ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੈਸ਼ਨਲ ਡੀ ਵਾਰਮਿੰਗ ਡੇਅ ਜੋ ਕਿ 5 ਫਰਵਰੀ 2024 ਨੂੰ ਮਨਾਇਆ ਜਾਣਾ ਹੈ ਜਿਸ ਦੌਰਾਨ 1 ਤੋਂ ਲੈ ਕੇ 19 ਸਾਲ ਤੱਕ ਦੇ ਕੁੱਲ 180291 ਬੱਚਿਆ ਨੂੰ ਅਲਬੈਂਡਾਜ਼ੋਲ ਦੀ ਖੁਰਾਕ ਦਿੱਤੀ ਜਾਵੇਗੀ ਜਿਸ ਵਿਚ 1 ਅਤੇ 2 ਸਾਲ ਦੇ ਬੱਚਿਆ ਨੂੰ ਅਲਬੈਂਡਾਜ਼ੋਲ ਦੀ ਖੁਰਾਕ 200 ਐਮ.ਜੀ, 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ 400 ਐਮ.ਜੀ. ਗੋਲੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜੋ ਬੱਚੇ ਕਿਸੇ ਵੀ ਕਾਰਨ 5 ਫਰਵਰੀ 2024 ਅਲਬੈਂਡਾਜ਼ੋਲ ਗੋਲੀ ਲੈਣ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਲਈ 12 ਫਰਵਰੀ 2024 ਨੂੰ ਮੋਪ ਅੱਪ ਵਾਲੇ ਦਿਨ ਮਿਤੀ 12 ਫਰਵਰੀ ਨੂੰ ਖੁਰਾਕ ਦਿੱਤੀ ਜਾਵੇਗੀ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਜ਼ਿਲ੍ਹਾ ਸਕੂਲ ਹੈਲਥ ਅਫਸਰ ਡਾ. ਜਤਿੰਦਰ ਕੌਰ, ਡੀ.ਪੀ.ਐਮ. ਡੋਲੀ ਸਿੰਗਲਾ, ਜਿਲ੍ਹਾ ਮਾਸ ਮੀਡੀਆ ਅਫਸਰ ਰਾਜ ਰਾਣੀ, ਅਤੇ ਸਿੱਖਿਆ ਵਿਭਾਗ ਤੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ, ਐਕਸੀਅਨ ਵਾਟਰ ਸਪਲਾਈ ਮਾਈਕਲ ਅਤੇ ਹੋਰ ਮੈਂਬਰ ਹਾਜ਼ਰ ਸਨ।