ਅਬੋਹਰ 21 ਫਰਵਰੀ 2025
ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਦੇ ਸਹਿਯੋਗ ਨਾਲ ਡੀ. ਏ. ਵੀ.ਕਾਲਜ ਅਬੋਹਰ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਮੌਕੇ ‘ਤੇ ਕਾਲਜ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਜਿਵੇ ਕਿ ਕਵਿਤਾ ਉਚਾਰਨ, ਭਾਸ਼ਣ ਮੁਕਾਬਲੇ ਆਦਿ ਕਰਵਾਏ ਗਏ l ਇਸ ਮੌਕੇ ‘ਤੇ ਡਾ. ਰਾਜੇਸ਼ ਕੁਮਾਰ ਮਹਾਜਨ ,ਪ੍ਰਿੰਸੀਪਲ ਡੀ. ਏ.ਵੀ.ਕਾਲਜ ,ਅਬੋਹਰ ਦੀ ਅਗਵਾਈ ਵਿੱਚ ਪੰਜਾਬੀ ਵਿਭਾਗ ਵੱਲੋਂ ਮਾਂ ਬੋਲੀ ਦਿਵਸ ਦਿਵਸ ਮਨਾਇਆ l ਸ.ਪਰਮਿੰਦਰ ਸਿੰਘ,ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਨੇ ਕਾਲਜ ਵੱਲੋਂ ਮਾਂ ਬੋਲੀ ਦਿਵਸ ਤੇ ਵਿਦਿਆਰਥੀਆਂ ਦੇ ਇਸ ਆਯੋਜਨ ਦੀ ਸ਼ਲਾਘਾ ਕੀਤੀ l ਇਸ ਸਮਾਗਮ ਵਿੱਚ ਪ੍ਰਸਿੱਧ ਕਵੀ ਸ਼੍ਰੀ ਰਵੀ ਘਾਇਲ ਅਤੇ ਸ. ਰਵਿੰਦਰ ਸਿੰਘ ਵਕੀਲ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਡਾ. ਤਰਸੇਮ ਸ਼ਰਮਾ ਮੁਖੀ, ਪੰਜਾਬੀ ਵਿਭਾਗ, ਡੀ. ਏ.ਵੀ ਕਾਲਜ, ਅਬੋਹਰ ਨੇ ਕਾਲਜ ਵੱਲੋਂ ਸਾਰੇ ਸਮਾਗਮ ਨੂੰ ਸਾਹਿਤਕ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਪ੍ਰਸ਼ੰਸਾ ਕੀਤੀ ਤੇ ਜ਼ਿਲ੍ਹਾ ਭਾਸ਼ਾ ਦਫ਼ਤਰ,ਫ਼ਾਜ਼ਿਲਕਾ ਦਾ ਧੰਨਵਾਦ ਕੀਤਾ ।
ਇਸ ਮੌਕੇ ਤੇ ਪੰਜਾਬੀ ਵਿਭਾਗ ਦਾ ਸਟਾਫ ਤੇ ਚੇਤਨ ਪ੍ਰਕਾਸ਼ ਕਲਰਕ ਵੀ ਮੌਜੂਦ ਸਨ ।ਸਮਾਗਮ ਵਿੱਚ ਜੇਤੂਆਂ ਨੂੰ ਮੈਡਲ ਤੇ ਕਿਤਾਬਾਂ ਦੇ ਸਨਮਾਨਿਤ ਕੀਤਾ l