ਇਸੇ ਤਰ੍ਹਾਂ ਬਲਜਿੰਦਰ ਸਿੰਘ ਪਿੰਡ ਦਾਤਾਰਪੁਰ ਬਲਾਕ ਮੋਰਿੰਡਾ ਨੇ 2022 ਵਿੱਚ ਕਣਕ ਦੀ ਖੇਤੀ ਵਾਸਤੇ ਐਨ.ਪੀ.ਕੇ 20:20:00:13 ਦੀ ਵਰਤੋਂ ਕੀਤੀ ਅਤੇ 2023 ਵਿੱਚ ਟਰੀਪਲ ਸੁਪਰ ਫਾਸਫੇਟ ਅਤੇ ਐਨ.ਪੀ.ਕੇ 20:20:00:13 ਨੂੰ ਮਿਕਸ ਕਰਕੇ ਵਰਤੋਂ ਕੀਤੀ ਗਈ ਜਿਸ ਨਾਲ ਕਣਕ ਦਾ ਝਾੜ ਵਧੀਆ ਨਿਕਲਿਆ। ਉਸ ਨੇ ਕਿਸਾਨ ਵੀਰਾਂ ਨੂੰ ਗੁਜਾਰਿਸ਼ ਕੀਤੀ ਜੇਕਰ ਡੀ.ਏ.ਪੀ ਖਾਦ ਨਹੀਂ ਮਿਲਦੀ ਤਾਂ ਇਹਨਾਂ ਖਾਦਾਂ ਦੀ ਵਰਤੋਂ ਕਰਕੇ ਕਣਕ ਦਾ ਪੂਰਾ ਝਾੜ ਲੈਣ।
ਇਸ ਮੌਕੇ ਡਾ. ਪੰਕਜ ਸਿੰਘ ਖੇਤੀਬਾੜੀ ਅਫਸਰ (ਸਮੁ) ਨੇ ਕਿਸਾਨਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰ, ਰੂਪਨਗਰ ਵੱਲੋਂ ਹੈਲਪਲਾਈਨ ਨੰਬਰ 01881-227244 ਸਥਾਪਿਤ ਕੀਤਾ ਗਿਆ ਹੈ। ਜਿਸ ਤੇ ਕਿਸਾਨ ਖਾਦਾਂ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹਨ ਅਤੇ ਕਣਕ ਦੀ ਬਿਜਾਈ ਸਮੇ ਸਿਰ ਕਰ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਖਾਦਾਂ ਦੀ ਨਿਰਵਿਘਨ ਸਪਲਾਈ ਸੰਬੰਧੀ ਵੱਖ-ਵੱਖ ਟੀਮਾਂ ਗਠਿਤ ਕੀਤੀਆ ਗਈਆਂ ਹਨ ਜੋ ਡੀ.ਏ.ਪੀ. ਨਾਲ ਬੇਲੋੜੀਆਂ ਵਸਤਾਂ ਦੀ ਟੈਗਿੰਗ, ਕਾਲਾਬਜਾਰੀ ਅਤੇ ਗੈਰ ਮਿਆਰੀ ਵਿਕਰੀ ਤੇ ਚੌਖੀ ਨਜ਼ਰ ਰੱਖ ਰਹੀਆਂ ਹਨ।
ਸਮੂਹ ਡੀਲਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਪੱਕੇ ਬਿੱਲ ਕਿਸਾਨਾਂ ਨੂੰ ਦੇਣ ਅਤੇ ਖਾਦ ਦਾ ਫਿਜੀਕਲ ਸਟਾਕ ਦਾ ਪੀ.ਓ.ਐਸ. ਸਟਾਕ ਨਾਲ ਮਿਲਾਣ ਪੂਰਾ ਰੱਖਣ ਅਤੇ ਸਟਾਕ ਰਜਿਸਟਰ ਮੈਨਟੇਨ ਕੀਤਾ ਜਾਵੇ। ਰੋਜ਼ਾਨਾ ਖਾਦਾਂ ਦਾ ਸਟਾਕ ਪੁਜ਼ੀਸਨ ਅਤੇ ਰੇਟ ਡਿਸਪਲੇ ਬੋਰਡ ਤੇ ਦਰਸਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਕੋਈ ਦੁਕਾਨਦਾਰ/ਡੀਲਰ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾ ਉਸ ਵਿਰੁੱਧ ਖਾਦ ਕੰਟਰੋਲ ਆਡਰ 1985 ਅਤੇ ਜਰੂਰੀ ਵਸਤਾਂ ਐਕਟ 1955 ਤਹਿਤ ਕਾਰਵਾਈ ਕੀਤੀ ਜਾਵੇਗੀ।