ਗੰਡੀਵਿੰਡ ਦਾ ਰਹਿਣ ਵਾਲਾ ਚਰਨਜੀਤ ਸਿੰਘ ਹੁਣ ਰਕਸ਼ਾ ਸਕਿਉਰਿਟੀ ਸਰਵਿਸਿਜ਼ ਲਿਮਿਟਿਡ ਵਿੱਚ ਕੰਮ ਕਰਕੇ ਲੈ ਰਿਹਾ ਹੈ
ਲੱਗਭਗ 18000 ਰੁਪਏ ਪ੍ਰਤੀ ਮਹੀਨਾ ਤਨਖਾਹ
ਤਰਨ ਤਾਰਨ, 13 ਜੁਲਾਈ 2021
ਮਿਸ਼ਨ ਘਰ ਘਰ ਰੋਜ਼ਗਾਰ ਦੇ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤਰਨ ਤਾਰਨ ਬੜੀ ਹੀ ਮਿਹਨਤ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ, ਹੁਣ ਤੱਕ ਰੋਜ਼ਗਾਰ ਬਿਊਰੋ ਨੇ ਪੰਜਾਬ ਵਿੱਚ ਲੱਖਾਂ ਹੀ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਅਵਸਰ ਮੁੱਹਈਆ ਕਰਵਾ ਕੇ ਬੇਰੋਜ਼ਗਾਰੀ ਨੂੰ ਠੱਲ੍ਹ ਪਾਉਣ ਵਿੱਚ ਇਕ ਵੱਡਾ ਯੋਗਦਾਨ ਦਿੱਤਾ ਹੈ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਨੇ ਜ਼ਿਲ੍ਹਾ ਤਰਨ ਤਾਰਨ ਵਿੱਚ ਅਨੇਕਾਂ ਹੀ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਨਾ ਸਿਰਫ਼ ਪ੍ਰਾਈਵੇਟ ਕੰਪਨੀਆਂ ਵਿੱਚ ਰੋਜ਼ਗਾਰ ਮੁੱਹਈਆ ਕਰਵਾਇਆ ਹੈ, ਬਲਕਿ ਉਹਨਾਂ ਨੂੰ ਆਪਣਾ ਕੰਮ ਧੰਦਾ ਖੋਲ੍ਹਣ ਵਿੱਚ ਵੀ ਬਹੁਤ ਮੱਦਦ ਕੀਤੀ ਹੈ
ਅੱਜ ਜਿਹੜੇ ਉਮੀਦਵਾਰ ਦੀ ਸਫ਼ਲਤਾ ਦੀ ਕਹਾਣੀ ਅਸੀਂ ਦੱਸਣ ਜਾ ਰਹੇ ਹਾਂ ਉਸਦਾ ਨਾਮ ਚਰਨਜੀਤ ਸਿੰਘ ਹੈ । ਚਰਨਜੀਤ ਗੰਡੀਵਿੰਡ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਜੀ ਦਾ ਆਪਣਾ ਇੱਕ ਕਿਸਾਨ ਹਨ ਅਤੇ ਖੇਤੀ ਵਿੱਚ ਕੁੱਝ ਜ਼ਿਆਦਾ ਆਮਦਨ ਨਹੀਂ ਹੁੰਦੀ, ਜਿਸ ਕਾਰਨ ਚਰਨਜੀਤ ਨੌਕਰੀ ਕਰ ਕੇ ਆਪਣੇ ਪਿਤਾ ਅਤੇ ਘਰ ਦਾ ਆਰਥਿਕ ਬੋਝ ਘੱਟ ਕਰਨ ਵਿੱਚ ਮਦਦ ਕਰਨੀ ਚਾਹੁੰਦਾ ਸੀ ਚਰਨਜੀਤ ਨੇ ਆਪਣੀ ਪੜ੍ਹਾਈ ਪਾਸ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਵਿੱਚ ਇਧਰ ਓਧਰ ਬੜੇ ਧੱਕੇ ਖਾਧੇ ਪਰ ਉਸਨੂੰ ਕੋਈ ਨੌਕਰੀ ਨਾ ਮਿਲ ਸਕੀ ।
ਉਸਨੂੰ ਅਖ਼ਬਾਰ ਵਿੱਚੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਬਾਰੇ ਪਤਾ ਚੱਲਿਆ ਅਤੇ ਉਸਨੇ ਬਿਊਰੋ ਵਿੱਚ ਵਿਜ਼ਿਟ ਕੀਤਾ। ਇਸ ਤੋਂ ਬਾਅਦ ਉਸਦਾ ਨਾਮ www.pgrkam.com ਆਨ ਲਾਈਨ ਪੋਰਟਲ ‘ਤੇ ਦਰਜ ਕੀਤਾ ਗਿਆ ਅਤੇ ਉਸਦਾ ਬਾਇਓ ਡਾਟਾ ਅਤੇ ਹੋਰ ਡਿਟੇਲ ਕੰਪਨੀਆਂ ਵਿੱਚ ਭੇਜੀ ਗਈ। ਰਕਸ਼ਾ ਸਕਿਉਰਿਟੀ ਸਰਵਿਸਿਜ਼ ਲਿਮਿਟਿਡ ਬੰਗਲੋਰ ਵੱਲੋਂ ਉਸਦਾ ਬਾਇਓਡਾਟਾ ਸ਼ਾਰਟ ਲਿਸਟ ਕਰ ਲਿਆ ਗਿਆ ਅਤੇ ਉਸਨੂੰ ਪਲੇਸਮੈਂਟ ਕੈਂਪ ਵਿੱਚ ਇੰਟਰਵਿਊ ਲਈ ਬੁਲਾਇਆ ਗਿਆ, ਜਿਸ ਵਿੱਚ ਉਸਦੀ, ਕੰਪਨੀ ਵੱਲੋਂ ਸਕਿਉਰਿਟੀ ਗਾਰਡ ਦੀ ਪ੍ਰੋਫ਼ਾਈਲ ਲਈ ਸਿਲੈਕਸ਼ਨ ਕਰ ਲਈ ਗਈ।
ਚਰਨਜੀਤ ਸਿੰਘ ਹੁਣ ਰਕਸ਼ਾ ਸਕਿਉਰਿਟੀ ਸਰਵਿਸਿਜ਼ ਲਿਮਿਟਿਡ ਵਿੱਚ ਕੰਮ ਕਰ ਰਿਹਾ ਹੈ ਅਤੇ ਲੱਗਭਗ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਿਹਾ ਹੈ ਅਤੇ ਬਹੁਤ ਖੁਸ਼ ਹੈ । ਉਸਦਾ ਕਹਿਣਾ ਹੈ ਕਿ ਉਸਦਾ ਨੌਕਰੀ ਕਰਨ ਦਾ ਸੁਪਨਾ ਪੂਰਾ ਕਰਨ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਬਹੁਤ ਸਹਾਇਤਾ ਕੀਤੀ ਹੈ ਅਤੇ ਉਹ ਪੰਜਾਬ ਸਰਕਾਰ ਅਤੇ ਰੋਜ਼ਗਾਰ ਬਿਊਰੋ ਦਾ ਬਹੁਤ ਧੰਨਵਾਦੀ ਹੈ। ਉਸਨੂੰ ਨੌਕਰੀ ਮਿਲਣ ਤੋਂ ਬਾਅਦ ਜਿੱਥੇ ਉਸਨੇ ਆਪਣੇ ਭਵਿੱਖ ਨੂੰ ਵਧੀਆ ਬਣਾਇਆ ਹੈ, ਉੱਥੇ ਹੀ ਉਸਦੇ ਪਰਿਵਾਰ ਨੂੰ ਵੀ ਵਿੱਤੀ ਸਹਾਇਤਾ ਮਿਲੀ ਹੈ । ਉਸਦੇ ਪਿਤਾ ਨੂੰ ਉਸਦੇ ਉੱਤੇ ਮਾਣ ਮਹਿਸੂਸ ਹੁੰਦਾ ਹੈ ਕਿ ਉਸਦੀ ਸਖਤ ਮਿਹਨਤ ਅਤੇ ਲਗਨ ਸਦਕਾ, ਉਹਨਾਂ ਦੇ ਪਰਿਵਾਰ ਨੂੰ ਇੱਕ ਆਸ਼ਾ ਦੀ ਕਿਰਨ ਦਿਖਾਈ ਦਿੱਤੀ ਹੈ।
ਕੰਪਨੀ ਵੱਲੋਂ ਵੀ ਚਰਨਜੀਤ ਦੇ ਕੰਮ-ਕਾਜ਼ ਦੀ ਪ੍ਰਸ਼ੰਸ਼ਾ ਕੀਤੀ ਗਈ ਹੈ। ਉਸਦਾ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਅਤੇ ਰੋਜ਼ਗਾਰ ਬਿਊਰੋ ਦਾ ਬਹੁਤ ਧੰਨਵਾਦੀ ਹੈ, ਜਿਹਨਾਂ ਕਰ ਕੇ ਉਸਨੂੰ ਇਹ ਨੌਕਰੀ ਪ੍ਰਾਪਤ ਹੋਈ ਹੈ। ਉਸਦੀ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਸਰਕਾਰ ਦੇ ਇਸ ਮਿਸ਼ਨ ਨਾਲ ਜੁੜਨ ਅਤੇ ਆਪਣਾ ਕਦਮ ਰੋਜ਼ਗਾਰ ਪ੍ਰਾਪਤੀ ਵੱਲ ਵਧਾਉਣ ਅਤੇ ਵਧੀਆ ਭਵਿੱਖ ਸਿਰਜਣ