ਡਿਪਟੀ ਕਮਿਸ਼ਨਰ ਵੱਲੋਂ ਦੀਵਾਲੀ ਮੌਕੇ ਐਸ.ਆਰ.ਸੀ ਮਾਏਮਾਜਰਾ ਤੇ ਮਾਤਾ ਸੱਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜਨ ਹੋਮ ਦਾ ਦੌਰਾ ਕੀਤਾ
ਰੂਪਨਗਰ, 21 ਅਕਤੂਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਦੀਵਾਲੀ ਮੌਕੇ ਐਸ.ਆਰ.ਸੀ ਮਾਏਮਾਜਰਾ ਦਾ ਦੌਰਾ ਕੀਤਾ ਗਿਆ ਅਤੇ ਬੱਚਿਆ ਨਾਲ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ।
ਇਸ ਦੌਰੇ ਦੌਰਾਨ ਉਹਨਾਂ ਵੱਲੋਂ ਬੱਚਿਆਂ ਨਾਲ ਮੇਲ ਮਿਲਾਪ ਕੀਤਾ ਗਿਆ ਅਤੇ ਬੱਚਿਆਂ ਨੂੰ ਹੋਰ ਵਧੀਆਂ ਕੰਮਾਂ ਲਈ ਪ੍ਰੋਤਸਾਹਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਖਾਣ ਪੀਣ ਦਾ ਸਮਾਨ ਤੋਹਫੇ ਵਜੋਂ ਵੰਡਿਆ ਗਿਆ ।
ਡਿਪਟੀ ਕਮਿਸ਼ਨਰ ਵੱਲੋਂ ਐਸ.ਆਰ.ਸੀ. ਵਿਖੇ ਚੱਲ ਰਹੇ ਅਲੱਗ-ਅਲੱਗ ਪ੍ਰੋਜੈਕਟਾਂ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਵੱਲੋਂ ਵੋਕੇਸ਼ਨਲ ਰੂਮ ਵਿੱਚ ਵਿਜਿਟ ਕਰਕੇ ਸਿਲਾਈ ਕਰ ਰਹੇ ਬੱਚਿਆਂ ਦੀ ਵੀ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਵੱਲੋਂ ਫਿਜ਼ਿਓਥਰੈਪੀ ਵਿੰਗ ਵਿੱਚ ਜਾ ਕੇ ਫਿਜ਼ਿਓਥਰੈਪੀ ਦੇ ਸਮਾਨ ਦੀ ਜਾਣਕਾਰੀ ਲਈ ਗਈ ਫਿਜ਼ਿਓਥਰੈਪੀ ਕਰਵਾ ਰਹੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ।
ਇਸ ਉਪਰੰਤ ਮਾਤਾ ਸੱਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜਨ ਹੋਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਬਜ਼ੁਰਗਾਂ ਲਈ ਜ਼ਰੂਰੀ ਸਮਾਨ ਅਤੇ ਰਾਸ਼ਨ ਦੀ ਵੰਡ ਕੀਤੀ ਗਈ।
ਇਸ ਮੌਕੇ ਆਈ.ਈ.ਆਰ.ਟੀ ਸ਼੍ਰੀਮਤੀ ਅਨੀਸ਼ਾ ਕੌਰ, ਆਈ.ਈ.ਈ ਸ. ਬਲਵਿੰਦਰ ਸਿੰਘ, ਜ਼ਿਲ੍ਹਾ ਫਿਜ਼ਿਓਥਰੈਪਿਸਟ ਡਾ. ਰੀਤਕਮਲ ਕੌਰ ਅਤੇ ਸ.ਸੁਰਿੰਦਰਪਾਲ ਸਿੰਘ ਹਾਜਰ ਸਨ।l