ਨਰਸਿੰਗ ਐਸੋਸੀਏਸ਼ਨ ਆਪਣੀਆਂ ਮੰਗਾਂ ਮਨਵਾਉਣ ਲਈ ਸਿਰ ਧੜ ਦੀ ਬਾਜ਼ੀ ਲੜੇਗੀ- ਪਰਮਜੀਤ ਕੌਰ ਸੰਧੂ, ਮਨਜੀਤ ਕੌਰ ਧਾਲੀਵਾਲ

ਨਰਸਿੰਗ ਕੇਡਰ ਦੀ ਏਕਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਬਣੇਗੀ ਮਿਸਾਲ – ਜਸਵਿੰਦਰ ਸਿੰਘ ਕੌੜਾ, ਸੁਮਿਤ ਗਿੱਲ*_
ਫਿਰੋਜ਼ਪੁਰ,11 ਅਗਸਤ 2021 ਪੰਜਾਬ ਸਟੇਟ ਨਰਸਿੰਗ ਐਸੋਸੀਏਸ਼ਨ ਦੀ ਮੀਟਿੰਗ ਲੁਧਿਆਣਾ ਵਿਖੇ ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀਮਤੀ ਸ਼ਮਿੰਦਰ ਕੌਰ ਘੁੰਮਣ, ਪਰਮਜੀਤ ਕੌਰ ਸੰਧੂ, ਮਨਜੀਤ ਕੌਰ ਧਾਲੀਵਾਲ, ਦੀ ਅਗਵਾਈ ਹੇਠ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਪ੍ਰਧਾਨਾਂ ਦੀ ਮੌਜੂਦਗੀ ਵਿੱਚ ਹੋਈ ।
ਇਸ ਮੀਟਿੰਗ ਵਿਚ ਹਰ ਇਕ ਜ਼ਿਲ੍ਹੇ ਤੋਂ ਆਏ ਹੋਏ ਨੁਮਾਇੰਦਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ । ਨਰਸਿੰਗ ਕੇਡਰ ਲਈ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਚਾਨਣਾ ਪਾਇਆ ਗਿਆ ਅਤੇ ਜੋ ਵੀ ਸਰਕਾਰ ਨੇ ਨਰਸਿੰਗ ਕੇਡਰ ਨੂੰ ਪੇ ਕਮਿਸ਼ਨ ਦੇ ਵਿਚ ਰਗੜਾ ਲਾਇਆ ਹੈ ਉਸ ਤੇ ਵਿਚਾਰ ਚਰਚਾ ਕੀਤੀ ਗਈ ।ਇਸ ਸਮੇਂ ਨਰਸਿੰਗ ਐਸੋਸੀਏਸ਼ਨ ਵੱਲੋਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੀ ਦਰੁਸਤੀ ਕਰਨਾ ਐ ਕੈਟਾਗਿਰੀ ਏਬੀਸੀਡੀ ਨੂੰ ਗਰੇਡ ਪੇ ਮੁਤਾਬਕ ਤਨਖਾਹ ਦੇਣਾ, ਪੰਜਾਬ ਸਰਕਾਰ ਅਧੀਨ ਠੇਕੇ ਤੇ ਕੰਮ ਕਰ ਰਹੇ ਸਟਾਫ ਨਰਸਾਂ ਨੂੰ ਪੱਕਾ ਕਰਨਾ, ਆਊਟਸੋਰਸਿੰਗ ਭਰਤੀ ਬੰਦ ਕਰਨਾ, ਨਰਸਿੰਗ ਦੀਆਂ ਅਸਾਮੀਆਂ ਨੂੰ ਵਧਾਉਣਾ, ਨਰਸਿੰਗ ਕੇਡਰ ਵਿੱਚ ਪ੍ਰਮੋਸ਼ਨ ਚੈਨਲ ਅਤੇ ਪ੍ਰਮੋਸ਼ਨ ਦੀਆਂ ਸੀਟਾਂ ਨੂੰ ਵਧਾਉਣਾ, ਸਟਾਫ ਨਰਸ ਕੋਲੋਂ ਬਣਦਾ ਸਿਰਫ਼ ਸਟਾਫ ਨਰਸ ਦਾ ਕੰਮ ਹੀ ਲਿਆ ਜਾਵੇ, ਸਟਾਫ ਨਰਸ ਨੂੰ ਸੈਂਟਰ ਸਰਕਾਰ ਦੇ ਨਿਯਮਾਂ ਮੁਤਾਬਕ ਨਰਸਿੰਗ ਅਫਸਰ ਦਾ ਅਹੁਦਾ ਦਿੱਤਾ ਜਾਵੇ, ਨਵੀਂ ਕੀਤੀ ਗਈ ਭਰਤੀ ਉਣੱਤੀ ਦੋ ਸੌ ਦੀ ਜਗ੍ਹਾ ਤੇ ਚੁਤਾਲੀ ਨੌੰ ਸੌ ਕੀਤੀ ਜਾਵੇ।
ਇਸ ਮੀਟਿੰਗ ਵਿਚ ਹਰ ਇਕ ਜ਼ਿਲ੍ਹੇ ਤੋਂ ਆਏ ਹੋਏ ਨੁਮਾਇੰਦਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਮੇਂ ਸ਼੍ਰੀ ਸੁਮਿਤ ਗਿੱਲ ਜੀ ਵੱਲੋਂ ਸਾਂਝੇ ਫਰੰਟ ਨੂੰ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿਚ ਜੋ ਵੀ ਸਾਂਝੇ ਫਰੰਟ ਦੇ ਫੈਸਲੇ ਹੋਣਗੇ ਉਸ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੀ ਨਰਸਿੰਗ ਐਸੋਸੀਏਸ਼ਨ ਵੱਲੋਂ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਜਸਵਿੰਦਰ ਸਿੰਘ ਕੌੜਾ ਨੇ ਇਸ ਸਮੇਂ ਸਾਰਿਆਂ ਨੂੰ ਇਕਜੁੱਟ ਹੋਣ ਲਈ ਕਿਹਾ ਅਤੇ ਬੇਨਤੀ ਕੀਤੀ ਕਿ ਆਪਣੇ ਮਤਭੇਦ ਮਿਟਾ ਕੇ ਸਟੇਟ ਬਾਡੀ ਦੀ ਕਾਲ ਦੇ ਉੱਤੇ ਸਾਂਝੇ ਫਰੰਟ ਨੂੰ ਮਜ਼ਬੂਤ ਕਰਕੇ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸਖਤ ਐਕਸ਼ਨ ਕੀਤੇ ਜਾਣ ।
ਇਸ ਸਮੇ ਪੰਜਾਬ ਨਰਸਿੰਗ ਐਸੋਸੀਏਸ਼ਨ ਵੱਲੋਂ ਇੱਕ ਸਾਂਝਾ ਫਰੰਟ ਦੀ ਚੋਣ ਕੀਤੀ ਗਈ ਜਿਸ ਵਿਚ ਸਟੇਟ ਬਾਡੀ ਦੇ ਪੰਜ ਰੀਪਰਜ਼ੈਂਟੇਟਿਵ ਚੁਣੇ ਗਏ ਅਤੇ ਹਰ ਇੱਕ ਡਿਸਟਿਕ ਦੇ ਵਿੱਚੋਂ ਇੱਕ ਕਨਵੀਨਰ ਬਣਾ ਦਿੱਤਾ ਗਿਆ ਜੋ ਕਿ ਸਾਰੇ ਡਿਸਟਿਕ ਨੂੰ ਇਕੱਠਿਆਂ ਲੈ ਕੇ ਚੱਲੇਗਾ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਨਰਸਿੰਗ ਕੇਡਰ ਦੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਆਉਣ ਵਾਲੇ ਦਿਨ ਦਿਨਾਂ ਵਿਚ ਸਖਤ ਐਕਸ਼ਨ ਕੀਤੇ ਜਾਣੇ ਹਨ ਜੋ ਵੀ ਸਟੇਟ ਬਾਡੀ ਦੀ ਕਾਲ ਹੋਵੇਗੀ ਉਸ ਨੂੰ ਪੂਰਨ ਤੌਰ ਤੇ ਉੱਤੇ ਲਾਗੂ ਕੀਤਾ ਜਾਵੇਗਾ ਇਸ ਮੀਟਿੰਗ ਦਾ ਮੁੱਖ ਮੰਤਵ ਪੰਜਾਬ ਦੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਵੱਖ ਵੱਖ ਨਰਸਿੰਗ ਜਥੇਬੰਦੀਆਂ ਨੂੰ ਇਕੱਠਿਆਂ ਕਰਕੇ ਇਕ ਫਰੰਟ ਤਿਆਰ ਕਰਨਾ ਸੀ। ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹਰ ਇਕ ਨਰਸਿੰਗ ਸਟਾਫ ਇਸ ਸਾਂਝੇ ਫਰੰਟ ਦਾ ਹਿੱਸਾ ਹੋਵੇਗਾ ਅਤੇ ਉਸ ਨੂੰ ਸਟੇਟ ਬਾਡੀ ਦਾ ਫ਼ੈਸਲਾ ਮੰਨਣਾ ਪਵੇਗਾ।ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਅੱਜ ਮੀਟਿੰਗ ਦੇ ਲਈ ਜਸਵਿੰਦਰ ਸਿੰਘ ਕੌੜਾ ਅਤੇ ਸੁਮਿਤ ਗਿੱਲ ਜੀ ਵੱਲੋਂ ਜ਼ਿੰਮੇਵਾਰੀ ਨਿਭਾਈ ਗਈ ਅਤੇ ਸ੍ਰੀ ਰੋਬਿਨ ਸੈਮਸਨ ਜੀ ਨੂੰ ਬਤੌਰ ਕਨਵੀਨਰ ਫਿਰੋਜ਼ਪੁਰ ਜ਼ਿੰਮੇਵਾਰੀ ਸੌਂਪੀ ਗਈ ।

Spread the love