ਤਿੰਨ ਰੋਜਾ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ

— ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਜੇਤੂ ਖਿਡਾਰੀਆਂ ਨੂੰ ਕੀਤੀ ਇਨਾਮਾਂ ਦੀ ਵੰਡ
ਰੂਪਨਗਰ 03 ਨਵੰਬਰ:
ਸਰਕਾਰੀ ਕਾਲਜ ਰੂਪਨਗਰ ਦੇ ਮੈਦਾਨ ਵਿੱਚ ਚੱਲ ਰਹੀਆਂ ਤਿੰਨ ਰੋਜਾ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਇਨਾਮ ਵੰਡ ਸਮਾਰੋਹ ਤੋਂ ਬਾਅਦ ਸ਼ਾਨੋ-ਸੋ਼ਕਤ ਨਾਲ ਸਮਾਪਤ ਹੋ ਗਈਆਂ ਜਿਸ ਵਿੱਚ ਇਨਾਮਾਂ ਦੀ ਵੰਡ ਲਈ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਬਤੌਰ ਮੁੱਖ ਮਹਿਮਾਨ ਸਿ਼ਰਕਤ ਕੀਤੀ।
ਇਸ ਮੌਕੇ ਉਨ੍ਹਾਂ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਤੋਂ ਹੀ ਖੇਡਾਂ ਦੀ ਨਵੀਂ ਪਨੀਰੀ ਪੈਦਾ ਹੁੰਦੀ ਹੈ ਜਿਸ ਵੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰਾ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਆਈ ਹੈ, ਉਦੋਂ ਤੋਂ ਸਕੂਲਾਂ ਦੇ ਖੇਡ ਮੈਦਾਨਾਂ ਵਿੱਚ ਰੌਂਣਕਾ ਲੱਗੀਆ ਹੋਈਆ ਹਨ। ਜਿਸ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਪੂਰੀ ਤਰ੍ਹਾਂ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇ ਦੌਰਾਨ ਖੇਡਾਂ ਕਰਵਾਉਣ ਲਈ ਸਰਕਾਰਾਂ ਵਲੋਂ ਘੱਟ ਫੰਡ ਮੁਹੱਈਆ ਕਰਵਾਇਆ ਜਾਂਦਾ ਰਿਹਾ ਹੈ ਪਰੰਤੂ ਹੁਣ ਉਹ ਇਸਨੂੰ ਵਧਾਉਣ ਲਈ ਸਰਕਾਰ ਵਿੱਚ ਗੱਲ ਕਰਨਗੇ।
ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ਼ਾਲੂ ਮਹਿਰਾ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਖੇਡਾਂ ਦੀ ਰਿਪੋਰਟ ਵੀ ਪੜ੍ਹ ਕੇ ਸੁਣਾਈ। ਸਮਾਗਮ ਦੌਰਾਨ ਸਿੱਖਿਆ ਸ਼ਾਸਤਰੀ ਸੁਰਜਨ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਰੱਖੇ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ ਨੇ ਦੱਸਿਆ ਕਿ ਤੀਜੇ ਦਿਨ ਹੋਈਆਂ ਅਥਲੈਟਿਕਸ ਵਿੱਚ 100 ਮੀਟਰ ਲੜਕੇ ਵਿੱਚ ਮੀਆਂਪੁਰ ਦੇ ਵਿਰਾਟ ਨੇ ਪਹਿਲਾ, ਤਖਤਗੜ੍ਹ ਦੇ ਵਿਕਾਸ਼ ਨੇ ਦੂਜ਼ਾ, ਲੜਕੀਆਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਲਛਮੀ ਨੇ ਪਹਿਲਾ ਅਤੇ ਮੋਰਿੰਡਾ ਦੀ ਹੁ਼ਸ਼ਨਪ੍ਰੀਤ ਕੌਰ ਨੇ ਦੂਜਾ, ਹੈਂਡਬਾਲ ਕੁੜੀਆਂ ਵਿੱਚ ਚਮਕੌਰ ਸਾਹਿਬ ਨੇ ਪਹਿਲਾ ਅਤੇ ਰੂਪਨਗਰ ਨੇ ਦੂਜਾ, ਰੱਸ਼ਾ-ਕੱਸੀ ਵਿੱਚ ਤਖਤਗੜ੍ਹ ਨੇ ਪਹਿਲਾ ਅਤੇ ਸਲੋਰਾ ਨੇ ਦੂਜ਼ਾ, ਖੋ-ਖੋ ਲੜਕਿਆਂ ਵਿੱਚ ਝੱਜ ਨੇ ਪਹਿਲਾ ਅਤੇ ਰੂਪਨਗਰ ਨੇ ਦੂਜਾ, ਫੁੱਟਬਾਲ ਲੜਕੀਆਂ ਵਿੱਚ ਰੂਪਨਗਰ ਨੇ ਪਹਿਲਾ ਅਤੇ ਤਖਤਗੜ੍ਹ ਨੇ ਦੂਜਾ, ਜਦੋਕਿ ਲੜਕਿਆਂ ਵਿੱਚ ਤਖਤਗੜ੍ਹ ਨੇ ਪਹਿਲਾ ਅਤੇ ਰੂਪਨਗਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਤ ਵਿੱਚ ਵਿਧਾਨਕਾਰ ਦਿਨੇਸ਼ ਚੱਢਾ ਦਾ ਪ੍ਰਾਇਮਰੀ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਣ ਦੀ ਸੇਵਾ ਗਾਇਕ ਅਤੇ ਸੀਨੀਅਰ ਸਹਾਇਕ ਲਖਵੀਰ ਲੱਖਾ, ਸੰਦੀਪ ਕੌਰ, ਹਰਪ੍ਰੀਤ ਕੌਰ ਅਤੇ ਮਨਜੀਤ ਸਿੰਘ ਮਾਵੀ ਨੇ ਸਾਂਝੇ ਤੌਰ ਤੇ ਨਿਭਾਈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪ੍ਰੇਮ ਕੁਮਾਰ ਮਿੱਤਲ, ਖੇਡ ਕੁਆਡੀਨੇਟਰ ਸ਼ਰਨਜੀਤ ਕੌਰ, ਪ੍ਰਿੰਸੀਪਲ ਮੋਨੀਕਾ ਭੁਟਾਨੀ, ਮਲਕੀਤ ਸਿੰਘ ਭੱਠਲ, ਜ਼ਸਵੀਰ ਸਿੰਘ, ਕਮਿੰਦਰ ਸਿੰਘ, ਇੰਦਰਪਾਲ ਸਿੰਘ, ਸੱਜਣ ਸਿੰਘ, ਦਵਿੰਦਰਪਾਲ ਸਿੰਘ, ਰਕੇਸ਼ ਕੁਮਾਰ, ਨਿਰਮੈਲ ਸਿੰਘ, ਦਵਿੰਦਰ ਕੁਮਾਰ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਤੋਂ ਇਲਾਵਾ ਜ਼ਸਵਿੰਦਰ ਸਿੰਘ, ਦਵਿੰਦਰ ਕੁਮਾਰ, ਅਵਨੀਤ ਚੱਡਾ, ਹਰਪ੍ਰੀਤ ਸਿੰਘ ਲੌਂਗੀਆ, ਬਲਵਿੰਦਰ ਸਿੰਘ, ਗੁਰਿੰਦਰਪਾਲ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਅਮਨਪ੍ਰੀਤ ਕੌਰ, ਪ੍ਰਭਦੀਪ ਕੌਰ, ਨੀਲਮ ਰਾਣੀ, ਗੁਰਜੀਤ ਕੌਰ, ਸੁਰਿੰਦਰ ਸਿੰਘ, ਮਨਿੰਦਰ ਸਿੰਘ, ਸੁਨੀਲ ਕੁਮਾਰ, ਪੰਕਜ, ਗਗਨਦੀਪ ਸਿੰਘ, ਜ਼ਸਵੀਰ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਜਤਿੰਦਰਪਾਲ ਸਿਘ, ਮਨਮੋਹਨ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ, ਰਮਨ ਮਿੱਤਲ, ਜ਼ਸਵਿੰਦਰ ਸਿੰਘ, ਹਮੇਸ਼ ਕੁਮਾਰ, ਮਨਦੀਪ ਕੁਮਾਰ, ਪ੍ਰਦੀਪ ਕੁਮਾਰ, ਮੋਹਨ ਲਾਲ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।