ਪਟਿਆਲਾ ਜ਼ਿਲ੍ਹੇ ਦੀਆਂ ਬਲਾਕ ਪੱਧਰੀ ਖੇਡਾਂ ਹੋਈਆਂ ਸਮਾਪਤ

ਪਟਿਆਲਾ ਜ਼ਿਲ੍ਹੇ ਦੀਆਂ ਬਲਾਕ ਪੱਧਰੀ ਖੇਡਾਂ ਹੋਈਆਂ ਸਮਾਪਤ
–12 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਖੇਡਾਂ ਦਾ ਹੋਵੇਗਾ ਆਗਾਜ਼
— ਐਥਲੈਟਿਕਸ, ਵਾਲੀਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਰੱਸਾ ਕੱਸੀ ਤੇ ਫੁੱਟਬਾਲ ਗੇਮਾਂ ‘ਚ ਹਜ਼ਾਰਾਂ ਖਿਡਾਰੀਆਂ ਨੇ ਹਿੱਸਾ ਲਿਆ

ਪਟਿਆਲਾ, 7 ਸਤੰਬਰ:

‘ਖੇਡਾਂ ਵਤਨ ਪੰਜਾਬ ਦੀਆਂ 2022’ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਵਿੱਚ 2 ਸਤੰਬਰ ਤੋਂ ਸ਼ੁਰੂ ਹੋਈਆਂ ਬਲਾਕ ਪੱਧਰੀ ਖੇਡਾਂ ਅੱਜ ਸਮਾਪਤ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ 12 ਸਤੰਬਰ ਨੂੰ ਰਾਜਾ ਭਾਲਿੰਦਰ ਸਿੰਘ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ਼ ਹੋਵੇਗਾ ਜੋ 22 ਸਤੰਬਰ ਤੱਕ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ ਐਥਲੈਟਿਕਸ, ਵਾਲੀਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਰੱਸਾ ਕੱਸੀ ਤੇ ਫੁੱਟਬਾਲ ਗੇਮਾਂ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਦੇ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ।

ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਬਲਾਕ ਸ਼ੰਭੂ ਕਲਾਂ ਵਿੱਚ ਅੰਡਰ 17 ਲੌਗ ਜੰਪ ਰੂਦਰਪ੍ਰਤਾਪ ਨੇ 4.26 ਮੀਟਰ ਨਾਲ ਪਹਿਲਾ,ਜਗਨਜੋਤ ਸਿੰਘ ਨੇ 3.91 ਮੀਟਰ ਨਾਲ ਦੂਜਾ ਅਤੇ ਮੋਹਿਤ ਨੇ 3.87 ਮੀਟਰ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 21 ਲੜਕਿਆਂ ਵਿੱਚ ਕਰਨ ਸਿੰਘ ਨੇ ਪਹਿਲਾ,ਅਕੁੰਸ਼ ਰਾਣਾ ਨੇ ਦੂਜਾ ਅਤੇ ਸਿਕੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਅੰਡਰ 21 ਲੜਕਿਆ ਵਿੱਚ ਸ਼ੇਖਰ ਰਾਣਾ ਪਹਿਲਾ,ਵਿਕਾਸ ਰਾਣਾ ਦੂਜਾ ਅਤੇ ਜੀਵਨ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਬਲਾਕ ਸਮਾਣਾ ਅੰਡਰ 14 ਫੁੱਟਬਾਲ ਲੜਕਿਆਂ ਵਿੱਚ ਤਲਵੰਡੀ ਮਲਿਕ ਨੇ ਪਹਿਲਾ,ਬੁੱਢਾ ਦਲ ਪਬਲਿਕ ਸਕੂਲ ਨੇ ਦੂਜਾ ਅਕਾਲ ਅਕੈਡਮੀ ਫ਼ਤਿਹਗੜ੍ਹ ਛਨ੍ਹਾਂ ਨੇ ਪਹਿਲਾ ਸਥਾਨ ਕੀਤਾ। ਅੰਡਰ 17 ਵਿੱਚ ਅਕਾਲ ਅਕੈਡਮੀ ਨੇ ਪਹਿਲਾ ਅਤੇ ਬੁੱਢਾ ਦਲ ਪਬਲਿਕ ਸਕੂਲ ਨੇ ਦੂਜਾ,ਅੰਡਰ 21 ਤਲਵੰਡੀ ਮਲਿਕ ਨੇ ਪਹਿਲਾ ਫ਼ਤਿਹਗੜ੍ਹ ਛਨ੍ਹਾਂ ਨੇ ਦੂਜਾ ਅਤੇ,ਬੁੱਢਾ ਦਲ ਪਬਲਿਕ ਸਕੂਲ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21-40 ਮੈਨ ਵਿੱਚ ਤਲਵੰਡੀ ਮਲਿਕ ਨੇ ਪਹਿਲਾ ਅਤੇ ਸਮਾਣਾ ਓਪਨ ਕਲਰ ਨੇ ਦੂਜਾ ਸਥਾਨ ਹਾਸਲ ਕੀਤਾ।ਟੱਗ ਆਫ਼ ਵਾਰ ਗੇਮ ਅੰਡਰ 14 ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਨੇ ਪਹਿਲਾ,ਸਰਕਾਰੀ ਹਾਈ ਸਕੂਲ ਮਰਦਾਹੇੜੀ ਨੇ ਦੂਜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਰਾਏਡੀ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ 21-40 ਵਾਲੀਬਾਲ ਵਿੱਚ ਵਾਲੀਬਾਲ ਕਲੱਬ ਸਮਾਣਾ ਨੇ ਪਹਿਲਾ,ਗੁਰੂ ਤੇਗ ਬਹਾਦਰ ਕਲੱਬ ਕਰਾਹਲੀ ਨੇ ਦੂਜਾ ਅਤੇ ਸਪੋਰਟਸ ਕਲੱਬ ਟੋਰਡਪੁਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।ਅੰਡਰ 40-50 ਵੁਮੈਨ ਖੋ ਖੋ ਵਿੱਚ ਟੀਚਰ ਗਰੁੱਪ ਸਮਾਣਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜੇਤੂ ਰਹੀ।

ਬਲਾਕ ਸਨੌਰ ਅੰਡਰ 17 ਲੜਕਿਆਂ 100 ਮੀਟਰ ਵਿੱਚ ਕਰਨ ਨੇ ਪਹਿਲਾ,ਵਿਸ਼ਵਦੀਪ ਨੇ ਦੂਜਾ ਅਤੇ ਹਰਮਨ ਨੇ ਤੀਜਾ ਸਥਾਨ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।ਅੰਡਰ 21 ਲੜਕਿਆਂ 100 ਮੀਟਰ ਵਿੱਚ ਆਕਾਸ਼ਦੀਪ ਨੇ ਪਹਿਲਾ,ਰਵਿੰਦਰ ਸਿੰਘ ਨੇ ਦੂਜਾ ਅਤੇ ਹਰਮਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 21-40 ਵੁਮੈਨ ਰੱਸਾ ਕੱਸੀ ਵਿੱਚ ਸ਼ਹੀਦ ਉੱਦਮ ਸਿੰਘ ਸਟੇਡੀਅਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।5000 ਮੀਟਰ ਦੌੜ ਵਿੱਚ ਅੰਡਰ 21-40 ਲੜਕਿਆਂ ਵਿੱਚ ਗੋਲਡੀ ਨੇ ਪਹਿਲਾ,ਹੈਪੀ ਸਿੰਘ ਨੇ ਦੂਜਾ ਅਤੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਘਨੌਰ ਵਿੱਚ ਕਬੱਡੀ ਅੰਡਰ 14 ਲੜਕਿਆਂ ਸਕੂਲ ਮੰਡੋਲੀ ਨੇ ਪਹਿਲਾ,ਸਰਕਾਰੀ ਹਾਈ ਸਕੂਲ ਲਾਛੜੂ ਨੇ ਦੂਜਾ ਸਥਾਨ ਅਤੇ ਅੰਡਰ 14 ਲੜਕੀਆਂ ਵਿੱਚ ਉਲਾਣਾ ਸਕੂਲ ਨੇ ਪਹਿਲਾ,ਸਰਕਾਰੀ ਹਾਈ ਸਕੂਲ ਮੰਡੋਲੀ ਨੇ ਦੂਜਾ ਸਥਾਨ ਹਾਸਲ ਕੀਤਾ।ਅੰਡਰ 14 ਲੜਕਿਆਂ ਰਿਲੇਅ ਰੇਸ ਵਿੱਚ ਕਪੁਰੀ ਸਕੂਲ ਨੇ ਪਹਿਲਾ,ਯੂਨੀਵਰਸਿਟੀ ਕਾਲਜ ਘਨੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 40-50 ਡਿਸਕਸ ਥੌ ਵਿੱਚ ਪ੍ਰਦੀਪ ਕੁਮਾਰ ਨੇ ਪਹਿਲਾ ਅਤੇ ਜਸਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।

ਬਲਾਕ ਰਾਜਪੁਰਾ ਵਿੱਚ ਵਾਲੀਬਾਲ ਟੀਮ ਅੰਡਰ 21 ਵਿੱਚ ਮਹਿੰਦਰ ਗੰਜ ਨੇ ਪਹਿਲਾ,ਮਿਰਚਮੰਡੀ ਨੇ ਦੂਜਾ ਅਤੇ ਸਫਦਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ 17 ਕਬੱਡੀ ਨੈਸ਼ਨਲ ਸਟਾਇਲ ਐਨ.ਟੀ.ਸੀ ਰਾਜਪੁਰਾ ਨੇ ਧਮਕੰਸ਼ੂ ਕੱਲਾ ਨੂੰ 24-20 ਨਾਲ ਹਰਾਇਆ। ਅੰਡਰ 21 ਕਬੱਡੀ ਨੈਸ਼ਨਲ ਸਟਾਇਲ ਐਨ.ਟੀ. ਸੀ ਰਾਜਪੁਰਾ ਨੇ ਪਬਲਿਕ ਸਕੂਲ ਰਾਜਪੁਰਾ ਨੂੰ 33-28 ਨਾਲ ਹਰਾਇਆ। ਅੰਡਰ 14 ਲੜਕੀਆਂ ਲੰਬੀ ਛਾਲ ਵਿੱਚ ਗੁਰਲੀਨ ਕੌਰ,ਅੰਡਰ 17 ਰਮਨਦੀਪ ਕੌਰ, ਅੰਡਰ 21 ਵਿੱਚ ਹਰਸ਼ਦੀਪ ਕੌਰ, ਅੰਡਰ 21-40 ਵੁਮੈਨ ਵਿੱਚ ਜਯਊਤੀ ਨੇ ਅਤੇ ਪਹਿਲਾ ਸਥਾਨ ਹਾਸਲ ਕਰ ਕੇ ਜੇਤੂ ਰਹਿਆ।ਅੰਡਰ 21 ਡਿਸਕਸ ਥੌ ਵਿੱਚ ਲਵਪ੍ਰੀਪ ਸਿੰਘ, ਅੰਡਰ 17 ਪ੍ਰਭਨੂਰ ,ਅੰਡਰ 21-40 ਹਰਦੀਪ ਸਿੰਘ ਅਤੇ ਅੰਡਰ 40-50 ਉਮਰ ਵਰਗ ਵਿੱਚ ਸੁਮਿਤ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਅੰਡਰ 14 ਲੜਕੀਆਂ ਖੋਹ ਖੋਹ ਗੇਮ ਵਿੱਚ ਰੋਇਲ ਮਾਡਲ ਪਬਲਿਕ ਸਕੂਲ  ਦੀ ਟੀਮ ਨੇ ਸਮਾਰਟ ਮਾਇੰਡ ਸਕੂਲ ਨੂੰ 10-8 ਨਾਲ ਹਰਾਇਆ।ਅੰ 14 ਲੜਕਿਆ ਦੀ ਸਰਕਾਰੀ ਮਿਡਲ ਸਕੂਲ,ਖਾਨਪੁਰ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਖੇੜੀ ਗਡਿੰਆ ਨੂੰ 10-2 ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ।

Spread the love