ਦਰਜਾ ਚਾਰ ਯੂਨੀਅਨ ਵੱਲੋ 26 ਸਤੰਬਰ ਨੂੰ ਸਿਹਤ ਮੰਤਰੀ ਦੇ ਖਿਲਾਫ ਰੋਸ਼ ਮੁਜਾਹਰੇ ਸਬੰਧੀ ਤਿਆਰੀਆਂ ਮੁਕੰਮਲ

Parveen Kumar
ਦਰਜਾ ਚਾਰ ਯੂਨੀਅਨ ਵੱਲੋ 26 ਸਤੰਬਰ ਨੂੰ ਸਿਹਤ ਮੰਤਰੀ ਦੇ ਖਿਲਾਫ ਰੋਸ਼ ਮੁਜਾਹਰੇ ਸਬੰਧੀ ਤਿਆਰੀਆਂ ਮੁਕੰਮਲ
ਵੱਡੀ ਗਿਣਤੀ ਵਿਚ ਕਰਮਚਾਰੀਆਂ ਜਾਣਗੇ ਪਟਿਆਲਾ- ਰਾਮ ਪ੍ਰਸ਼ਾਦ

ਫਿਰੋਜ਼ਪੁਰ 21 ਸਤੰਬਰ 2024

ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਅੱਜ 26 ਸਤੰਬਰ 2024 ਨੂੰ ਪਟਿਆਲਾ ਵਿਖੇ ਲੱਗਣ ਵਾਲੇ ਧਰਨੇ ਸਬੰਧੀ ਮੀਟਿੰਗ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਜਿਲ੍ਹਾਂ ਮੀਤ ਪ੍ਰਧਾਨ ਰਾਜ ਕੁਮਾਰ ਵੀ ਹਾਜਰ ਸਨ।

ਇਸ ਮੌਕੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ, ਜਨਰਲ ਸਕੱਤਰ ਪਰਵੀਨ ਕੁਮਾਰ ਅਤੇ ਮੀਤ ਪ੍ਰਧਾਨ ਰਾਜ ਕੁਮਾਰ ਨੇ ਦੱਸਿਆ ਕਿ 26 ਤਰੀਕ 2024 ਨੂੰ ਪਟਿਆਲੇ ਵਿਖੇ ਰੈਲੀ ਅਤੇ ਰੋਸ਼ ਮੁਜਾਹਰਾ ਕੀਤਾ ਜਾਵੇਗਾ ਜਿਸ ਵਿਚ ਜਿਲ੍ਹਾ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਕਰਮਚਾਰੀ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਵਿਖੇ ਰੋਸ਼ ਮੁਜਾਹਰੇ ਸਿਹਤ ਮੰਤਰੀ ਦੇ ਖਿਲਾਫ ਲਗਾਈਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ ਜਥੇਬੰਦੀਆਂ ਨਾਲ ਮੰਗਾਂ ਸਬੰਧੀ ਗੱਲਬਾਤ ਕਰਨ ਦਾ ਸਮਾਂ ਨਹੀਂ ਦਿੱਤਾ ਜਾ ਅਤੇ ਨਜਾਇਜ ਬਦਲੀਆਂ ਨੂੰ ਲੈ ਕੇ ਵਿਭਾਗਾਂ ਦੇ ਸਮੁੱਚੇ ਕਰਮਚਾਰੀਆਂ ਜਿਸ ਵਿਚ ਕੰਟਰੈਕਟ/ਆਊਟ ਸੋਰਸ ਤੇ ਮਲਟੀਟਾਸਕ ਕਰਮਚਾਰੀ, ਆਸ਼ਾ ਕਰਮੀ ਵੀ ਸ਼ਾਮਲ ਹਨ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਨਜਾਇਜ਼ ਬਦਲੀਆਂ ਰੱਦ ਕਰਵਾਉਣ ਤੇ ਜਾਇਜ਼ ਮੰਗਾਂ ਸਬੰਧੀ ਸਿਹਤ ਮੰਤਰੀ ਦੇ ਖਿਲਾਫ ਰੈਲੀ ਕਰਨ ਉਪਰੰਤ ਨਿਜੀ ਰਿਹਾਇਸ਼ ਵੱਲ ਰੋਸ਼ ਮੁਜਹਾਰਾ ਕੀਤਾ ਜਾਵੇਗਾ।

Spread the love