ਨਵਾਂਸ਼ਹਿਰ ਸਬਜ਼ੀ ਮੰਡੀ ’ਚ ਪ੍ਰਚੂਨ ਵਿਕਰੀ ’ਤੇ ਰੋਕ

ਨਵਾਂਸ਼ਹਿਰ, 19 ਮਈ, 2021 :
 ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੀਆਂ ਹਦਾਇਤਾਂ ’ਤੇ ਨਵਾਂਸ਼ਹਿਰ ਮਾਰਕੀਟ ਕਮੇਟੀ ਵੱਲੋਂ ਸਿਹਤ ਵਿਭਾਗ ਦੀ ਟੀਮ ਰਾਹੀਂ ਸਬਜ਼ੀ ਮੰਡੀ ਨਵਾਂਸ਼ਹਿਰ ਵਿਚ ਕੋਵਿਡ ਸੈਂਪਲਿੰਗ ਕਰਵਾਈ ਗਈ। ਇਸ ਮੌਕੇ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਸਕੱਤਰ ਪਰਮਜੀਤ ਸਿੰਘ ਵੱਲੋਂ ਸਬਜ਼ੀ ਮੰਡੀ ਦੇ ਸਮੂਹ ਆੜਤੀਆ ਭਾਈਚਾਰੇ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਮੰਡੀ ਵਿਚ ਮਾਸਕ ਤੋਂ ਬਗੈਰ ਕਿਸੇ ਵੀ ਵਿਅਕਤੀ ਦੀ ਐਂਟਰੀ ਨਾ ਹੋਣ ਦਿੱਤੀ ਜਾਵੇ। ਉਨਾਂ ਕਿਹਾ ਕਿ ਹਰੇਕ ਹਾੜਤੀਆ ਆਪਣੀ ਲੇਬਰ ਵਾਸਤੇ ਮਾਸਕ ਅਤੇ ਸੈਨੇਟਾਈਜ਼ਰ ਦਾ ਪ੍ਰਬੰਧ ਕਰੇਗਾ ਅਤੇ ਮੰਡੀ ਵਿਚ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗਾ। ਉਨਾਂ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਮੁੱਖ ਐਂਟਰੀ ਗੇਟ ’ਤੇ ਆਮ ਪਬਲਿਕ ਦੇ ਹੱਥ ਧੋਣ ਲਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਇਹ ਵੀ ਹਦਾਇਤ ਕੀਤੀ ਕਿ ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਮੰਡੀ ਵਿਚ ਪ੍ਰਚੂਨ ਦੀ ਖ਼ਰੀਦ-ਵੇਚ ’ਤੇ ਅਗਲੇ ਹੁਕਮਾਂ ਤੱਕ ਪਾਬੰਦੀ ਰਹੇਗੀ। ਉਨਾਂ ਇਸ ਔਖੀ ਘੜੀ ਵਿਚ ਆੜਤੀਆਂ ਨੂੰ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਸਬਜ਼ੀ ਮੰਡੀ ਨਵਾਂਸ਼ਹਿਰ ਵਿਖੇ ਸਿਰਫ ਹੋਲਸੇਲ ਦਾ ਕੰਮ ਹੀ ਹੋਵੇਗਾ ਅਤੇ ਪ੍ਰਚੂਨ ਦਾ ਸਾਮਾਨ ਦੀ ਰੇਹੜੀ ਵਾਲਿਆਂ ਤੋਂ ਆਪਣੇ-ਆਪਣੇ ਮੁਹੱਲਿਆਂ ਵਿਚ ਹੀ ਖ਼ਰੀਦ ਕੀਤੀ ਜਾਵੇ।
Spread the love