ਨਵਜੋਤ ਦੇ ਜੀਵਨ ਵਿੱਚ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਉਰੋ ਨੇ ਜਗਾਈ ਨਵੀਂ ਜੋਤ

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)

ਐਸ.ਏ.ਐਸ. ਨਗਰ, 1 ਸਤੰਬਰ 2021
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਕੀਤਾ ਗਿਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਜ਼ਿਲ੍ਹੇ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਵਿੱਚ ਵਰਦਾਨ ਸਾਬਿਤ ਹੋ ਰਿਹਾ ਹੈ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਯਤਨਾਂ ਨਾਲ ਮੋਹਾਲੀ ਜ਼ਿਲ੍ਹੇੇ ਦੇ ਵਸਨੀਕ ਨਵਜੋਤ ਸਿੰਘ ਦੀ ਚੋਣ ਐਕਸਿਸ ਬੈਂਕ ਵਿੱਚ ਕਰਵਾਈ ਗਈ। ਗਰੈਜੁਏਸ਼ਨ ਤੱਕ ਪੜ੍ਹਿਆ ਨਵਜੋਤ ਸਿੰਘ ਕਾਫੀ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਿਹਾ ਸੀ ਜਿਸ ਦੇ ਸਬੰਧ ਵਿੱਚ ਉਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਮੋਹਾਲੀ ਵਿਖੇ ਆਇਆ ਅਤੇ ਡਿਪਟੀ ਸੀ.ਈ.ਓ ਨਾਲ ਮੁਲਾਕਾਤ ਕੀਤੀ। ਡਿਪਟੀ ਸੀ.ਈ.ਓ ਨੇ ਉਸ ਦੀ ਪੂਰੀ ਗੱਲ ਸੁਣਨ ਤੋੋਂ ਬਾਅਦ ਉਸ ਨੂੰ ਡੀ.ਬੀ.ਈ.ਈ., ਮੋਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। ਡੀ.ਬੀ.ਈ.ਈ. ਮੋਹਾਲੀ ਵਿਖੇ ਲਾਏ ਪਲੇਸਮੈੈਂਟ ਕੈਂਪ ਦੌਰਾਨ ਉਸ ਦੀ ਇੰਟਰਵਿਊ ਤੋਂ ਬਾਅਦ ਚੋਣ ਹੋ ਗਈ। ਸਿਲੈਕਸ਼ਨ ਤੋੋਂ ਬਾਅਦ ਨਵਜੋਤ ਸਿੰਘ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

Spread the love