ਦਿ ਕਾਲਸ ਫੋਰਥ ਗੋਰਮਿੰਟ ਇਪਲਾਈਜ਼ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ

15 ਜੁਲਾਈ ਨੂੰ ਕੀਤਾ ਜਾਵੇਗਾ ਅਰਥੀ ਫੂਕ ਪ੍ਰਦਰਸ਼ਨ
ਫ਼ਿਰੋਜ਼ਪੁਰ 14 ਜੁਲਾਈ 2021 ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਦਿੱਤੇ ਸੱਦੇ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਦਫ਼ਤਰ ਅੱਗੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜਨਰਲ ਸਕੱਤਰ ਪ੍ਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ 11 ਮੈਂਬਰੀ ਟੀਮ ਭੁੱਖ ਹੜਤਾਲ ਤੇ ਬੈਠੀ। ਜਿਨ੍ਹਾਂ ਵਿਚ ਰਾਮ ਪ੍ਰਸ਼ਾਦ ਸਿਹਤ ਵਿਭਾਗ, ਵਿਲਸਨ ਡੀਸੀ ਦਫਤਰ, ਮਾਨਤ ਅਟਵਾਲ ਸਿਹਤ ਵਿਭਾਗ, ਬੂਟਾ ਸਿੰਘ ਸਹਿਕਾਰਤਾ ਵਿਭਾਗ, ਰੂਪ ਚੰਦ ਸਿਹਤ ਵਿਭਾਗ, ਰਜੀਵ ਕੁਮਾਰ ਸਕਿਓਰਿਟੀ ਗਾਰਡ, ਅਨਿਲ (ਰਾਜੂ) ਸਕਿਓਰਿਟੀ ਗਾਰਡ, ਮਹੇਸ਼ ਸਿੰਚਾਈ ਵਿਭਾਗ ਅਤੇ ਸਮਰ ਬਹਾਦਰ ਸਿੰਚਾਈ ਵਿਭਾਗ, ਰਾਮ ਦਿਆਲ ਖੁਰਾਕ ਤੇ ਸਪਲਾਈ ਵਿਭਾਗ ਆਦਿ ਨੇ ਇਸ 24 ਘੰਟੇ ਦੀ ਭੁੱਖ ਹੜਤਾਲ ਵਿਚ ਬੈਠੇ।
ਇਸ ਮੌਕੇ ਰਾਮ ਪ੍ਰਸ਼ਾਦ ਜਿਲ੍ਹਾ ਪ੍ਰਧਾਨ, ਪਰਵੀਨ ਕੁਮਾਰ ਜਨਰਲ ਸਕੱਤਰ, ਜਗਸੀਰ ਸਿੰਘ ਭਾਗਰ ਪ੍ਰਧਾਨ ਐਨਪੀਐਸਈਯੂ, ਰਾਜ ਕੁਮਾਰ ਜਿਲ੍ਹਾ ਮੀਤ ਪ੍ਰਧਾਨ, ਸੰਤ ਰਾਮ ਪੀਐਸਐਸਯੂ ਪ੍ਰਧਾਨ ਫਿਰੋਜ਼ਪੁਰ, ਨਰਿੰਦਰ ਸ਼ਰਮਾ ਅਤੇ ਸੁਧੀਰ ਪੈਰਾ ਮੈਡੀਕਲ ਯੂਨੀਅਨ ਆਗੂ, ਗੁਰਦੇਵ ਸਿੰਘ ਜਿਲ੍ਹਾ ਖਜਾਨਚੀ, ਕੇਵਲ ਕ੍ਰਿਸ਼ਨ, ਚਰਨਜੀਤ ਸਿੰਘ, ਬਲਵੀਰ ਸਿੰਘ, ਅਜੀਤ ਗਿੱਲ ਪ੍ਰਧਾਨ ਸਿਵਲ ਹਸਪਤਾਲ ਕਾਲਸ ਫੋਰਥ ਯੂਨੀਅਨ, ਰਮਨ ਸਫਾਈ ਕਰਮਚਾਰੀ ਯੂਨੀਅਨ, ਜਸਵਿੰਦਰ ਕੈਸ਼ੀਅਰ ਏਡੀਸੀ ਦਫਤਰ, ਰਾਣੀ ਡੀਸੀ ਦਫਤਰ, ਬਲਵਿੰਦਰ ਕੋਰ, ਸਰਬਜੀਤ ਕੋਰ, ਜੈ ਕਿਸ਼ਨ ਅਤੇ ਲਖਵਿੰਦਰ ਸਿੰਘ ਵਾਟਰ ਸਪਲਾਈ ਵਿਭਾਗ, ਸੰਦੀਪ ਕੁਮਾਰ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤਾ ਪੇ-ਕਮਿਸ਼ਨ ਲੰਗੜਾ ਪੇ ਕਮਿਸ਼ਨ ਹੈ ਜਿਸ ਦੀ ਹਰ ਕਰਮਚਾਰੀ ਵਰਗ ਨਿਖੇਦੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾ 2004 ਵਿਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਉਸ ਵਕਤ ਵੀ ਪੰਜਾਬ ਅੰਦਰ ਕਾਂਗਰਸ ਸਰਕਾਰ ਸੀ ਜਿਸ ਨੇ ਸਭ ਤੋ ਪਹਿਲਾਂ ਆਪਣੇ ਸੂਬੇ ਅੰਦਰ ਪੁਰਾਣੀ ਸਕੀਮ ਬੰਦ ਕਰਕੇ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਵਾਰ ਆਪਣੇ ਵਾਅਦਿਆ ਤੋਂ ਮੁਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਜਾਨਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਹਰ ਵਾਰ ਮੁਲਾਜ਼ਮਾਂ ਨਾਲ ਵਾਅਦੇ ਕਰਦੇ ਹਨ ਤੇ ਫਿਰ ਆਪ ਹੀ ਮੁਕਰ ਜਾਂਦੇ ਹਨ, ਵਿੱਤ ਮੰਤਰੀ ਦਾ ਕੋਈ ਸਟੈਡ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਜਾਰੀ ਪੇ ਕਮਿਸ਼ਨ ਵਿਚ ਜਲਦੀ ਹੀ ਤਰੁਟੀਆ ਸਹੀ ਨਾ ਕੀਤੀਆਂ ਤਾਂ ਪੰਜਾਬ ਸਰਕਾਰ ਵਿਰੁੱਧ ਵੱਡੇ ਪੱਧਰ ਤੇ ਐਕਸ਼ਨ ਕਰਕੇ ਇਨ੍ਹਾਂ ਦੀਆਂ ਕੋਠੀਆਂ ਦਾ ਘੇਰਾਓ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾ ਕਲਾਸ ਫੋਰਥ ਦੇ ਮੁਲਾਜ਼ਮਾਂ ਦੀਆਂ ਭਰਤੀਆਂ ਬੰਦ ਕਰਨ ਸਬੰਧੀ ਪੰਜਾਬ ਸਰਕਾਰ ਵਿਰੁੱਧ ਆਪਣਾ ਗੁੱਸਾ ਜਾਹਿਰ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਹੁਣ ਕਲਾਸ ਫੋਰਥ ਦੀ ਭਰਤੀ ਵੀ ਆਊਟ ਸੋਰਸ ਰਾਹੀ ਕੀਤੀ ਜਾਵੇਗੀ ਜਿਸਨੂੰ ਮਲਟੀਪਰਪਜ਼ ਨਾ ਦਿੱਤਾ ਜਾਵੇਗਾ ਅਤੇ ਉਸ ਤੋ ਕੋਈ ਵੀ ਕੰਮ ਲਿਆ ਜਾ ਸਕਦਾ ਹੈ ਅਤੇ ਹੁਣ ਪੰਜਾਬ ਸਰਕਾਰ ਤਰਸ ਦੇ ਆਧਾਰ ਤੇ ਨੌਕਰੀ ਨੂੰ ਬੰਦ ਕਰਨ ਦੀ ਵਿਚਾਰ ਬਣਾ ਰਹੀ ਹੈ। ਜਿਸ ਨਾਲ ਮੁਲਾਜਮ ਵਰਗ ਦੇ ਪਰਿਵਾਰਾਂ ਨਾਲ ਬਹੁਤ ਵੱਡਾ ਧੋਖਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਥੀਆਂ ਸਾਨੂੰ ਇਕ ਜੁੱਟ ਹੋ ਕੇ ਪੰਜਾਬ ਸਰਕਾਰ ਦੇ ਵਿਰੋਧ ਡੱਟ ਕੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋ ਮਿਤੀ 15 ਜੁਲਾਈ 2021 ਨੂੰ ਭੁੱਖ ਹੜਤਾਲ ਤੇ ਬੈਠੇ ਕਰਮਚਾਰੀਆਂ ਉਠਾ ਕੇ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਤੁਰੰਤ ਜਾਰੀ ਕਰਨ ਅਤੇ ਪਿਛਲੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਯਕ-ਮੁਸ਼ਤ ਤੁਰੰਤ ਨਕਦ ਅਦਾ ਕਰਨ, ਪੁਨਰਗਠਨ ਦੇ ਨਾਂ ਤੇ ਵੱਖ ਵੱਖ ਅਦਾਰਿਆਂ ਅੰਦਰ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ ਦੀਆਂ ਤਜਵੀਜ਼ਾਂ ਬੰਦ ਕਰਨ, ਥਰਮਲ ਪਲਾਂਟਾਂ ਸਮੇਤ ਹੋਰ ਜਨਤਕ ਖੇਤਰ ਦੇ ਅਦਾਰਿਆਂ ਨੂੰ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣ, ਮੁਲਾਜ਼ਮਾਂ ਦੀ ਨਵੀਂ ਭਰਤੀ / ਨਿਯੁਕਤੀ ਸਬੰਧੀ ਜੁਲਾਈ 2020 ਦਾ ਨੋਟੀਫਿਕੇਸ਼ਨ ਵਾਪਸ ਲੈਣ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ‘ਤੇ ਡਿਵੈਲਪਮੈਂਟ ਦੇ ਨਾਂ ਤੇ ਲਗਾਇਆ ਦੋ ਸੌ ਰੁਪਏ ਪ੍ਰਤੀ ਮਹੀਨਾ ਟੈਕਸ ਵਾਪਸ ਲੈਣ ਅਤੇ ਵਸੂਲਿਆ ਟੈਕਸ ਵਾਪਸ ਕਰਨ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਮਹੀਨਾ ਕਰਨ, ਬਕਾਇਆ ਮੈਡੀਕਲ ਬਿੱਲਾਂ ਦਾ ਭੁਗਤਾਨ ਤੁਰੰਤ ਕਰਨ ਲਈ ਕਿਹਾ। ਸੰਬੋਧਨ ਦੌਰਾਨ ਕੈਸ਼ਲੈੱਸ ਹੈਲਥ ਸਕੀਮ ਨੂੰ ਸੋਧ ਕੇ ਮੁੜ ਚਾਲੂ ਕਰਨ ਆਦਿ ਮੰਗਾ ਦਾ ਤੁਰੰਤ ਹੱਲ ਕੀਤਾ ਜਾਵੇ ਨਹੀ ਤਾਂ ਮੁਲਾਜਮਾਂ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਅੰਦਰ ਇਸ ਦਾ ਨਤੀਜਾ ਭੁਗਤਨਾ ਪੈ ਸਕਦਾ ਹੈ।

Spread the love