ਸ੍ਰੀ ਅਨੰਦਪੁਰ ਸਾਹਿਬ-13ਮਈ,,2021
ਸਰਕਾਰੀ ਸਕੂਲਾਂ ਅੰਦਰ ਦਾਖਲਾ ਮੁਹਿੰਮ ‘ਚ ਹੋਰ ਤੇਜੀ ਲਿਆਉਣ ਲਈ ਜਿਲ੍ਹਾਂ ਸਿੱਖਿਆਂ ਅਫਸਰ (ਸੈ:) ਰਾਜ ਕੁਮਾਰ ਖੋਸਲਾ ਵਲੋਂ ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਖੋਸਲਾ ਨੇ ਕਿਹਾ ਕਿ ਸਿੱਖਿਆਂ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਅੰਦਰ ਦਾਖਲੇ ਵਿੱਚ ਰਿਕਾਰਡ ਵਾਧਾ ਹੋਇਆ ਹੈ ਪ੍ਰੰਤੂ ਨੋਵੀਂ ਅਤੇ ਦੱਸਵੀਂ ਵਿੱਚ ਦਾਖਲੇ ਵਿੱਚ ਥੋੜੀ ਕਮੀ ਪਾਈ ਗਈ ਹੈ, ਇਸ ਲਈ ਜਿਲ਼੍ਹੇ ਦੇ ਸਕੂਲ ਮੁਖੀ ਇਸ ਦਾਖਲੇ ਨੂੰ ਦਰੁਸਤ ਕਰਨ ਲਈ ਜੁਟ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰੋਂ ਘਰੀਂ ਜਾ ਕੇ ਸਰਕਾਰੀ ਸਕੂਲਾਂ ਅੰਦਰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਦੱਸਿਆਂ ਜਾਵੇ ਤਾਂ ਕਿ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਹੋਰ ਵਿਸ਼ਵਾਸ਼ ਵਧੇ। ਇਸ ਦੋਰਾਨ ਸਕੂਲਾਂ ਅਮਦਰ ਚਲ ਰਹੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਗਈ। ਇਸ ਮੋਕੇ ਉਪ ਜਿਲ੍ਹਾਂ ਸਿੱਖਿਆਂ ਅਫਸਰ ਸੁਰਿੰਦਰ ਪਾਲ ਸਿੰਘ, ਪ੍ਰਿ: ਪਰਵਿੰਦਰ ਕੋਰ ਦੁਆ, ਪ੍ਰਿ: ਵਰਿੰਦਰ ਸ਼ਰਮਾਂ, ਪ੍ਰਿ: ਲੋਕੇਸ਼ ਮੋਹਨ ਸ਼ਰਮਾਂ, ਪ੍ਰਿ: ਸ਼ਰਨਜੀਤ ਸਿੰਘ, ਪ੍ਰਿ: ਰਵਿੰਦਰ ਸਿੰਘ, ਪ੍ਰਿ: ਅਨਿਲ ਜੋਸ਼ੀ ਅਤੇ ਲੈਕਚਰਾਰ ਦਿਆ ਸਿੰਘ ਸੰਧੂ ਆਦਿ ਹਾਜਿਰ ਸਨ।