ਡੀ.ਬੀ.ਈ.ਈ. ਮੋਹਾਲੀ ਵੱਲੋ ਕੁਆਰਕ ਸਿਟੀ ਵਿੱਚ ਸੁਖਜੀਤ ਸਿੰਘ ਦੀ ਕਰਵਾਈ ਸਲੈਕਸ਼ਨ

ਸੁਖਜੀਤ ਦੀ ਪੜ੍ਹਾਈ ਦਾ ਪੱਧਰ ਘੱਟ ਹੋਣ ਕਰਕੇ ਨੌਕਰੀ ਲੱਭਣ ਚ ਆ ਰਹੀ ਸੀ ਮੁਸ਼ਕਲ
ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ
ਐਸ.ਏ.ਐਸ ਨਗਰ, 18 ਜੂਨ 2021
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਯੋਜਨਾ ਅਧੀਨ ਡੀ.ਬੀ.ਈ.ਈ., ਮੋਹਾਲੀ ਵੱਲੋਂ ਵਸਨੀਕ ਮੋਹਾਲੀ ਸੁਖਜੀਤ ਸਿੰਘ ਦੀ ਸਲੈਕਸ਼ਨ ਕੁਆਰਕ ਸਿਟੀ ਵਿੱਚ ਕਰਵਾਈ ਗਈ।ਸੁਖਜੀਤ ਸਿੰਘ ਮੋਹਾਲੀ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸਨੇ ਦਸਵੀਂ ਪਾਸ ਕੀਤੀ ਹੋਈ ਹੈ। ਘੱਟ ਪੜ੍ਹਾਈ ਕੀਤੀ ਹੋਣ ਕਾਰਨ ਉਸਨੂੰ ਨੌਕਰੀ ਲੱਭਣ ਵਿੱਚ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਕਾਰਨ ਉਹ ਨੌਕਰੀ ਦੀ ਤਲਾਸ਼ ਵਿੱਚ ਡੀ.ਬੀ.ਈ.ਈ., ਮੋਹਾਲੀ ਵਿਖੇ ਆਇਆ ਅਤੇ ਪਲੇਸਮੈਂਟ ਅਫ਼ਸਰ ਨਾਲ ਉਸਦੀ ਮੁਲਾਕਾਤ ਹੋਈ। ਪਲੇਸਮੈਂਟ ਅਫ਼ਸਰ ਨੇ ਉਸਦੀ ਪੂਰੀ ਗੱਲ ਸੁਣਨ ਤੋਂ ਬਾਅਦ ਉਸਨੂੰ ਡੀ.ਬੀ.ਈ.ਈ., ਮੋਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਪਲੇਸਮੈਂਟ ਅਫ਼ਸਰ ਵੱਲੋਂ ਉਸਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਬੀ.ਈ.ਈ., ਮੋਹਾਲੀ ਵਿਖੇ ਲੱਗਣ ਵਾਲੇ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਕੇ ਕੁਆਰਕ ਸਿਟੀ (ਐਚ.ਐਸ.ਮੈਨੇਜਮੈਂਟ) ਵਿੱਚ ਇੰਟਰਵਿਊ ਦੇਣ ਲਈ ਕਿਹਾ ਕਿਉਂਕਿ ਕੁਆਰਕ ਸਿਟੀ (ਐਚ.ਐਸ.ਮੈਨੇਜਮੈਂਟ ਕੰਪਨੀ) ਵੱਲੋਂ ਦਿੱਤੇ ਗਏ ਜੌਬ ਰੋਲ ਲਈ ਸੁਖਜੀਤ ਸਿੰਘ ਦਾ ਪ੍ਰੋਫਾਇਲ ਬਿਲਕੁਲ ਸਹੀ ਸੀ। ਡੀ.ਬੀ.ਈ.ਈ., ਮੋਹਾਲੀ ਵੱਲੋਂ ਪਲੇਸਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ ਕੁਆਰਕ ਸਿਟੀ (ਐਚ.ਐਸ.ਮੈਨੇਜਮੈਂਟ ਕੰਪਨੀ) ਸਮੇਤ ਹੋਰ ਕਈ ਨਾਮਵਰ ਕੰਪਨੀਆਂ ਵੱਲੋਂ ਵੀ ਹਿੱਸਾ ਲਿਆ ਗਿਆ। ਪਲੇਸਮੈਂਟ ਅਫ਼ਸਰ ਵੱਲੋਂ ਸੁਖਜੀਤ ਸਿੰਘ ਦੇ ਇੰਟਰਵਿਊ ਸਬੰਧੀ ਸਾਰੇ ਦਸਤਾਵੇਜ਼ ਚੈਕ ਕਰਕੇ ਕੁਆਰਕ ਸਿਟੀ (ਐਚ.ਐਸ.ਮੈਨੇਜਮੈਂਟ ਕੰਪਨੀ) ਵਿੱਚ ਇੰਟਰਵਿਊ ਕਰਵਾਈ ਗਈ। ਕੁਆਰਕ ਸਿਟੀ (ਐਚ.ਐਸ.ਮੈਨੇਜਮੈਂਟ ਕੰਪਨੀ) ਵੱਲੋਂ ਇੰਟਰਵਿਊ ਤੋਂ ਬਾਅਦ ਸੁਖਜੀਤ ਸਿੰਘ ਨੂੰ ਮੌਕੇ ਤੇ ਹੀ ਸਕਿਉਰਟੀ ਗਾਰਡ ਦੇ ਪ੍ਰੋਫਾਇਲ ਲਈ ਸਿਲੈਕਟ ਕੀਤਾ ਗਿਆ। ਸਿਲੈਕਸ਼ਨ ਤੋਂ ਬਾਅਦ ਸੁਖਜੀਤ ਸਿੰਘ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਸਨੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਡੀ.ਬੀ.ਈ.ਈ., ਮੋਹਾਲੀ ਦੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅ

Spread the love