ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਸਾਹਿਤਕਾਰਾਂ/ਲੇਖਕਾਂ ਦੀ ਡਾਇਰੈਕਟਰੀ ਸੰਬੰਧੀ ਵੇਰਵਿਆਂ ਦੀ ਮੰਗ

_ Jagdeep Singh Sandhu
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਸਾਹਿਤਕਾਰਾਂ/ਲੇਖਕਾਂ ਦੀ ਡਾਇਰੈਕਟਰੀ ਸੰਬੰਧੀ ਵੇਰਵਿਆਂ ਦੀ ਮੰਗ
ਸਾਹਿਤਕਾਰਾਂ/ਲੇਖਕਾਂ ਦੀ ਡਾਇਰੈਕਟਰੀ ਦਾ ਕਾਰਜ ਅੰਤਿਮ ਪੜਾਅ ‘ਤੇ

ਫ਼ਿਰੋਜ਼ਪੁਰ, 11 ਅਕਤੂਬਰ 2024

ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵਿਧਾਵਾਂ ਦੇ ਲੇਖਕਾਂ ਦੇ ਵੇਰਵੇ ਇਕੱਤਰ ਕਰਕੇ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ। ਇਸ ਡਾਇਰੈਕਟਰੀ ਦਾ ਕਾਰਜ ਅੰਤਿਮ ਪੜਾਅ ‘ਤੇ ਹੈ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਹਿਤਕਾਰਾਂ/ਲੇਖਕਾਂ ਤੋਂ ਉਨ੍ਹਾਂ ਦੇ ਸਾਰੇ ਨਿੱਜੀ ਅਤੇ ਸਾਹਿਤਿਕ ਵੇਰਵੇ ਮੰਗੇ ਜਾ ਰਹੇ ਹਨ। ਕਾਫੀ ਸਾਹਿਤਕਾਰਾਂ/ਲੇਖਕਾਂ ਨੇ ਵੇਰਵੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵਿਖੇ ਵੇਰਵੇ ਭੇਜ ਦਿੱਤੇ ਸਨ। ਜ਼ਿਲ੍ਹੇ ਦੇ ਉਨ੍ਹਾਂ ਸਾਹਿਤਕਾਰਾਂ/ਲੇਖਕਾਂ ਜਿਨ੍ਹਾਂ ਨੇ ਆਪਣੇ ਵੇਰਵੇ ਅਜੇ ਤੱਕ ਨਹੀਂ ਭੇਜੇ, ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਵੇਰਵੇ ਤੁਰੰਤ ਭੇਜਣ ਦੀ ਖੇਚਲ ਕਰਨ।

ਉਨ੍ਹਾਂ ਕਿਹਾ ਕਿ ਇਹ ਵੇਰਵੇ ਮਿਤੀ 16 ਅਕਤੂਬਰ 2024 ਸ਼ਾਮ 5:00 ਵਜੇ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵਿਖੇ ਪੁਜਦੇ ਕੀਤੇ ਜਾਣ। ਵੇਰਵਿਆਂ ਲਈ ਨਿਰਧਾਰਤ ਪ੍ਰੋਫਾਰਮਾ ਅਤੇ ਹੋਰ ਵਧੇਰੇ ਜਾਣਕਾਰੀ ਲਈ ਖੋਜ ਅਫ਼ਸਰ ਦਲਜੀਤ ਸਿੰਘ (85636-70007) ਅਤੇ ਸੀਨੀਅਰ  ਸਹਾਇਕ ਰਮਨ ਕੁਮਾਰ (87270-22686) ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

Spread the love