ਰੂਪਨਗਰ 1 ਅਗਸਤ 2021
ਜ਼ਿਲ੍ਹਾ ਰੂਪਨਗਰ ਵਿੱਚ ਵਧੀ ਸਕਾਰਾਤਮਿਕ ਊਰਜਾ
ਸਟੇਟ ਪ੍ਰੋਜੈਕਟ ਡਾਇਰੈਕਟਰ ਡਾ ਦਵਿੰਦਰ ਸਿੰਘ ਬੋਹਾ ਆਪਣੀ ਟੀਮ ਨਾਲ ਰੂਪਨਗਰ ਜ਼ਿਲ੍ਹੇ ਦੇ ਦੋ ਇਤਿਹਾਸਕ ਬਲਾਕਾਂ ਵਿੱਚ ਪੁੱਜੇ, ਜਿੱਥੇ ਕਿ ਅਧਿਆਪਕ ਨੈਸ ਦੀ ਟਰੇਨਿੰਗ ਲੈ ਰਹੇੇ ਸਨ। ਡਾ ਬੋਹਾ ਨੇ ਬਲਾਕ ਮੋਰਿੰਡਾ ਅਤੇ ਬਲਾਕ ਸ੍ਰੀ ਚਮਕੌਰ ਸਾਹਿਬ ਵਿੱਚ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀ ਜੀ ਆਈ ਵਿੱਚ ਪੰਜਾਬ ਦਾ ਨੰਬਰ ਇੱਕ ਆਉਣਾ ਸ਼ੁੱਭ ਸ਼ਗਨ ਹੈ ਪਰ ਅਸੀਂ ਇੱਥੇ ਹੀ ਬੱਸ ਨਹੀਂ ਕਰਨੀ ਹੈ, ਸਗੋਂ ਨੈਸ ਦੇ ਸਰਵੇ ਵਿੱਚ ਵੀ ਨੰਬਰ ਇੱਕ ਉੱਤੇ ਆ ਕੇ ਪੂਰੇ ਭਾਰਤ ਨੂੰ ਆਪਣੀ ਸਮਰੱਥਾ ਤੋਂ ਜਾਣੂ ਕਰਾਉਣਾ ਹੈ।ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲ ਸਮਾਰਟ ਬਣਨ ਦੇ ਨਾਲ ਨਾਲ ਵਿੱਦਿਅਕ ਖੇਤਰ ਦੀਆਂ ਉਚਾਈਆਂ ਨੂੰ ਛੂਹ ਰਹੇ ਹਨ।ਅੱਜ ਇਸੇ ਲਈ ਸਾਰਾ ਭਾਰਤ ਪੰਜਾਬ ਵੱਲ ਸਤਿਕਾਰਤ ਨਿਗਾਹਾਂ ਨਾਲ ਤੱਕ ਰਿਹਾ ਹੈ। ਉਨ੍ਹਾਂ ਨਾਲ ਪੁੱਜੇ ਗੁਰਤੇਜ ਸਿੰਘ ਖੱਟੜਾ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਸਾਰੇ ਅਧਿਆਪਕ 12 ਨਵੰਬਰ ਦੇ ਇਸ ਸਰਵੇ ਲਈ ਤਿਆਰ ਬਰ ਤਿਆਰ ਹਨ ਅਤੇ ਕੋਈ ਵੀ ਅਧਿਆਪਕ ਕਿਸੇ ਵੀ ਦਬਾਓ ਚ ਨਹੀਂ ਹੈ।ਜ਼ਿਲ੍ਹਾ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸ ਜਰਨੈਲ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਾਰੇ ਅਧਿਆਪਕਾਂ ਦੀਆਂ ਟਰੇਨਿੰਗਾਂ ਬਲਾਕ ਪੱਧਰ ਉੱਤੇ ਲੱਗ ਰਹੀਆਂ ਹਨ, ਜਿਸ ਵਿੱਚ ਅਧਿਆਪਕ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ।ਹੁਣ ਮਾਨਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਦੀਆਂ ਟਰੇਨਿੰਗਾਂ ਵੀ ਸ਼ੁਰੂ ਹੋਣੀਆਂ ਹਨ।ਇਨ੍ਹਾਂ ਟਰੇਨਿੰਗਾਂ ਨੂੰ ਉਪਰੋਕਤ ਤੋਂ ਇਲਾਵਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ ਚਰਨਜੀਤ ਸਿੰਘ ਸੋਢੀ ਅਤੇ ਮੈਡਮ ਰੰਜਨਾ ਕਟਿਆਲ , ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਵੀ ਵਿਜ਼ਟ ਕਰਨਗੇ।ਸਾਰੇ ਬਲਾਕਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀ ਦੇਖ ਰੇਖ ਹੇਠ ਬੀ ਐਮ ਟੀ ਇਹ ਟਰੇਨਿੰਗਾਂ ਬਾਖ਼ੂਬੀ ਦੇ ਰਹੇ ਹਨ। ਡਾ ਦਵਿੰਦਰ ਸਿੰਘ ਬੋਹਾ ਦੀ ਇਸ ਜ਼ਿਲ੍ਹਾ ਫੇਰੀ ਕਾਰਨ ਪੂਰੇ ਜ਼ਿਲ੍ਹੇ ਵਿੱਚ ਸਕਾਰਤਮਿਕ ਊਰਜਾ ਦੇਖਣ ਨੁੂੰ ਮਿਲ ਰਹੀ ਹੈ ਅਤੇ ਅਧਿਆਪਕ ਦੂਣੇ ਚੌਣੇ ਉਤਸ਼ਾਹ ਨਾਲ ਬੱਚਿਆਂ ਨੂੰ ਪੜ੍ਹਾਉਣ ਲਈ ਪੱਬਾਂ ਭਾਰ ਹਨ।ਇਸ ਮੌਕੇ ਬੀ ਪੀ ਈ ਓ ਦਵਿੰਦਰਪਾਲ ਸਿੰਘ, ਬੀ ਐਮ ਟੀ ਜਤਿੰਦਰ ਸਿੰਘ, ਵਰਿੰਦਰ ਸਿੰਘ, ਦਲਜੀਤ ਸਿੰਘ ਅਤੇ ਰਾਜਿੰਦਰਪਾਲ ਸਿੰਘ ਬੈਂਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।