ਦਸਤ ਰੋਕੂ ਪੰਦਰਵਾੜਾ ਤੋ 02.08.2021 ਤੱਕ ਮਨਾਇਆ ਜਾਵੇਗਾ- ਸਿਵਲ ਸਰਜਨ ਗੁਰਦਾਸਪੁਰ

ਗੁਰਦਾਸਪੁਰ 19 ਜੁਲਾਈ 2021 ਸਿਵਲ ਸਰਜਨ ਡਾ. ਹਰਭਜਨ ਰਾਮ ਗੁਰਦਾਸਪੁਰ ਦੀ ਅਗਵਾਈ ਹੇਠ ਪੀ.ਪੀ. ਯੂਨਿਟ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ 19.07.2021 ਤੋ 02.08.2021 ਤੱਕ ਦਸਤ ਰੋਕੂ ਪੰਦਰਵਾੜਾ ਮਨਾਉਣ ਲਈ ਪੋਸਟਰ ਰਲੀਜ਼ ਕੀਤੇ ਗਏ । ਉਹਨਾਂ ਦਸਿਆ ਕੀ ਪੰਜਾਬ ਵਿੱਚ ਦਸਤ ਛੋਟੇ ਬੱਚਿਆਂ ਦੀ ਮੋਤ ਇੱਕ ਵੱਡਾ ਕਾਰਨ ਹੈ ਬੱਚਿਆਂ ਨੂੰ ਦਸਤ ਹੋਣ ਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਤੋ ਇਲਾਵਾ ਓ.ਆਰ.ਐਸ ਦਾ ਘੋਲ ਅਤੇ 14 ਦਿਨਾਂ ਤੱਕ ਜਿੰਕ ਟੈਬਲਟ ਦੇਣੀਆਂ ਚਾਹੀਦੀਆਂ ਹਨ।
ਜ਼ਿਲ੍ਹਾਂ ਟੀਕਾਕਰਣ ਅਫਸਰ ਡਾ. ਅਰਵਿੰਦ ਕੁਮਾਰ ਨੇ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਪਾਣੀ ਦੀ ਸੰਭਾਲ ਅਤੇ ਚੰਗੀ ਜੀਵਨ ਸ਼ੈਲੀ ਪ੍ਰਤੀ ਜਾਗਰੂੱਕ ਕਰਨ ਲਈ ਕੋਵਿਡ-19 ਮਿਸ਼ਨ ਫਤਿਹੇ ਸ਼ੁਰੂ ਕੀਤਾ ਗਿਆ ਹੈ। ਇਸ ਪਦਰਵਾੜੇ ਅਧੀਨ ਆਉਦੇ ਸਰਕਾਰੀ ਹਸਪਤਾਲਾਂ ਵਿੱਚ ਓ.ਆਰ.ਐਸ ,ਜਿੰਕ ਕਾਰਨਰ ਬਣਾਏ ਜਾਣਗੇ ਜਿੱਥੇ ਦਸਤ ਲੱਗਣ ਤੇ ਕੀਤੇ ਜਾਣ ਵਾਲੇ ਉਪਰਾਲਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ । ਇਸ ਦੋਰਾਨ ਆਸ਼ਾ ਵਰਕਰਾਂ ਵੱਲੋਂ 0 ਤੋ 5 ਸਾਲ ਦੇ ਉਮਰ ਦੇ ਹਰੇਕ ਬੱਚੇ ਨੂੰ ਓ.ਆਰ.ਐਸ ਦੇ ਪੈਕਟ ਵੰਡੇ ਜਾਣਗੇ। ਡਿਪਟੀ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਨੇ ਦਸਿੱਆ ਕੇ ਬੱਚੀਆਂ ਨੂੰ ਹੱਥ ਥੋਨ ਦੀ ਤਕਨੀਕ ਬਾਰੇ ਦੱਸਿਆ ਜਾਵੇ ਜੇਕਰ ਕੋਈ ਬੱਚਾ ਦਸਤ ਨਾਲ ਪੀੜਤ ਹੁੰਦਾ ਹੈ ਤਾਂ ਉਸ ਨੂੰ ਨੇੜੇ ਦੀ ਸਿਹਤ ਸੰਸਥਾ ਵਿਖੇ ਇਲਾਜ ਲਈ ਲਜਾਇਆ ਜਾਵੇ।
ਇਸ ਪਦਰਵਾੜੇ ਦੋਰਾਨ ਪੋਸਟਰ ਅਤੇ ਬੈਨਰ ਪੂਰੇ ਜ਼ਿਲ੍ਹੇ ਵਿੱਚ ਲੱਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੋਕੇ ਤੇ ਜ਼ਿਲ੍ਹਾ ਸਕੂਲ ਹੈਲਥ ਡਾ ਭਾਵਨਾ ਸ਼ਰਮਾ ਨੇ ਦਸਿਆ ਕੇ ਨਵ ਜਨਮੇ ਬੱਚੇ ਨੂੰ ਜਨਮ ਤੋ ਇੱਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਦੁੱਧ ਪਲਾਉਣਾ ਚਾਹਿੰਦਾ ਹੈ ਇਹ ਤਾਜ਼ਾ ਅਤੇ ਕੁਦਰਤੀ ਖੁਰਾਕ ਹੈ। ਛੇ ਮਹੀਨੇ ਤੋ ਬਆਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਨਾਲ ਨਰਮ ਖੁਰਾਕ ਜਿਵੇ ਚਾਵਲ, ਖਿਚੜੀ, ਦਲੀਆਂ ਅਤੇ ਦਾਲ ਦਾ ਪਾਣੀ ਦੇਵੋ।ਜੇਕਰ ਮਾ ਬੱਚੇ ਨੂੰ ਦੁੱਧ ਪਲਾਵੇਗੀ ਤਾਂ ਉਹ ਵੀ ਤੰਦਰੁਸਤ ਰਹੇਗੀ। ਇਸ ਮੌਕੇ ਤੇ ਪੀ.ਪੀ.ਯੂਨਿਟ ਦਾ ਸਮੂਹ ਸਟਾਫ ਅਤੇ ਡਾ ਅੰਕੁੰਰ ਕੌਸ਼ਲ, ਡਾ ਲੋਕੇਸ਼ ਮਹਾਜਨ , ਡਾ ਅਨੀਤਾ ਹਾਜ਼ਰ ਸਨ।

Spread the love