ਕੇਵੀਕੇ ਵਿਖੇ ਝੋਨੇ ਦੀਆਂ ਵੱਖ ਵੱਖ ਕਿਸਮਾਂ ਦੇ ਬੀਜ ਉਪਲੱਬਧ

*ਚਾਹਵਾਨ ਕਿਸਾਨ ਕਰ ਸਕਦੇ ਹਨ ਸੰਪਰਕ

ਹੰਡਿਆਇਆ/ਬਰਨਾਲਾ, 6 ਮਈ
ਕਿ੍ਰਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਦੇ ਐਸੋਸੀਏਟ ਡਾਇਰੈਕਟਰ ਪ੍ਰਹਿਲਾਦ ਸਿੰਘ ਤੰਵਰ ਨੇ ਦੱਸਿਆ ਕਿ ਕਿ੍ਰਸ਼ੀ ਵਿਗਿਆਨ ਕੇਂਦਰ ਵਿਖੇ ਝੋਨੇ ਦੀ ਕਿਸਮ ਪੀ ਆਰ 122, ਪੀ ਆਰ 126, ਪੀ ਆਰ 127, ਪੀ ਆਰ 128, ਪੀ ਆਰ 129 ਦਾ ਬੀਜ 8 ਕਿਲੋ ਅਤੇ 24 ਕਿਲੋ ਦੀ ਪੈਕਿੰਗ ਵਿੱਚ ਉਪਲੱਬਧ ਹੈ। ਝੋਨੇ ਦੀ 8 ਕਿਲੋ ਬੀਜ ਦੀ ਕੀਮਤ 350 ਰੁਪਏ ਅਤੇ 24 ਕਿਲੋ ਦੀ ਕੀਮਤ 1050 ਰੁਪਏ ਹੈ।
ਇਸ ਤੋਂ ਇਲਾਵਾ ਬਾਸਮਤੀ ਦੀ ਕਿਸਮ ਬਾਸਮਤੀ 1509 ਤੇ ਬਾਸਮਤੀ 1121 ਦਾ ਬੀਜ 8 ਕਿੱਲੋ ਅਤੇ 24 ਕਿੱਲੋ ਦੀ ਪੈਕਿੰਗ ਵਿੱਚ ਉਪਲੱਬਧ ਹੈ। ਬਾਸਮਤੀ ਦੀ 8 ਕਿੱਲੋ ਬੀਜ ਦੀ ਕੀਮਤ 500 ਰੁਪਏ ਅਤੇ 24 ਕਿੱਲੋ ਦੀ ਕੀਮਤ 1500 ਰੁਪਏ ਹੈ। ਇਸ ਤੋਂ ਇਲਾਵਾ ਕਿ੍ਰਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਵਿਖੇ ਪਸ਼ੂਆਂ ਲਈ ਧਾਤਾਂ ਦਾ ਚੂਰਾ 10 ਕਿੱਲੋ ਦੀ ਪੈਕਿੰਗ (650 ਰੁਪਏ), ਬਾਈਪਾਸ ਫੈਟ 1 ਕਿੱਲੋ  ਦੀ ਪੈਕਿੰਗ (170 ਰੁਪਏ) ਅਤੇ ਸੂਰਾ ਲਈ ਧਾਤਾਂ ਦਾ ਚੂਰਾ 10 ਕਿੱਲੋ  ਦੀ ਪੈਕਿੰਗ (600 ਰੁਪਏ) ਵਿੱਚ ਉਪਲੱਬਧ ਹੈ। ਉਨਾਂ ਕਿਹਾ ਕਿ ਚਾਹਵਾਨ ਕਿਸਾਨ ਬੀਜਾਂ ਦੀ ਖਰੀਦ ਲਈ ਕੇਵੀਕੇ ਵਿਖੇ ਸੰਪਰਕ ਕਰ ਸਕਦੇ ਹਨ।

Spread the love