ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਅਧੀਨ ਹੈਪੇਟਾਈਟਸ ਸੀ ਅਤੇ ਬੀ ਨਾਲ ਪੀੜ੍ਹਤ ਮਰੀਜ਼ਾਂ ਦਾ ਕੀਤਾ ਜਾ ਰਿਹਾ ਮੁਫਤ ਇਲਾਜ਼

_Dr. Anju Bhatia
ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਅਧੀਨ ਹੈਪੇਟਾਈਟਸ ਸੀ ਅਤੇ ਬੀ ਨਾਲ ਪੀੜ੍ਹਤ ਮਰੀਜ਼ਾਂ ਦਾ ਕੀਤਾ ਜਾ ਰਿਹਾ ਮੁਫਤ ਇਲਾਜ਼
2023 ਦੌਰਾਨ ਹੈਪੇਟਾਈਟਸ ਸੀ ਦੇ 281 ਮਰੀਜਾਂ ਤੇ ਹੈਪੇਟਾਈਟਸ ਬੀ ਦੇ 28 ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਗਿਆ
2024 ‘ਚ 104 ਹੈਪੇਟਾਈਟਸ ਸੀ ਦੇ ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ
ਰੂਪਨਗਰ, 8 ਅਗਸਤ 2024
ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਅਧੀਨ ਹੈਪਾਟਾਈਟਸ ਬੀ ਅਤੇ ਸੀ ਦੇ ਮਰੀਜ਼ਾਂ ਦਾ ਮੁਫਤ ਲੈਬੋਰੇਟਰੀ ਟੈਸਟ ਅਤੇ ਇਲਾਜ਼ ਕਰਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਸਿਵਲ ਸਰਜਨ ਰੂਪਨਗਰ ਡਾ. ਅੰਜੂ ਭਾਟੀਆ ਨੇ ਦੱਸਿਆ ਕਿ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਅਧੀਨ ਹੈਪਾਟਾਈਟਸ ਬੀ ਅਤੇ ਸੀ ਦੇ ਮਰੀਜਾਂ ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ।
ਉਨ੍ਹਾ ਦੱਸਿਆ ਕਿ ਸਾਲ 2023 ਦੌਰਾਨ ਹੈਪੇਟਾਈਟਸ ਸੀ ਦੇ 281 ਮਰੀਜਾਂ ਅਤੇ ਹੈਪੇਟਾਈਟਸ ਬੀ ਦੇ 28 ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਸ ਸਾਲ 2024 ਵਿੱਚ 104 ਹੈਪੇਟਾਈਟਸ ਸੀ ਦੇ ਮਰੀਜ਼ਾ ਦਾ ਇਲਾਜ਼ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਸੀ ਦਾ ਇਲਾਜ਼ 3 ਤੋ 6 ਮਹੀਨੇ ਤੱਕ ਚੱਲਦਾ ਹੈ।
ਨੋਡਲ ਅਫਸਰ ਡਾ. ਪ੍ਰਭਲੀਨ ਕੌਰ ਅਤੇ ਡਾ. ਸੋਨਾਲੀ ਵੋਹਰਾ ਦੋਵੇਂ ਐਪੀਡਮੋਲੋਜਿਸਟ ਨੇ ਦੱਸਿਆ ਕਿ ਹੈਪੇਟਾਇਟਸ ਬੀ ਅਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ, ਦੂਸ਼ਿਤ ਸਰਿੰਜ਼ਾ ਦੇ ਇਸਤੇਮਾਲ ਨਾਲ, ਬਿਮਾਰੀ ਗ੍ਰਸਤ ਮਰੀਜ਼ ਦੇ ਖੂਨ ਦੇ ਸੰਪਰਕ ਵਿੱਚ ਆਉਣ ਨਾਲ, ਅਣ-ਸੁਰੱਖਿਅਤ ਸੰਭੋਗ ਨਾਲ, ਸਰੀਰ ਉਤੇ ਟੈਟੂ ਬਣਵਾਉਣ ਨਾਲ ਅਤੇ ਨਵਜੰਮੇ ਬੱਚੇ ਨੂੰ ਗ੍ਰਸਤ ਮਾਂ ਤੋਂ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਾਅ ਲਈ ਸਾਨੂੰ ਡਿਸਪੋਜ਼ੇਬਲ ਸਰਿੰਜ਼ਾ, ਸੂਈਆਂ ਦੀ ਵਰਤੋਂ, ਸੁਰੱਖਿਅਤ ਸੰਭੋਗ, ਕੰਡੋਮ ਦਾ ਇਸਤੇਮਾਲ, ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਹੈਪਾਟਾਈਟਸ ਸੀ ਦਾ 3 ਤੋਂ 6 ਮਹੀਨੇ ਦਾ ਇਲਾਜ਼ ਪੂਰਾ ਕੋਰਸ ਕਰਕੇ ਇਸ ਬਿਮਾਰੀ ਤੋਂ ਛੁੱਟਕਾਰਾ ਪਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਹੈਪਾਟਾਈਟਸ ਏ ਅਤੇ ਈ ਫੈਲਣ ਦੇ ਕਾਰਨ ਮੱਖੀਆਂ ਦੁਆਰਾ ਦੂਸ਼ਿਤ ਫੱਲ ਜਾਂ ਭੋਜਨ ਖਾਣ ਨਾਲ, ਦੂਸ਼ਿਤ ਪਾਣੀ ਪੀਣ ਨਾਲ, ਬਿਨ੍ਹਾਂ ਹੱਥ ਧੋਏ ਖਾਣਾ ਖਾਣ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਲੱਛਣ ਹਲਕਾ ਬੁਖਾਰ ਅਤੇ ਮਾਸਪੇਸ਼ਿਆਂ ਵਿੱਚ ਦਰਦ ਹੋਣਾ, ਭੁੱਖ ਨਾ ਲਗਣਾ ਅਤੇ ਉਲਟੀਆ, ਪਿਸ਼ਾਬ ਦਾ ਰੰਗ ਗੁੜਾ ਪੀਲਾ ਹੋਣਾ, ਕਮਜ਼ੋਰੀ ਮਹਿਸੂਸ ਕਰਨਾ ਅਤੇ ਜਿਗਰ ਖਰਾਬ ਹੋਣਾ ਆਦਿ ਹੈ।
ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਪੀਣ ਦਾ ਪਾਣੀ ਸਾਫ ਸੋਮਿਆਂ ਤੋਂ ਲੈਣ, ਜਾਂ ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਪੀਣ ਦਾ ਪਾਣੀ ਸਾਫ ਭਾਂਡੇ ਵਿੱਚ ਢੱਕ ਕੇ ਰੱਖੋ ਆਦਿ ਹੈ। ਧਿਆਨ ਰੱਖਿਆ ਜਾਵੇ ਕਿ ਟੋਭਿਆਂ ਨੇੜੇ ਲੱਗੇ ਨਲਕਿਆਂ ਦਾ ਪਾਣੀ ਨਾ ਪਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਹੈਪਾਟਾਈਟਸ ਬੀ ਅਤੇ ਸੀ ਦੀ ਟੈਸਟਿੰਗ ਅਤੇ ਇਲਾਜ਼ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
Spread the love