਕਤਸਰ ਸਾਹਿਬ, ਗੁਰਮੀਤ ਕੌਰ ਸ਼੍ਰੀ ਮੁਕਤਸਰ ਸਾਹਿਬ ਅਤੇ ਗਗਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਡਬਲ ਸਕੱਲ ਅੰਡਰ 23 ਲੜਕਿਆਂ ਦੇ ਗਰੁੱਪ ਦੇ ਵਿਚ ਹਰਵਿੰਦਰ ਸਿੰਘ ਚੀਮਾ ਰੂਪਨਗਰ ਅਤੇ ਪਿੰਥਵੀ ਸਿੰਘ ਚੀਮਾ ਨੇ ਪਹਿਲਾ ਸਥਾਨ, ਗੁਰਸੇਵਕ ਸਿੰਘ ਮੋਹਾਲੀ ਅਤੇ ਜਗਸੀਰ ਸਿੰਘ ਮੋਹਾਲੀ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਲੁਧਿਆਣਾ ਅਤੇ ਗੁਣਵੰਤ ਸਿੰਘ ਲੁਧਿਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਪੇਅਰ ਇਵੈਂਟ ਵਿੱਚ ਅੰਡਰ 18 ਲੜਕੀਆਂ ਦੇ ਗਰੁੱਪ ਵਿੱਚ ਜੈਸਮੀਨ ਕੌਰ ਰੂਪਨਗਰ ਅਤੇ ਜਸ਼ਨਪ੍ਰੀਤ ਕੌਰ ਰੂਪਨਗਰ ਨੇ ਪਹਿਲਾ ਸਥਾਨ, ਨਵਨੀਤ ਕੌਰ ਮੋਹਾਲੀ ਅਤੇ ਮਨਦੀਪ ਕੌਰ ਮੋਹਾਲੀ ਨੇ ਦੂਸਰਾ ਸਥਾਨ ਅਤੇ ਹਰਮਨਦੀਪ ਕੌਰ ਅਤੇ ਅਸ਼ਨਦੀਪ ਕੌਰ ਮੋਗਾ ਨੇ ਤੀਸਰਾ ਸਥਾਨ ਹਾਸਲ ਕੀਤਾ।

ਡਬਲ ਸਕਲ ਅੰਦਰ 18 ਲੜਕੀਆਂ ਦੇ ਗਰੁੱਪ ਵਿੱਚ ਮਮਤਾ ਰਾਣੀ ਮੋਹਾਲੀ ਅਤੇ ਸਿਮਰਨਜੀਤ ਕੌਰ ਮੋਹਾਲੀ ਨੇ ਪਹਿਲਾ ਸਥਾਨ, ਜੈਮਨ ਰਾਣੀ ਰੂਪ ਨਗਰ ਅਤੇ ਗਗਨਪ੍ਰੀਤ ਕੌਰ ਰੂਪਨਗਰ ਨੇ ਦੂਸਰਾ ਸਥਾਨ ਅਤੇ ਰੈਕਸਦੀਪ ਕੌਰ ਮੋਗਾ ਅਤੇ ਮਨਦੀਪ ਕੌਰ ਮੋਗਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਕਾਕਸਲੈਸ 4 ਅੰਦਰ 18 ਲੜਕੀਆਂ ਵਿੱਚ ਜਸ਼ਨਪ੍ਰੀਤ ਕੌਰ ਰੂਪਨਗਰ, ਜੈਸਮੀਨ ਕੌਰ ਰੂਪਨਗਰ, ਸਿਮਰਨ ਕੌਰ ਰੂਪਨਗਰ, ਸੁਖਨੂਰ ਕੌਰ ਰੂਪਨਗਰ ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ ਮੋਹਾਲੀ, ਨਵਨੀਤ ਕੌਰ ਮੋਹਾਲੀ, ਮਨਦੀਪ ਕੌਰ ਮੋਹਾਲੀ ਅਤੇ ਵਿਸ਼ਾਲੀ ਮੋਹਾਲੀ ਨੇ ਦੂਸਰਾ ਸਥਾਨ ਅਤੇ ਸਿਮਰਨ ਕੌਰ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਕੌਰ ਸ੍ਰੀ ਮੁਕਤਸਰ ਸਾਹਿਬ, ਸੁਨੇਹਾ ਸ੍ਰੀ ਮੁਕਤਸਰ ਸਾਹਿਬ ਅਤੇ ਅਮਨਦੀਪ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਸਿੰਗਲਸ ਸਕਲ ਅੰਡਰ 18 ਲੜਕਿਆਂ ਦੇ ਵਰਗ ਵਿੱਚ ਪ੍ਰਿਥਵੀ ਸਿੰਘ ਚੀਮਾ ਨਵਾਂ ਸ਼ਹਿਰ ਨੇ ਪਹਿਲਾਂ ਸਥਾਨ, ਗੁਰਸੇਵਕ ਸਿੰਘ ਰੂਪਨਗਰ ਨੇ ਦੂਜਾ ਸਥਾਨ ਅਤੇ ਗਗਨਦੀਪ ਸਿੰਘ ਮੋਗਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਡਬਲ ਸਕਲ ਅੰਡਰ 18 ਲੜਕਿਆਂ ਦੇ ਵਰਗ ਵਿੱਚ ਪ੍ਰਿਥਵੀ ਸਿੰਘ ਚੀਮਾ ਰੂਪਨਗਰ ਅਤੇ ਗੁਰਸੇਵਕ ਸਿੰਘ ਰੂਪ ਨਗਰ ਨੇ ਪਹਿਲਾ ਸਥਾਨ, ਮਨੀਸ਼ ਕੁਮਾਰ ਫਿਰੋਜਪੁਰ ਅਤੇ ਲਵਪ੍ਰੀਤ ਸਿੰਘ ਫਿਰੋਜ਼ਪੁਰ ਦੂਸਰਾ ਸਥਾਨ ਅਤੇ ਅਰਮਾਨ ਕੁਮਾਰ ਲੁਧਿਆਣਾ ਅਤੇ ਬ੍ਰਹਮਦੀਪ ਸਿੰਘ ਲੁਧਿਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਪੇਅਰ ਅੰਡਰ 18 ਲੜਕਿਆਂ ਦੇ ਵਰਗ ਵਿੱਚ ਅਰਮਾਨਦੀਪ ਸਿੰਘ ਰੂਪਨਗਰ ਗਗਨਦੀਪ ਸਿੰਘ ਰੂਪਨਗਰ ਨੇ ਪਹਿਲਾ ਸਥਾਨ, ਜਸ਼ਨਦੀਪ ਸਿੰਘ ਮੋਗਾ ਗੁਰਵੀਰ ਸਿੰਘ ਅਤੇ ਮੋਗਾ ਨੇ ਦੂਜਾ ਸਥਾਨ ਅਤੇ ਗੁਰਜੋਤ ਸਿੰਘ ਮੋਹਾਲੀ ਅਤੇ ਹਰਮਨਦੀਪ ਸਿੰਘ ਮੋਹਾਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਕੋਕਸਕਲ 4 ਲੜਕਿਆਂ ਦੇ ਵਰਗ ਵਿੱਚ ਹਰਮਨਦੀਪ ਸਿੰਘ ਰੂਪਨਗਰ, ਗੁਰਜੋਤ ਸਿੰਘ ਰੂਪਨਗਰ, ਇਕਬਾਲ ਸਿੰਘ ਰੂਪਨਗਰ ਅਤੇ ਪ੍ਰਭਜੋਤ ਸਿੰਘ ਰੂਪਨਗਰ ਨੇ ਪਹਿਲਾ ਸਥਾਨ, ਜਰਮਨਦੀਪ ਸਿੰਘ ਮੋਹਾਲੀ, ਗਗਨਦੀਪ ਸਿੰਘ ਮੋਹਾਲੀ, ਅਰਮਾਨਦੀਪ ਸਿੰਘ ਮੋਹਾਲੀ ਅਤੇ ਹਰਸ਼ਪ੍ਰੀਤ ਸਿੰਘ ਮੋਹਾਲੀ ਨੇ ਦੂਸਰਾ ਸਥਾਨ ਅਤੇ ਜਸ਼ਨਦੀਪ ਸਿੰਘ ਮੋਗਾ, ਗੋਬਿੰਦ ਸ਼ਾਹ ਮੋਗਾ, ਗੁਰਵਿੰਦਰ ਸਿੰਘ ਮੋਗਾ ਅਤੇ ਗੁਰਵੀਰ ਸਿੰਘ ਮੱਲੀ ਮੋਗਾ ਨੇ ਤੀਸਰਾ ਸਥਾਨ ਹਾਸਲ ਕੀਤਾ।

ਇਸ ਮੌਕੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਟਾਈਮ ਕੀਪਰ ਦੀ ਭੂਮਿਕਾ ਗੁਰਮੀਤ ਕੌਰ ਸਹੇੜੀ ਸਰਬਜੀਤ ਕੌਰ ਬੂਰ ਮਾਜਰਾ ਅਮਨਦੀਪ ਸਿੰਘ ਟੰਗਰਾਲੀ ਅਤੇ ਦਵਿੰਦਰ ਸਿੰਘ ਧਨੌਲਾ ਵੱਲੋਂ ਬਾਖੂਬੀ ਨਿਭਾਈ ਗਈ। ਮੰਚ ਦਾ ਸੰਚਾਲਨ ਸ੍ਰੀ ਭੀਮ ਰਾਓ, ਸ੍ਰੀ ਕਰਨੈਲ ਸਿੰਘ, ਸ਼੍ਰੀਮਤੀ ਰਣਬੀਰ ਕੌਰ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ, ਲੈਕਚਰਾਰ ਬਲਜਿੰਦਰ ਸਿੰਘ, ਮੀਡੀਆ ਇੰਚਾਰਜ ਮਨਜਿੰਦਰ ਸਿੰਘ ਚੱਕਲ, ਸ਼੍ਰੀਮਤੀ ਰੁਚੀ ਸ਼ਰਮਾ, ਸ਼੍ਰੀਮਤੀ ਰਵਿੰਦਰ ਕੌਰ, ਸ੍ਰੀ ਅਮਨਦੀਪ ਸਿੰਘ ਢੰਗਰਾਲੀ ਸ੍ਰੀਮਤੀ ਸਰਬਜੀਤ ਕੌਰ ਬੂਰ ਮਾਜਰਾ, ਸ੍ਰੀ ਪੰਕਜ ਵਸ਼ਿਸ਼ਟ, ਸ੍ਰੀ ਗੁਰਪ੍ਰਤਾਪ ਸਿੰਘ, ਸ਼੍ਰੀ ਚਰਨਜੀਤ ਸਿੰਘ ਚੱਕਲ, ਸ੍ਰੀਮਤੀ ਗੁਰਪ੍ਰੀਤ ਕੌਰ, ਲੈਕ ਸ਼ੇਰ ਸਿੰਘ, ਸ੍ਰੀ ਵਿਜੇ ਕੁਮਾਰ, ਸ੍ਰੀਮਤੀ ਸ਼ੀਲ ਭਗਤ ਬੈਡਮਿੰਟਨ ਕੋਚ, ਸ਼੍ਰੀਮਤੀ ਵੰਦਨਾ ਬਹਾਰੀ ਬਾਸਕਿਟਬਾਲ ਕੋਚ, ਸ੍ਰੀਮਤੀ ਪ੍ਰਿਅੰਕਾ ਦੇਵੀ ਕਬੱਡੀ ਕੋਚ, ਸ੍ਰੀਮਤੀ ਭੁਪਿੰਦਰ ਕੌਰ, ਸ੍ਰੀ ਮਤੀ ਸਰਬਜੀਤ ਕੌਰ, ਸ੍ਰੀ ਰਵਿੰਦਰ ਪਾਲ ਸਿੰਘ, ਸ੍ਰੀ ਅਮਿਤ ਸ਼ਰਮਾ, ਸ਼੍ਰੀ ਵਿਕਾਸ ਰਣਦੇਵ, ਸ੍ਰੀ ਦਿਲਬਾਗ ਸਿੰਘ, ਸ੍ਰੀ ਹਰਜਿੰਦਰ ਸਿੰਘ, ਕੋਚ ਰਵਿੰਦਰ ਕੌਰ, ਕੋਚ ਅੰਮ੍ਰਿਤ ਪਾਲ ਸਿੰਘ, ਕੋਚ ਰਾਜਵੀਰ ਸਿੰਘ, ਬੋਟਮੈਨ ਅਮਰਜੀਤ ਸਿੰਘ, ਫਿਜੀਕਲ ਟਰੇਡਰ ਕੁਲਵਿੰਦਰ ਕੌਰ, ਅੰਤਰਰਾਸ਼ਟਰੀ ਖਿਡਾਰੀ ਪ੍ਰਿਤਪਾਲ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।