ਸਕਿਓਰਿਟੀ ਗਾਰਡਾਂ ਤੇ ਹੋ ਰਿਹਾ ਧੱਕਾ ਬਰਦਾਸ਼ਤ ਨਹੀ ਕੀਤਾ ਜਾਵੇਗਾ – ਮੁਲਾਜਮ ਜਥੇਬੰਦੀ
ਫਿਰੋਜ਼ਪੁਰ 13 ਜੁਲਾਈ 2021 ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਅਤੇ ਸਕਿਓਰਿਟੀ ਗਾਰਡਾਂ ਦੀ ਮੀਟਿੰਗ ਬੇਦੀ ਗਦਾਮ ਵਿਖੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਸੀਨੀਅਰ ਮੀਤ ਪ੍ਰਧਾਨ ਪੰਜਾਬ ਖੁਰਾਕ ਅਤੇ ਸੁਪਲਾਈ ਵਿਭਾਗ ਅਤੇ ਜਗਜੀਤ ਸਿੰਘ ਮੈਣੀ ਸਕਿਓਰਿਟੀ ਗਾਰਡਾਂ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਮਲੋਰਕੋਟਲਾ ਦੇ ਵਿਚ ਜਿਹੜੀ ਇਸਪੈਕਟਰ ਤੇ ਸਹਾਇਕ ਖੁਰਾਕ ਸਪਲਾਈ ਵਿਭਾਗ ਵੱਲੋਂ ਧੱਕਾਸ਼ਾਹੀ ਕੀਤੀ ਜਾ ਰਹੀ ਹੈ ਉਹਦੀ ਸ਼ਖਤ ਸ਼ਬਦਾਂ ਵਿਚ ਨਿਖੇਦੀ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸਕਿਓਰਿਟੀ ਗਾਰਡ ਪਿਛਲੇ ਲੰਬੇ ਅਰਸੇ ਤੋ ਪਨਗਰੇਨ ਵਿਚ ਡਿਊਟੀ ਕਰਦੇ ਆ ਰਹੇ ਹਨ ਅਤੇ ਅੰਤਾਂ ਦੀ ਸਰਦੀ/ਗਰਮੀ ਵਿੱਚ ਸੱਪਾਂ ਦੀਆਂ ਸਿਰੀਆ ਮਿੱਧ ਕੇ ਕਾਲੀਆ ਬੋਲੀਆ ਰਾਤਾ ’ਚ ਸਰਕਾਰ ਅਨਾਜ ਦੀ ਰਖਵਾਲੀ ਕਰ ਰਹੇ ਹਨ।15-15,20-20 ਗੈਂਗਚੋਰਾਂ ਨਾਸ ਹਰ ਰੋਜ ਜਾਨ ਜੋਖਮ ਵਿਚ ਪਾ ਕੇ ਟਾਕਰਾ ਕਰ ਰਹੇ ਹਨ, ਨਿਰੀਖਕਾਂ ਵੱਲੋਂ ਹਾਜ਼ਰੀਆਂ ਲੇਟ ਭੇਜਣ ਕਾਰਨ ਤਿੰਨ-ਤਿੰਨ ਮਹੀਨੇ ਭੁੱਖਣ ਭਾਣੇ ਬਿਨਾ ਤਨਖਾਹ ਤੋਂ ਤਰਸ ਯੋਗ ਹਲਾਤਾਂ ਵਿਚ ਡਿਊਟੀਆਂ ਕਰਦੇ ਹਨ ਅਤੇ ਪਿਛਲੇ ਲੰਮੇਂ ਸਮੇਂ ਤੋਂ ਈਪੀਐਫ ਅੱਪਡੇਟ ਨਹੀਂ ਕੀਤਾ ਜਾ ਰਿਹਾ,ਕਿਰਤ ਕਾਨੂੰਨਾਂ ਮੁਤਾਬਕ ਬਣਦੀ ਤਨਖਾਹ ਵੀ ਪੂਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਮਾਲੇਰਕੋਟਲਾ ਤੇ ਜਿਲਾ ਸੰਗਰੂਰ ਅੰਦਰ ਬੋਗਸ ਸਕਿਉਰਟੀਗਾਰਡਾਂ ਦੀਆਂ ਹਾਜਰੀਆਂ ਲਾਕੇ ਲੱਖਾਂ ਰੁਪਏ ਤਨਖਾਹ ਦੇ ਰੂਪ ਵਿੱਚ ਪਨਗ੍ਰੇਨ ਤੋਂ ਵਸੂਲੀ ਕਰਨ ਅਤੇ ਕਣਕ ਭੰਡਾਰਾਂ ਤੇ ਡਿਊਟੀ ਕਰਦੇ ਅਸਲ ਸਕਿਉਰਟੀ ਗਾਰਡਾਂ ਦੀਆਂ ਹਾਜਰੀਆਂ ਨਾ ਭੇਜ ਕੇ ਹਵਾ ਚ ਡਿਉਟੀ ਲਈ ਜਾ ਰਹੀ ਹੈ ਅਤੇ ਵੱਡੀ ਪੱਧਰ ਤੇ ਈਪੀਐਫ ਵਿੱਚ ਘਪਲਾ ਕੀਤਾ ਜਾ ਰਿਹਾ ਹੈ,ਮੁਲਾਜਮਾਂ ਆਗੂਆਂ ਦੱਸਿਆ ਕਿ ਸਕਿਉਰਟੀ ਗਾਰਡਾਂ ਦੀਆਂ ਹਾਜਰੀਆਂ ਤਸਦੀਕ ਕਰਕੇ ਭੇਜਣ ਵਾਲੇ ਪਨਗ੍ਰੇਨ ਦੇ ਨਿਰੀਖਕਾਂ,ਸਹਾਇਕ ਖੁਰਾਕ ਤੇ ਅਫਸਰਾਂ ਵੱਲੋਂ ਯੂਨੀਅਨ ਆਗੂਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਸਰਕਾਰ ਅਤੇ ਪਨਗ੍ਰੇਨ ਦੇ ਉੋਚ ਅਧਿਕਾਰੀਆਂ ਨੂੰ ਲਿਖੇ ਮੰਗ ਪੱਤਰ ਰਾਹੀਂ ਦੋਸੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਪੀੜਤਾਂ ਨੂੰ ਇਨਸਾਫ ਦੀ ਮੰਗ ਕੀਤੀ।ਉਹਨਾਂ ਕਿਹਾ ਕਿ 15 ਜੁਲਾਈ ਨੂੰ ਜਿਲਾ ਕੰਟਰੋਲਰ ਸੰਗਰੂਰ ਦੇ ਦਫਤਰ ਅੱਗੇ ਰੋਸ ਧਰਨਾਂ ਅਤੇ ਰੈਲੀ ਕੀਤੀ ਜਾਵੇਗੀ।
ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਮਿਤੀ 14 ਅਤੇ 15 ਜੁਲਾਈ 2021 ਨੂੰ ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਭੁੱਖ ਹਾੜਤਾਲ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੋਕੇ ਚਰਨਜੀਤ ਸਿੰਘ, ਬਲਵੀਰ ਸਿੰਘ, ਰਾਮ ਦਿਆਲ, ਪਿੱਪਲ ਸਿੰਘ, ਪ੍ਰੇਮ ਕੁਮਾਰ, ਕਸ਼ਮੀਰ ਸਿੰਘ, ਅਸ਼ੋਕ ਕੁਮਾਰ, ਗੋਰਵ, ਰਾਜੂ, ਮੌਟੀ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।