ਨਿਰੰਤਰ ਤੇ ਕਰੜੀ ਮਿਹਨਤ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਹਰ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

ਲੜਕੀਆਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਬਰਾਬਰ ਮੌਕੇ ਪ੍ਰਦਾਨ ਕਰਨ ਦਾ ਸੁਨੇਹਾ ਦਿੰਦਿਆਂ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 51ਵਾਂ ਐਡੀਸ਼ਨ ਸਫਲਤਾਪੂਰਵਕ ਸੰਪੰਨ
ਗੁਰਦਾਸਪੁਰ, 25 ਜੁਲਾਈ 2021 ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 51ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਕਰਨਲ ਅਮਰਜੀਤ ਸਿੰਘ ਭੁੱਲਰ, ਤਹਿਸੀਲ ਹੈੱਡ ਜੀ.ਓ.ਜੀ ਗੁਰਦਾਸਪੁਰ (ਸਾਬਕਾ ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ) ਨੇ ਸ਼ਿਰਕਤ ਕੀਤੀ । ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਹਰਪਾਲ ਸਿੰਘ ਸੰਧਾਵਾਲੀਆ ਜ਼ਿਲਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਵਲੋਂ ਯੂ ਟਿਊਬ ਲਾਈਵ ਪ੍ਰੋਗਰਾਮ ਜਰੀਏ ਸ਼ਮੂਲੀਅਤ ਕੀਤੀ ਗਈ।।
ਇਸ ਮੌਕੇ ਸੰਬੋਧਨ ਕਰਦਿਆਂ ਕਰਨਲ ਭੁੱਲਰ ਨੇ ਕਿਹਾ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਅਚੀਵਰਜ਼ ਪ੍ਰੋਗਰਾਮ ਇਕ ਸਫਲ ਉਪਰਾਲਾ ਹੈ, ਜਿਸ ਵਿਚ ਨੋਜਵਾਨ ਲੜਕੇ-ਲੜਕੀਆਂ ਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ। ਉਨਾਂ ਅੱਗੇ ਕਿਹਾ ਕਿ ਕਰੜੀ ਮਿਹਨਤ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਅਸੀਂ ਕੋਈ ਵੀ ਮੰਜ਼ਿਲ ਪ੍ਰਾਪਤ ਕਰ ਸਕਦੇ ਹਾਂ ਅਤੇ ਜ਼ਿੰਦਗੀ ਵਿਚ ਕਦੇ ਥੱਕੋ ਨਾ, ਅੱਕੋ ਨਾ ਅਤੇ ਨਾ ਹੀ ਕਦੇ ਝਕੋ। ਉਨਾਂ ਕਿਹਾ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ ਅਤੇ ਕਾਮਯਾਬ ਵਿਅਕਤੀਆਂ ਦੀ ਸਵੈ-ਜੀਵਨੀ ਪੜ੍ਹਕੇ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ, ਜਿਸ ਲਈ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਉਨਾਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਅਗਰ ਅਸੀ ਨਿਸ਼ਾਨਾ ਮਿੱਥ ਕੇ ਮੰਜਿਲ ਪ੍ਰਾਪਤੀ ਲਈ ਆਪਣਾ ਮਨ ਪੱਕਾ ਕਰ ਲਈਏ ਤਾਂ ਸਾਨੂੰ ਅੱਗੇ ਵੱਧਣ ਤੋਂ ਕੋਈ ਨਹੀਂ ਰੋਕ ਸਕਦਾ। ਉਨਾਂ ਵਿਦਿਆਰਥੀਆਂ ਨੂੰ ਫੋਜ ਵਿਚ ਭਰਤੀ ਹੋਣ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਵਿਸਥਾਰ ਵਿਚ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਅਚੀਵਰਜ਼ ਪ੍ਰੋਗਰਾਮ ਦਾ ਮੁੱਖ ਮੰਤਵ ਗੁਰਦਾਸਪੁਰ ਜ਼ਿਲੇ ਦੇ ਚੈਂਪੀਅਨਾਂ ਨਾਲ ਲੋਕਾਂ ਨੂੰ ਰੂਬਰੂ ਕਰਵਾਉਣਾ ਹੈ ਅਤੇ ਖਾਸਕਰਕੇ ਨੋਜਵਾਨ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਉਨਾਂ ਦੇ ਸੰਘਰਸ਼ ਤੋਂ ਜਾਣੂੰ ਕਰਵਾਉਣਾ ਹੈ ਤਾਂ ਜੋ ਵਿਦਿਆਰਥੀ ਇਨਾਂ ਕੋਲੋ ਸੇਧ ਲੈ ਕੇ ਅੱਗੇ ਵੱਧਣ। ਉਨਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਅੰਦਰ ਕਾਬਲੀਅਤ ਦਾ ਭਰਪੂਰ ਖਜ਼ਾਨਾ ਹੈ, ਜਿਸ ਦੀ ਬਦੋਲਤ ਇਹ ਪ੍ਰੋਗਰਾਮ ਲਗਾਤਾਰ ਇੱਕਵੰਜਾ ਐਡੀਸ਼ਨ ਪੂਰੇ ਕਰ ਚੁੱਕਾ ਹੈ।
ਇਸ ਮੌਕੇ ਪਹਿਲੇ ਅਚੀਵਰਜ਼ ਮਨਜੀਤ ਕੋਰ (ਨੈਸ਼ਨਲ ਖਿਡਾਰਣ-ਐਥਲੈਟਿਕਸ) , ਜੋ ਪਿੰਡ ਅਲੀਵਾਲ, ਗੁਰਦਾਸਪੁਰ ਦੀ ਵਸਨੀਕ ਹੈ , ਨੇ ਦੱਸਿਆ ਕਿ ਉਸਨੇ ਸਾਲ 1993 ਵਿਚ ਨੌਵੀਂ ਜਮਾਤ ਤੋਂ ਐਥਲੈਟਿਕਲ ਖੇਡ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਸਕੂਲ ਪੱਧਰ ’ਤੇ ਚਾਰ ਸਾਲ ਸਟੇਟ ਲੈਵਲ ਤੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਫਿਰ ਚਾਰ ਸਾਲ ਨੈਸ਼ਨਲ ਪੱਧਰ ਤੇ ਖੇਡਦਿਆਂ ਗੋਲਡ ਤੇ ਕਾਂਸੇ ਦੇ ਤਗਮੇ ਜਿੱਤੇ। ਸਾਲ 1997-98 ਵਿਚ ਆਲ ਇੰਡੀਆਂ ਇੰਟਰਵਰਸਿਟੀ ਅੰਮਿ੍ਰਤਸਰ ਵਿਖੇ ਬਰਾਊਨ ਮੈਡਲ ਜਿੱਤਿਆ। ਇਸ ਤੋਂ ਬਾਅਦ ਵੈਟਰਨ ਖੇਡਾਂ ਦੀ ਸ਼ੁਰੂਆਤ ਕੀਤੀ ਤੇ ਨੈਸ਼ਨਲ ਖੇਡਾਂ ਵਿਚ ਲਗਾਤਾਰ ਪੰਜ ਗੋਲਡ ਮੈਡਲ ਜਿੱਤੇ। ਸਾਲ 2018 ਏਸ਼ੀਅਨ ਪੈਸੇਫਿਕ ਵੈਟਰਨ ਖੇਡਾਂ ਮਲੇਸ਼ੀਆਂ ਵਿਤ ਸੋਨੇ ਦਾ ਤਗਮਾ ਜਿੱਤਿਆ। ਸਾਲ 2019 ਵਿਚ ਆਸਟਰੇਲੀਆ ਮਾਸਟਰ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਹੁਣ ਸਰਕਾਰੀ ਹਾਈ ਸਕੂਲ ਤਲਵੰਡੀ ਭਰਥ ਵਿਖੇ ਡੀ.ਪੀ.ਈ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਉਸਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਣ ਦਾ ਸ਼ੌਂਕ ਸੀ ਪਰ ਘਰੇਲੂ ਹਾਲਾਤ ਕਾਰਨ ਅੱਗੇ ਨਹੀਂ ਜਾ ਸਕੀ। ਇਸ ਮੌਕੇ ਉਨਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੜਕੀਆਂ ਨੂੰ ਅੱਗੇ ਵੱਧਣ ਲਈ ਲੜਕਿਆਂ ਵਾਂਗ ਬਰਾਬਰ ਮੋਕੇ ਪ੍ਰਦਾਨ ਕਰਨ, ਕਿਉਂਕਿ ਅੱਜ ਹਰ ਖੇਤਰ ਵਿਚ ਲੜਕੀਆਂ ਦੇਸ਼ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ। ਉਨਾਂ ਵਿਦਿਆਰਥੀਆਂ ਨੂੰ ਖੇਡ ਨਿਯਮਾਂ ਦੀਆਂ ਬਾਰੀਕੀਆਂ ਤੋਂ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ। ਉਨਾਂ ਕਿਹਾ ਕਿ ਰੋਜ਼ਾਨਾ ਕਸਰਤ ਕਰੋ। ਪੋਸ਼ਟਿਕ ਆਹਾਰ ਖਾਓ ਅਤੇ ਆਪਣੇ ਆਪ ਨੂੰ ਸਰੀਰਕ ਤੌਰ ਤੇ ਫਿੱਟ ਰੱਖੋ। ਉਨਾਂ ਲੜਕੀਆਂ ਨੂੰ ਸਵੈ ਰੱਖਿਆ ਲਈ ਖੇਡਾਂ ਖਾਸਕਰਕੇ ਮਾਰਸ਼ਲ ਆਰਟ ਆਦਿ ਸਿੱਖਣ ਲਈ ਪ੍ਰੇਰਿਤ ਕੀਤਾ।
ਡਾ. ਨੀਰਜ ਚੰਦਰ ਅੱਤਰੀ ( ਐਮ.ਡੀ.ਐਸ- ਪੀ.ਐਮ.ਈ.ਟੀ ਵਿਚੋਂ ਸੂਬੇ ਭਰ ਵਿਚੋਂ ਦੂਜਾ ਸਥਾਨ ), ਜੋ ਗੁਰਦਾਸਪੁਰ ਸ਼ਹਿਰ ਦੇ ਵਸਨੀਕ ਹਨ, ਨੇ ਦੱਸਿਆ ਕਿ ਉਨਾਂ ਦੱਸਵੀਂ ਜਮਾਤ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਅਤੇ 12ਵੀਂ ਜਮਾਤ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਪਾਸ ਕੀਤੀ। ਲੁਧਿਆਣਾ ਦੇ ਕ੍ਰਿਸ਼ੀਚਅਨ ਮੈਡੀਕਲ ਐਂਡ ਡੈਂਟਲ ਕਾਲਜ ਤੋਂ ਬੀ.ਡੀ.ਐਸ ਕੀਤੀ। ਉਪਰੰਤ ਪੀ.ਐਮ.ਈ.ਟੀ ਵਿਚੋਂ ਸੂਬੇ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਅਤੇ ਪੋਸਟ ਗਰੈਜੂਏਸ਼ਨ/ ਐਮ.ਡੀ.ਐਸ ਕੀਤੀ। ਹੁਣ ਆਪਣੇ ਸੈਂਟਰ ਐਨ.ਐਸ ਡੈਂਟਲ ਐਂਡ ਮੈਕਸੀਲੋਫਿਸ਼ੀਅਲ (Mexillofacial) ਸਰਜਰੀ ਸੈਂਟਰ ਗੁਰਦਾਸਪੁਰ ਅਤੇ ਐਨ.ਐਸ ਡੈਂਟਲ ਐਂਡ ਮੈਕਸੀਲੋਫਿਸ਼ੀਅਲ ਯੂਨਿਟ ਮਾਡਰਲ ਮਲਟੀ ਸਪੈਸ਼ਲਿਟੀ ਹਸਪਤਾਲ, ਹੁਸ਼ਿਆਰਪੁਰ ਚਲਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਹਮੇਸ਼ਾ ਹਾਂ ਪੱਖੀ ਸੋਚ ਦੇ ਧਾਰਨੀ ਬਣੋ। ਮਿਹਨਤ ਕਰੋ, ਸੱਚ ਬੋਲੋ, ਈਮਾਨਦਾਰ ਬਣੋ ਅਤੇ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੋ। ਮਾਪਿਆਂ ਅਤੇ ਅਧਿਆਪਕਾਂ ਦਾ ਪੂਰਾ ਅਦਬ ਕਰੋ ਅਤੇ ਚੰਗੇ

Spread the love