ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਣਕ ਦੀ ਆਮਦ 8 ਲੱਖ ਮੀਟਰਿਕ ਟਨ ਤੋਂ ਹੋਈ ਪਾਰ

-7 ਲੱਖ 99 ਹਜ਼ਾਰ 772 ਮੀਟਰਿਕ ਟਨ ਕਣਕ ਦੀ ਹੋਈ ਖ਼ਰੀਦ
-ਕਿਸਾਨਾਂ ਨੂੰ 1176.40 ਕਰੋੜ ਰੁਪਏ ਦੀ ਹੋਈ ਕਣਕ ਦੀ ਅਦਾਇਗੀ
ਪਟਿਆਲਾ, 26 ਅਪ੍ਰੈਲ:
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਅੱਜ ਤੱਕ 8 ਲੱਖ 06 ਹਜ਼ਾਰ 722 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਤੇ ਜਿਸ ਵਿਚੋਂ 7 ਲੱਖ 99 ਹਜ਼ਾਰ 772 ਮੀਟਰਿਕ ਟਨ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 1176.40 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਅੱਜ ਮੰਡੀਆਂ ‘ਚ ਆਈ ਕਣਕ ਦੇ ਵੇਰਵੇ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ 18642 ਮੀਟਰਿਕ ਟਨ ਕਣਕ ਮੰਡੀਆਂ ‘ਚ ਪੁੱਜੀ ਅਤੇ 23102 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੀਦੀ ਕਣਕ ਵਿਚੋਂ ਪਨਗਰੇਨ ਨੇ ਕੁਲ 206348 ਮੀਟਰਿਕ ਟਨ, ਮਾਰਕਫੈਡ ਨੇ ਕੁਲ 204184 ਮੀਟਰਿਕ ਟਨ, ਪਨਸਪ ਨੇ 199390 ਮੀਟਰਿਕ ਟਨ, ਵੇਅਰ ਹਾਊਸ ਨੇ 133465 ਮੀਟਰਿਕ ਟਨ, ਐਫ.ਸੀ.ਆਈ ਨੇ ਕੁਲ 56235 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 150 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ‘ਚ ਸੰਭਾਵਤ ਆਮਦ ਦੀ 95 ਫ਼ੀਸਦੀ ਕਣਕ ਪੁੱਜੀ ਹੈ ਅਤੇ ਮੰਡੀਆਂ ‘ਚ ਆਈ ਕਣਕ ਵਿਚੋਂ 99 ਫ਼ੀਸਦੀ ਦੀ ਖ਼ਰੀਦ ਵੀ ਕਰ ਲਈ ਗਈ ਹੈ ਅਤੇ ਖਰੀਦੀ ਕਣਕ ‘ਚੋਂ 68 ਫ਼ੀਸਦੀ ਦੀ ਲਿਫ਼ਟਿੰਗ ਵੀ ਕੀਤੀ ਜਾ ਚੁੱਕੀ ਹੈ।

Spread the love