ਜਿ਼ਲ੍ਹਾ ਤਰਨ ਤਾਰਨ ਦੀਆਂ ਪ੍ਰਮੁੱਖ ਸ਼ਹਿਰੀ ਅਤੇ ਪੇਂਡੂ ਥਾਵਾਂ ਉੱਤੇ ਲਗਾਏ ਜਾ ਰਹੇ ਹਨ ਵੋਟਰ ਜਾਗਰੂਕਤਾ ਅਤੇ ਰਜਿਸ਼ਟੇ੍ਰਸਨ ਕੈਂਪ
ਤਰਨ ਤਾਰਨ, 26 ਜੁਲਾਈ 2021
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ, 2021 ਦੇ ਅਧਾਰ ‘ਤੇ ਬਣੇ ਨਵੇਂ ਵੋਟਰਾਂ ਨੂੰ ਇਲੈਕਟੋ੍ਰਨਿਕ ਫੋਟੋ ਸ਼ਨਾਖਤੀ ਕਾਰਡ (ਈ-ਐਪਿਕ ਕਾਰਡ) ਡਾਊਨਲੋਡ ਕਰਨ ਦੀ ਸੁਵਿਧਾ ਦਿੱਤੀ ਗਈ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ, ਸਮੂਹ ਚੋਣਕਾਰ ਰਜਿਸ਼ਟੇ੍ਰਸਨ ਅਫ਼ਸਰਾਂ ਦੇ ਦਫ਼ਤਰ ਅਤੇ ਜਿ਼ਲ੍ਹਾ ਤਰਨ ਤਾਰਨ ਦੀਆਂ ਪ੍ਰਮੁੱਖ ਸਹਿਰੀ ਅਤੇ ਪੇਂਡੂ ਥਾਵਾਂ ਉੱਤੇ ਵੋਟਰ ਜਾਗਰੂਕਤਾ ਅਤੇ ਰਜਿਸ਼ਟੇ੍ਰਸਨ ਕੈਂਪ ਲਗਾਏ ਜਾ ਰਹੇ ਹਨ ਅਤੇ ਨਵੀ ਵੋਟਰ ਰਜਿਸ਼ਟੇ੍ਰਸਨ, ਦਰੁੱਸਤੀ, ਅਤੇ ਵੋਟ ਕਟਵਾਉਣ ਲਈ ਇਹਨਾਂ ਕੈਂਪਾਂ ਵਿੱਚ ਜਾ ਕੇ ਫਾਇਦਾ ਲਿਆ ਜਾ ਸਕਦਾ ਹੈ।
ਇਸ ਤੋ ਇਲਾਵਾ ਤੋਂ ਆਪਣੇ ਬੀ. ਐਲ. ਓ.ਨੂੰ ਜਾਣੋ ਮੁਹਿੰਮ ਤਹਿਤ ਆਪਣੇ ਬੀ. ਐਲ. ਓ. ਦੀ ਜਾਣਕਾਰੀ ਜਿ਼ਲ੍ਹਾ ਚੋਣ ਦਫ਼ਤਰ ਤਰਨ ਤਾਰਨ ਦੇ ਸਵੀਪ ਫੇਸ ਬੁੱਕ ਪੇਜ਼ ਤੋਂ ਲਈ ਜਾ ਸਕਦੀ ਹੈ।ਉਹਨਾਂ ਦੱਸਿਆ ਕਿ ਨਵੀਂ ਵੋਟਰ ਰਜਿਸ਼ਟੇ੍ਰਸਨ, ਵੋਟ ਕਟਵਾਉਣ ਅਤੇ ਵੋਟ ਵਿੱਚ ਦਰੁੱਸਤੀ ਐੱਨ. ਵੀ. ਐੱਸ. ਪੋਰਟਲ ਜਾਂ ਵੋਟਰ ਹੈੱਲਪਲਾਈਨ ਐਪ ‘ਤੇ ਜਾ ਕੇ ਕੀਤੀ ਜਾ ਸਕਦੀ ਹੈ।