ਜ਼ਿਲ੍ਹੇ ਦੇ ਨੌਜਵਾਨਾਂ ਨੂੰ ਦੌੜ ਵਿੱਚ ਹਿੱਸਾ ਲੈ ਕੇ ਇਸ ਨੂੰ ਸਫ਼ਲ ਬਣਾੳਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੀਤੀ ਅਪੀਲ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਦਿੱਤੀ ਜਾਵੇਗੀ ਹਰੀ ਝੰਡੀ
ਤਰਨਤਾਰਨ ,12 ਅਗਸਤ 2021
ਨਹਿਰੂ ਯੁਵਾ ਕੇਂਦਰ ਤਰਨ ਤਾਰਨ ਦੇ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਜਸਲੀਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਦੇਸ ਭਰ ਵਿੱਚ ਮਨਾਏ ਜਾ ਰਹੇ ਆਜ਼ਾਦੀ ਦਿਹਾੜੇ ਤੇ ਅੰਮ੍ਰਿਤ ਮਹਾਂਉਤਸਵ ਮੌਕੇ ਭਾਰਤ ਸਰਕਾਰ, ਨਹਿਰੂ ਯੁਵਾ ਕੇਂਦਰ ਸੰਗਠਨ (ਯੁਵਾ ਅਤੇ ਖੇਡ ਮੰਤਰਾਲਾ) ਦੁਆਰਾ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 744 ਜਿਲ੍ਹਿਆਂ ਵਿੱਚ 13 ਅਗਸਤ ਤੋਂ 2 ਅਕਤੂਬਰ ਦੌਰਾਨ ਕਰਵਾਈ ਜਾ ਫਿੱਟ ਇੰਡੀਆ ਫ੍ਰੀਡਮ ਰਨ ਦੀ ਲੜੀ ਤਹਿਤ ਨਹਿਰੂ ਯੁਵਾ ਕੇਂਦਰ ਤਰਨ ਤਾਰਨ ਵੱਲੋਂ ਵੀ 14 ਅਗਸਤ ਨੂੰ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤੋਂ ਲੈ ਕੇ ਸਿਵਲ ਹਸਪਤਾਲ ਤਕ (ਦੋ ਕਿਲੋਮੀਟਰ ) ਫਰੀਡਮ ਰਨ ਕਰਵਾਈ ਜਾ ਰਹੀ ਹੈ।
ਜ਼ਿਲ੍ਹਾ ਯੂਥ ਅਫ਼ਸਰ ਨੇ ਦੱਸਿਆ ਕਿ ਇਸ ਫਰੀਡਮ ਰਨ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ । ਉਪਰੰਤ ਜ਼ਿਲ੍ਹੇ ਦੇ ਕੁੱਲ 75 ਪਿੰਡਾਂ ਵਿਚ ਇਹ ਫਰੀਡਮ ਰਨ ਕਰਵਾਈ ਜਾਵੇਗੀ।ਹਰੇਕ ਪਿੰਡ ਚ 75 ਨੌਜਵਾਨ ਇਸ ਫਰੀਡਮ ਰਨ ਵਿੱਚ ਭਾਗ ਲੈਣਗੇ ।
ਉਹਨਾਂ ਦੱਸਿਆ ਕਿ ਇਸ ਫਰੀਡਮ ਰਨ `ਚ ਜ਼ਿਲ੍ਹੇ ਦੇ ਪੰਜ ਹਜਾਰ ਨੌੰਜਵਾਨ ਹਿੱਸਾ ਲੈਣਗੇ ਉਨ੍ਹਾਂ ਦੱਸਿਆ ਕਿ ਇਸ ਦੌੜ ਵਿੱਚ ਐੱਨ. ਐੱਸ. ਐੱਸ, ਨਹਿਰੂ ਯੂਵਾ ਕੇਂਦਰ ਦਾ ਸਟਾਫ, ਯੂਥ ਕਲੱਬਾਂ ਦੇ ਨੌਜਵਾਨ ਅਤੇ ਖੇਡ ਪ੍ਰੇਮੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਇਸ ਦੌੜ ਵਿਚ ਆਜ਼ਾਦੀ ਘੁਲਾਟੀਏ, ਓਲੰਪਿਕ ਚੈਂਪੀਅਨ ਖਿਡਾਰੀ, ਭਾਰਤੀ ਸੈਨਾਵਾਂ ਦੇ ਸਾਬਕਾ ਅਧਿਕਾਰੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਜਨਤਾ ਦੁਆਰਾ ਚੁਣੇ ਗਏ ਪ੍ਰਤੀਨਿਧੀਆਂ ਨੂੰ ਸੱਦਾ ਦਿੱਤਾ ਗਿਆ ਹੈ। ਦੌੜ ਦੀ ਸ਼ੁਰੂਆਤ ਰਾਸ਼ਟਰੀ ਗਾਨ ਨਾਲ ਹੋਵੇਗੀ।ਇਸ ਵਿੱਚ ਭਾਗ ਲੈਣ ਵਾਲੇ ਨੌਜਵਾਨ ਫਿੱਟ ਇੰਡੀਆ ਦੀ ਸੁਹੰ ਵੀ ਚੁੱਕਣਗੇ। ਉਪਰੰਤ ਅੱਜ ਦੇ ਸਮੇਂ ਵਿੱਚ ਵਿਕਸਤ ਹੋ ਰਹੇ ਸਾਡੇ ਦੇਸ਼ ਦੀਆਂ ਉਪਲੱਬਧੀਆਂ ਤੇ ਪ੍ਰੇਰਨਾ ਦਾਇਕ ਜੁਝਾਰੂ ਵਿਅਕਤੀਆਂ ਦੇ ਜੀਵਨ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਦੌੜ ਕਰਵਾਉਣ ਦਾ ਮਕਸਦ ਹੈ ਕਿ ਤੰਦਰੁਸਤੀ ਖ਼ਾਸ ਕਰਕੇ ਨੌਜਵਾਨਾਂ ਵਿੱਚ ਫਿੱਟ ਇੰਡੀਆ ਅੰਦੋਲਨ ਬਾਰੇ ਰੁਚੀ ਪੈਦਾ ਕਰਨਾ ਹੈ ਜਿਸ `ਚ ਦੌੜ ਯੋਗਾ ,ਕਸਰਤ ਵਰਗੀਆਂ ਸਾਰੀਆਂ ਗਤੀਵਿਧੀਆਂ ਸ਼ਾਮਿਲ ਹਨ।ਇਸ ਮੌਕੇ ਮੈਡਮ ਜਸਲੀਨ ਕੌਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਇਸ ਦੌੜ ਵਿੱਚ ਹਿੱਸਾ ਲੈ ਕੇ ਇਸ ਨੂੰ ਸਫ਼ਲ ਬਣਾੳਣ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ।