ਬਰਨਾਲਾ, 12 ਅਗਸਤ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲਖ ਸਿਵਲ ਸਰਜਨ ਦੇ ਦਿਸ਼ਾ- ਨਿਰਦੇਸ਼ ਅਧੀਨ ਨਿਮੋਨੀਆ ਵੈਕਸੀਨ ਸੰਬੰਧੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਫ਼ਤਰ ਸਿਵਲ ਸਰਜਨ ਦੇ ਟ੍ਰੇਨਿੰਗ ਅਨੈਕਸੀ ਹਾਲ ਵਿੱਚ ਕਰਵਾਈ ਗਈ।
ਇਸ ਟ੍ਰੇਨਿੰਗ ਦੌਰਾਨ ਡਬਲੀਊ.ਐਚ.ਓ ਦੇ ਨੁਮਾਇੰਦੇ ਵੱਲੋਂ ਦੱਸਿਆ ਗਿਆ ਕਿ ਇਹ ਵੈਕਸੀਨ ਬੱਚੇ ਨੂੰ ਪਹਿਲੀ ਡੋਜ਼ 6 ਹਫ਼ਤੇ , ਦੂਸਰੀ ਡੋਜ਼ 14 ਹਫ਼ਤੇ ਅਤੇ ਤੀਜੀ ਡੋਜ਼ 9 ਮਹੀਨੇ ‘ਤੇ ਲਗਵਾਉਣ ਨਾਲ ਨਿਮੋਨੀਆ ਵਰਗੀ ਮਾਰੂ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਨਿਮੋਨੀਆ ਸਭ ਤੋਂ ਜ਼ਿਆਦਾ 5 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ‘ਤੇ ਮਾਰੂ ਅਸਰ ਪਾਉਂਦਾ ਹੈ। ਇਸ ਲਈ ਇਹ ਵੈਕਸੀਨ ਲਗਵਾ ਕੇ ਬੱਚਿਆਂ ਨੂੰ ਨਮੋਨੀਆ ਵਰਗੀ ਗੰਭੀਰ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।
ਡਾ. ਰਜਿੰਦਰ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਤੇ ਇਹ ਵੈਕਸੀਨ ਪਹਿਲਾਂ ਤੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਲਗਾਈ ਜਾ ਰਹੀ ਹੈ ।
ਇਸ ਟ੍ਰੇਨਿੰਗ ਵਿੱਚ ਬਲਾਕਾਂ ਤੋਂ ਮੈਡੀਕਲ ਅਫ਼ਸਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਬਲਾਕ ਅਕਸਟੈਂਸ਼ਨ ਐਕਜੁਕੇਟਰ , ਐਲ.ਐਚ.ਵੀ. ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।