ਨਗਰ ਕੌਂਸਲ ਦੀ ਟੀਮ ਵੱਲੋਂ 69 ਕਿਲੋ ਸਿੰਗਲ ਯੂਜ਼ ਪਲਾਸਟਿਕ ਜ਼ਬਤ

ਨਗਰ ਕੌਂਸਲ ਦੀ ਟੀਮ ਵੱਲੋਂ 69 ਕਿਲੋ ਸਿੰਗਲ ਯੂਜ਼ ਪਲਾਸਟਿਕ ਜ਼ਬਤ

ਬਰਨਾਲਾ, 15 ਸਤੰਬਰ:

ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਨਗਰ ਕੌਂਸਲ ਬਰਨਾਲਾ ਵੱਲੋਂ ਸਿੰਗਲ ਯੂਜ਼ ਪਲਾਸਟਿਕ ਵਿਰੋਧੀ ਮੁਹਿੰਮ ਚਲਾਈ ਗਈ ਹੈ।
ਇਸ ਤਹਿਤ ਟੀਮ ਵੱਲੋਂ ਕੇ.ਸੀ ਰੋਡ ਅਤੇ ਕਚਿਹਰੀ ਚੌਕ ’ਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜਾਂਦੇ ਹੋਏ ਕੇ.ਸੀ. ਰੋਡ ਨੇੜੇ ਵੇਰਕਾ ਸ਼ਾਪ ਪਾਸ ਸਕੂਟਰੀ ਨੰ. ਪੀ.ਬੀ. 19ਟੀ. 3135 ਤੋਂ 23 ਕਿਲੋ, ਫਰੈਸ਼ ਸੋਡਾ ਗੈਲਰੀ ਨੇੜੇ ਐਸ.ਡੀ. ਕਾਲਜ ਬਰਨਾਲਾ ਤੋਂ 5 ਕਿਲੋ, ਮਹਾਂਦੇਵ ਵੈਜੀਟੇਬਲ, ਫਰੂਟ ਅਤੇ ਜੂਸ ਤੋਂ 8 ਕਿਲੋ, ਅੰਮਿ੍ਰਤ ਬੀਕਾਨੇਰ ਮਿਸ਼ਠਾਨ ਭੰਡਾਰ ਨੇੜੇ ਕਚਿਹਰੀ ਚੌਂਕ ਤੋਂ 27 ਕਿਲੋ, ਨੇਪਾਲੀਆਂ ਦੇ ਢਾਬੇ ਤੋਂ 7 ਕਿਲੋ (ਕੁੱਲ 69 ਕਿਲੋ) ਸਿੰਗਲ ਯੂਜ਼ ਪਲਾਸਟਿਕ ਜ਼ਬਤ ਕੀਤਾ ਗਿਆ।
ਇਸ ਮੌਕੇ ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਮਨਪ੍ਰੀਤ ਸਿੰਘ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਅਪੀਲ ਕੀਤੀ ਗਈ। ਇਸ ਮੌਕੇ ਟੀਮ ਵਿਚ ਹਰਪ੍ਰੀਤ ਸਿੰਘ ਸੁਪਰਡੈਂਟ, ਸੁਖਵਿੰਦਰ ਸਿੰਘ ਇੰਸਪੈਕਟਰ, ਗੁਰਮੀਤ ਸਿੰਘ ਲਾਇਸੈਂਸ ਕਲਰਕ, ਗੁਰਕਿਰਪਾਲ ਸਿੰਘ ਕਲਰਕ ਅਤੇ ਹੋਰ ਕਰਮਚਾਰੀ ਸ਼ਾਮਲ ਸਨ।