ਨਵੇਂ ਯੁਵਕਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਮੁਹਿੰਮ

VARINDER KUMAR SHARMA
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੀ ਪਾਰਕਿੰਗ ਦਾ ਠੇਕਾ ਰੱਦ

25 ਜਨਵਰੀ ਰਾਸ਼ਟਰੀ ਵੋਟਰ ਦਿਵਸ ਮੌਕੇ ਜੇਤੂਆਂ ਨੂੰ ਪ੍ਰਸ਼ੰਸ਼ਾ-ਪੱਤਰ ਦੇ ਕੇ ਕੀਤਾ ਜਾਵੇਗਾ ਸਨਮਾਨਿਤ – ਜ਼ਿਲ੍ਹਾ ਚੋਣ ਅਫ਼ਸਰ
ਲੁਧਿਆਣਾ, 09 ਜੂਨ 2021   ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਕਾਲਜਾਂ/ਯੂਨੀਵਰਸਿਟੀਆਂ/ਵਿਦਿਅਕ ਸੰਸਥਾਵਾਂ ਵਿੱਚ ਨਿਯੁਕਤ ਕੀਤੇ ਗਏ ਕੈਂਪਸ ਅੰਬੈਸਡਰਾਂ ਨੂੰ ਇਲੈਕਸ਼ਨ ਸਟਾਰ ਬਣਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਉਹਨਾਂ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਯੋਗ ਵਿਦਿਆਰਥੀਆਂ ਦੀ ਸਭ ਤੋਂ ਵੱਧ ਵੋਟ ਰਜਿਸਟ੍ਰੇਸ਼ਨ ਕਰਵਾਉਣ ਦੇ ਇਵਜ ਵਿੱਚ ਇਲੈਕਸ਼ਨ ਸਟਾਰ ਵਜੋਂ ਪ੍ਰਮਾਣ ਪੱਤਰ ਅਤੇ ਤੌਹਫਾ ਦੇ ਕੇ ਨਿਵਾਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵਲੋਂ ਵੋਟਰ ਰਜਿਸਟ੍ਰੇਸ਼ਨ, ਵੋਟਰਾਂ ਨੂੰ ਲੋਕਤੰਤਰ, ਵੋਟ ਅਤੇ ਵੋਟਿੰਗ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਸਮੇਂ-ਸਮੇਂ ਸਿਰ ਸਵੀਪ ਗਤੀਵਿਧੀਆਂ ਅਤੇ ਸ਼ੋਸ਼ਲ ਮੀਡੀਆਂ ਦੇ ਮਾਧਿਅਮ ਰਾਹੀਂ ਵਿਸ਼ੇਸ਼ ਪ੍ਰੋਗਰਾਮ/ਮੁਹਿੰਮ ਉਲੀਕੇ ਜਾਂਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਸੇ ਲੜੀ ਵਿੱਚ ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵੱਲੋਂ ਨਵੇਂ ਯੁਵਾ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਕਿਉਂ ਜੋ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਭਾਰਤੀ ਲੋਕਤੰਤਰ ਨੂੰ ਹੋਰ ਮਜਬੂਤ ਕਰਨ ਅਤੇ ਵੋਟਿੰਗ ਪ੍ਰਤੀਸ਼ਤਤਾ ਵਿੱਚ ਵਾਧਾ ਕਰਨ ਵਿੱਚ ਯੁਵਾ ਵੋਟਰਾਂ ਦੀ ਵਿਸ਼ੇਸ਼ ਭੂਮਿਕਾਂ ਹੁੰਦੀ ਹੈ। ਕੈਪਸ ਅੰਬੇਸਡਰ ਵੱਲੋਂ ਹਰ ਮਹੀਨੇ ਵੋਟਰ ਹੈਲਪ-ਲਾਈਨ ਮੋਬਾਇਲ ਐਪ ਜਾ ਵੈਬ ਪੋਰਟਲ www.nvsp.in.www.voterportal.eci.gov.in ਰਾਹੀਂ ਆਨਲਾਈਨ ਫਾਰਮ-6 ਭਰਵਾ ਕੇ ਬਿਨੈਕਾਰਾਂ ਦੀ ਸੂਚੀ ਸਬੰਧਤ ਨੋਡਲ ਅਫਸਰ ਰਾਹੀਂ ਜਿਲ੍ਹਾ ਚੋਣ ਦਫਤਰ ਨੂੰ ਵਿਸ਼ੇਸ਼ ਹਰਕਾਰੇ ਜਾ ਈਮੇਲ ਰਾਹੀਂ ਭੇਜੀ ਜਾਵੇਗੀ।
ਇਸ ਮੁਹਿੰਮ ਵਿੱਚ ਭਾਗ ਲੈਣ ਲਈ ਨਿਯਮ ਅਤੇ ਸ਼ਰਤਾਂ ਸਬੰਧੀ ਵਿਸਥਾਰ ਪੂਰਵਕ ਦੱਸਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਹ ਮੁਹਿੰਮ 05 ਜੂਨ ਤੋਂ 04 ਜੁਲਾਈ, 2021 ਦੌਰਾਨ ਚੱਲੇਗੀ ਅਤੇ ਭਾਗ ਲੈਣ ਵਾਲੇ ਕੈਪਸ ਅੰਬੈਸਡਰਾਂ ਵੱਲੋਂ ਸਭ ਤੋਂ ਵੱਧ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਗਿਣਤੀ ਦੇ ਆਧਾਰ ਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਜੇਤੂਆਂ ਨੂੰ ਚੁਣਿਆ ਜਾਵੇਗਾ। ਇਸ ਤੋਂ ਇਲਾਵਾ ਦਸੰਬਰ, 2021 ਦੇ ਅੰਤ ਤੱਕ ਜਿਲ੍ਹੇ ਵਿੱਚ ਸਭ ਤੋਂ ਵੱਧ ਨਵੇਂ ਯੁਵਾ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਪਸ ਅੰਬੈਸਡਰਾਂ ਨੂੰ ਜਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ 25 ਜਨਵਰੀ, 2022 ਮੋਕੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ, ਲੁਧਿਆਣਾ ਵੱਲੋਂ ਪ੍ਰਸ਼ੰਸ਼ਾ-ਪੱਤਰ ਦੇ ਕੇ ਵੀ ਸਨਮਾਨਿਤ ਕੀਤਾ ਜਾਵੇਗਾ।

 

Spread the love