ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਦੇ ਉੱਚ ਅਧਿਕਾਰੀ ਪਰਾਲੀ ਜ਼ਮੀਨੀ ਪੱਧਰ ਉਤੇ ਸਰਗਰਮ

— ਐਸ ਡੀ ਐੱਮ, ਡੀ.ਡੀ.ਪੀ.ਓ, ਬੀ.ਡੀ.ਪੀ.ਓ ਤੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕਰਕੇ ਪਰਾਲੀ ਨੂੰ ਲੱਗੀ ਅੱਗ ਬੁਝਾਈ
— ਜ਼ਿਲ੍ਹਾ ਪ੍ਰਸ਼ਾਸਨ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਉਤੇ ਸੈਟੇਲਾਈਟ ਜ਼ਰੀਏ ਪੂਰੀ ਨਿਗਰਾਨੀ
ਰੂਪਨਗਰ, 16 ਨਵੰਬਰ:
ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਨਾੜ ਨੂੰ ਅੱਗ ਲਗਾਉਣ ਤੇ ਕੀਤੀ ਗਈ ਸਖਤੀ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਉਤੇ ਸਖ਼ਤੀ ਕਰਨ ਲਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸਾਸ਼ਨ ਰੂਪਨਗਰ ਦੇ ਉੱਚ ਅਧਿਕਾਰੀ ਪਰਾਲੀ ਜ਼ਮੀਨੀ ਪੱਧਰ ਉੱਤੇ ਲਗੇ ਹੋਏ ਹਨ ਤਾਂ ਜੋ ਮਾਮਲਾ ਸਾਹਮਣੇ ਆਉਂਦੇ ਹੀ ਨਿਪਟਾਇਆ ਜਾ ਸਕੇ।
ਇਸੇ ਤਹਿਤ ਐਸ ਡੀ ਐਮ ਦੀਪਾਂਕਰ ਗਰਗ ਨੇ ਮੋਰਿੰਡਾ ਦੇ ਪਿੰਡਾਂ ਵਿਖੇ, ਡੀ.ਡੀ.ਪੀ.ਓ ਬਲਜਿੰਦਰ ਸਿੰਘ ਗਰੇਵਾਲ ਨੇ ਪਿੰਡ ਚਤੋਲੀ ਵਿਖੇ ਮਾਮਲਾ ਸਾਹਮਣੇ ਆਉਣ ਉੱਤੇ ਮੌਕੇ ਜਾ ਕੇ ਅੱਗ ਬੁਝਾਈ ਅਤੇ ਬੀ.ਡੀ.ਪੀ.ਓ ਸੁਮਰਿਤਾ ਨੇ ਪਿੰਡ ਡਕਾਲਾ, ਬ੍ਰਾਹਮਣ ਮਾਜਰਾ, ਸੋਲਖੀਆਂ, ਬੱਲਮਗੜ ਤੇ ਮੰਦਵਾੜਾ
ਵਿਖੇ ਅੱਗ ਲਗਾਉਣ ਮਾਮਲਾ ਸਾਹਮਣੇ ਆਉਣ ਤੋਂ ਮੌਕੇ ਉਤੇ ਪਹੁੰਚ ਕਰਕੇ ਅੱਗ ਬੁਝਾਈ।
ਇਸ ਮੌਕੇ ਉਨ੍ਹਾਂ ਕਿਹਾ ਕਿਸਾਨਾਂ ਨੂੰ ਕਿਹਾ ਕਿ ਜ਼ਿਲ੍ਹੇ ਵਿਚ ਅੱਗ ਲਗਾਉਣ ਦੀਆਂ ਘਟਨਾਵਾਂ ਉਤੇ ਉੱਚ ਅਧਿਕਾਰੀ ਸੈਟੇਲਾਈਟ ਜ਼ਰੀਏ ਪੂਰੀ ਨਿਗਰਾਨੀ ਰੱਖ ਰਹੇ ਹਨ ਜੇਕਰ ਕੋਈ ਵੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਉਸ ਵਿਰੁਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।