ਡੇਂਗੂ ਤੋ ਬਚਣ ਲਈ ਹਰ ਸ਼ੁਕਰਵਾਰ ਮਨਾਉ ਡਰਾਈ ਡੇ – ਡਾ ਰਜਿੰਦਰ ਕੁਮਾਰ ਬੈਂਸ
—-ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਗਤੀਵਿਧੀਆਂ ਜਾਰੀ
ਫਾਜ਼ਿਲਕਾ, 22 ਸਤੰਬਰ:
ਸਿਵਲ ਸਰਜਨ ਫਾਜਿਲਕਾ ਡਾ ਰਜਿੰਦਰ ਕੁਮਾਰ ਬੈਂਸ ਨੇ ਦੱਸਿਆ ਕਿ ਵਿਭਾਗ ਵਲੋਂ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਜਿਲੇ ਵਿੱਚ ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਅਰਬਨ ਅਤੇ ਪੇਂਡੂ ਖੇਤਰ ਵਿਖੇ ਫੀਵਰ ਸਰਵੇ/ਐਂਟੀਲਾਰਵਾ/ਜਾਗਰੂਕਤਾ ਗਤੀਵਿਧੀਆ ਜਾਰੀ ਹਨ।
ਉਨ੍ਹਾਂ ਸ਼ਹਿਰੀ ਖੇਤਰ ਵਾਸੀਆ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ/ਦੁਕਾਨਾਂ/ਸਰਕਾਰੀ ਦਫਤਰਾਂ ਵਿੱਚ ਮੋਜੂਦ ਕੂਲਰ, ਗਮਲੇ, ਟਾਇਰਾਂ, ਟੈਕੀਆਂ, ਫਰਿਜ ਦੇ ਪਿੱਛੇ ਲੱਗੀ ਟ੍ਰੇਅ ਵਿਚੋ ਹਰ ਸ਼ੁਕਰਵਾਰ ਨੂੰ ਪਾਣੀ ਕੱਢ ਕੇ ਸੁੱਕਾ ਦਿਤਾ ਜਾਵੇ। ਮੱਛਰ ਦੇ ਕੱਟਣ ਤੋ ਬਚਾਅ ਕੀਤਾ ਜਾਵੇ, ਪੂਰੀ ਬਾਜੂ ਅਤੇ ਸ਼ਰੀਰ ਨੂੰ ਢੱਕਣ ਵਾਲੇ ਕਪੜੇ ਪਾਏ ਜਾਣ। ਕੋਈ ਵੀ ਬੁਖਾਰ ਹੋਣ ਤੇ ਸਿਵਲ ਹਸਪਤਾਲ ਫਾਜਿਲਕਾ ਅਤੇ ਅਬੋਹਰ ਦੇ ਕਮਰਾ ਨੰਬਰ 21 ਵਿੱਚ ਜਾ ਕੇ ਡੇਂਗੂ ਬੁਖਾਰ ਦਾ ਅਲਾਈਜਾ ਟੈਸਟ ਬਿਲਕੁੱਲ ਮੁਫਤ ਕਰਵਾ ਸਕਦੇ ਹੋ।
ਇਸ ਮੌਕੇ ਜਿਲਾ ਮਹਾਂਮਾਰੀ ਅਫਸਰ ਡਾ ਸਕਸ਼ਮ ਕੰਬੋਜ ਅਤੇ ਡਾ ਸੁਨੀਤਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਅਰਬਨ ਫਾਜਿਲਕਾ ਅਧੀਨ ਅੱਜ ਸਿਹਤ ਕਰਮਚਾਰੀਆ ਦੀ ਟੀਮ ਨੇ ਕੈਲਾਸ਼ ਨਗਰ ਦੇ ਘਰਾਂ ਵਿੱਚ ਕੂਲਰ, ਟਾਇਰਾਂ, ਗਮਲੇ, ਟੈਕੀਆਂ ਅਤੇ ਖੜੇ ਪਾਣੀ ਦੇ ਸਰੋਤਾਂ ਨੂੰ ਚੈਕ ਕੀਤਾ ਗਿਆ। ਲਾਰਵਾ ਮਿਲਣ ਤੇ ਲਾਰਵੇ ਨੂੰ ਨਸ਼ਟ ਕੀਤਾ ਗਿਆ।
ਇਸ ਟੀਮ ਵਿੱਚ ਸਿਹਤ ਕਰਮਚਾਰੀ ਸੁਖਜਿੰਦਰ ਸਿੰਘ ਅਤੇ ਮਨਜੋਤ ਸਿੰਘ ਇੰਸੇਕਟ ਕਲੇਕਟਰ ਅਤੇ ਬ੍ਰੀਡਿੰਗ ਚੈਕਰ ਹਾਜਰ ਸਨ।