ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋ ਫਿੱਟ ਇੰਡੀਆ ਦੌੜ ਦਾ ਆਯੋਜਨ

ਫਿਰੋਜ਼ਪੁਰ 13 ਅਗਸਤ 2021 ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ) ਵੱਲੋ ਦੇਸ਼ ਦੀ ਅਜਾਦੀ ਦੀ 75 ਵੀ ਵਰੇਗੰਢ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਿਪਤ ਫਿੱਟ ਇੰਡੀਆ ਆਜਾਦੀ ਦੌੜ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦਾ ਆਯੋਜਨ ਸਰਦਾਰ ਲਖਵਿੰਦਰ ਸਿੰਘ ਜਿਲਾ ਯੂਥ ਅਫਸਰ ਫਿਰੋਜ਼ਪੁਰ ਅਤੇ ਮਨਜੀਤ ਸਿੰਘ ਭੁੱਲਰ ਲੇਖਾ ਤੇ ਪ੍ਰੋਗਰਾਮ ਅਫਸਰ ਫਰੀਦਕੋਟ ਡਾਕਟਰ ਰਮੇਸ਼ਵਰ ਸਿੰਘ , ਪੀ. ਡੀ ਸ਼ਰਮਾ , ਵੱਖ ਵੱਖ ਪਿੰਡਾ ਤੋ ਆਏ ਯੂਥ ਕਲੱਬ ਦਏ ਪ੍ਰਧਾਨ ਅਤੇ ਮੈਂਬਰ ਅਤੇ ਨੈਸ਼ਨਲ ਯੂਥ ਵਲੰਟੀਅਰ ਤੇ ਸਕੂਲ ਦੇ ਸਮੂਹ ਸਟਾਫ ਬੱਚਿਆ ਨੇ ਅਪਣਾ ਯੋਗਦਾਨ ਪਾਇਆ।ਇਸ ਰੈਲੀ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਮੀਟਿੰਗ ਹਾਲ ਤੋ ਕੀਤੀ ਗਈ ਅਤੇ ਬਚਿਆ ਵੱਲੋ ਰਾਸ਼ਟਰੀ ਗਾਣ ਗਾਇਆ ਗਿਆ। ਮਨਜੀਤ ਸਿੰਘ ਭੁੱਲਰ ਵੱਲੋ ਫਿੱਟ ਇੰਡੀਆ ਰੰਨ 2. 00 ਦੀ ਬੱਚਿਆਂ ਅਤੇ ਯੂਥ ਕਲੱਬ ਨੂੰ ਫਿੱਟ ਰਹਿਣ ਦੀ ਸੌਹ ਚੁਕਵਾਈ ਗਈ ਤੇ ਉਨਾਂ ਵੱਲੋ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ। ਲਖਵਿੰਦਰ ਸਿੰਘ ਜੀ ਵੱਲੋ ਦਸਿਆ ਗਿਆ ਕਿ ਦੇਸ਼ ਦੇ 744 ਜਿਲਿਆ ਵਿਚ 13 ਅਗਸਤ 2021 ਤੋ 2 ਅਕਤੂਬਰ 2021 ਤੱਕ ਫਿੱਟ ਇੰਡੀਆ ਦਾ ਆਯੋਜਨ ਕੀਤਾ ਜਾਵੇਗਾ । ਇਸ ਦੇ ਨਾਲ ਹੀ ਅੱਜ 75 ਜਿਲਿਆ ਵਿਚ ਰੈਲੀ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਭਾਰਤ ਸਰਕਾਰ ਸਰਕਾਰ ਵੱਲੋ ਜਿਲਾ ਫਿਰੋਜ਼ਪੁਰ ਫਿੱਟ ਇੰਡੀਆ ਰੈਲੀ ਲਈ ਚੁਣਿਆ ਗਿਆ । ਇਸ ਮੌਕੇ ਤੇ ਰਮੇਸ਼ਵਰ ਸਿੰਘ ਨੈਸ਼ਨਲ ਸਨਮਾਨ ਚਿੰਨ ਕੇ ਸਨਮਾਨਿਤ ਕਿਤਾ ਗਿਆ । ਤਰਸੇਮ ਚਾਨਣਾ , ਮਨਜੀਤ ਸਿੰਘ , ਪਿ ਡੀ ਸ਼ਰਮਾ ਅਤੇ ਹੋਰ ਮਹਿਮਾਨਾ ਨੂੰ ਵੀ ਸਨਮਾਨਿਤ ਕਿਤਾ ਗਿਆ । ਮਹੇਸ਼ ਵਾਸਤਵ ਸੁਪਰਵਾਈਜ਼ਰ, ਸੂਰਜ ਮੰਨੀ , ਸੰਦੀਪ ਕੰਬੋਜ , ਰਾਮ ਚੰਦਰ , ਰਾਧੇ ਸ਼ਾਮ ਨੈਸ਼ਨਲ ਯੂਥ ਵਲੰਟੀਅਰ ਉਨਾਂ ਵੱਲੋ ਪੂਰਾ ਸਹਿਯੋਗ ਕਿਤਾ ਗਿਆ ।

 

Spread the love