ਨੈਸ਼ਨਲ ਹੈਂਡਲੂਮ ਡੇ ਜ਼ਿਲਾ ਉਦਯੋਗ ਕੇਂਦਰੀ ਅੰਮ੍ਰਿਤਸਰ ਵਿਖੇ ਮਨਾਇਆ

ਅੰਮ੍ਰਿਤਸਰ 10 ਅਗਸਤ 2021 ਨੈਸ਼ਨਲ ਹੈਂਡਲੂਮ ਡੇ ਜ਼ਿਲਾ ਉਦਯੋਗ ਕੇਂਦਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਇਸ ਸਬੰਧੀ ਸ੍ਰੀ ਮਾਨਵਪ੍ਰੀਤ ਸਿੰਘ ਜੱਜ, ਜਨਰਲ ਮੈਨੇਜਰ, ਜਿਲਾ ਉਦਯੋਗ ਕੇਂਦਰ, ਅੰਮ੍ਰਿਤਸਰ ਵੱਲੋਂ ਵਿਸਥਾਰਪੁਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੱਥ ਖੱਡੀ ਦੀ ਵਿਰਾਸਤ ਨੂੰ ਸੰਭਾਲ ਰਹੇ ਅਤੇ ਅਗਾਂਹ ਲੈਕੇ ਜਾ ਰਹੇ ਹੱਥ ਖੱਡੀ ਬੁਣਕਰਾਂ ਸ੍ਰੀ ਹਰਸ਼ਰਨ ਸਿੰਘ, ਸ੍ਰੀ ਅਸ਼ੋਕ ਕੁਮਾਰ ਅਤੇ ਸ੍ਰੀ ਬਨਾਰਸੀ ਦਾਸ ਨੂੰ ਸਨਮਾਨਿਤ ਕਰਦੇ ਹੋਏ ਵੱਖ-ਵੱਖ ਸਕੀਮਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਸਬੰਧੀ ਜਨਰਲ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਹੱਥ ਖੱਡੀ ਬੁਣਕਰਾਂ ਨੂੰ ਹੱਥਕਰਘਾ ਸਮਾਵਰਧਨ ਸਹਾਇਤਾ ਸਕੀਮ ਤਹਿਤ ਕੱਚੇ ਸ਼ੈਡਾਂ ਨੂੰ ਪੱਕੇ ਕਰਨ ਵਾਸਤੇ ਅਤੇ ਲਾਈਟਿੰਗ ਸਬੰਧੀ ਸਹੂਲਤਾਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਸਕੀਮਾਂ ਦਾ ਹੱਥਖੱਡੀ ਬੁਣਕਰ ਲਾਭ ਉਠਾ ਸਕਦੇ ਹਨ। ਇਸ ਸਮੇਂ ਸ੍ਰੀ ਰੋਹਿਤ ਮਹਿੰਦਰੂ ਫੰਕਸ਼ਨਲ ਮੈਨੇਜਰ, ਸ੍ਰੀ ਕ੍ਰਿਸ਼ਨ ਲਾਲ ਫੰਕਸ਼ਨਲ ਮੈਨੇਜਰ ਅਤੇ ਸ੍ਰੀ ਰਮਨ ਬਾਵਾ ਸੀਨੀਅਰ ਸਹਾਇਕ ਵੀ ਹਾਜਰ ਹੋਏ।

Spread the love