ਮਿਸ਼ਨ ਘਰ-ਘਰ ਰੋਜ਼ਗਾਰ ਅਧੀਨ 03 ਸਤੰਬਰ ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਨੌਸ਼ਹਿਰਾ ਪਨੂੰਆਂ ਵਿਖੇ ਵੀ ਲੱਗੇਗਾ ਪਲੇਸਮੈਂਟ ਕੈਂਪ
ਤਰਨ ਤਾਰਨ, 02 ਸਤੰਬਰ 2021
ਮਿਸ਼ਨ ਘਰ-ਘਰ ਰੋਜ਼ਗਾਰ ਅਧੀਨ ਮਾਨਯੋਗ ਡਿਪਟੀ ਕਮਿਸ਼ਨਰ, ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, (ਆਦਰਸ਼ ਸਕੂਲ) ਵਲਟੋਹਾ ਵਿਖੇ ਪਲੇਸਮੈਂਟ ਕੈਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਤਰਨ ਤਾਰਨ ਸ਼੍ਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਪ ਵਿੱਚ 358 ਉਮੀਦਵਾਰਾਂ ਨੇ ਭਾਗ ਲਿਆ ਅਤੇ ਵੱਖ-ਵੱਖ ਕੰਪਨੀਆਂ ਵੱਲੋਂ 256 ਯੋਗ ਉਮੀਦਵਾਰਾਂ ਦੀ ਚੋਣ ਕੀਤੀ ਗਈ।
ਉਹਨਾਂ ਦੱਸਿਆ ਕਿ 03 ਸਤੰਬਰ, 2021 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਨੌਸ਼ਹਿਰਾ ਪਨੂੰਆਂ ਅਤੇ 06 ਸਤੰਬਰ, 2021 ਨੂੰ ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ, ਰਾਣੀਵਲਾਹ (ਚੋਹਲਾ ਸਾਹਿਬ) ਵਿਖੇ ਸਵੇਰੇ 9 ਵਜੇ ਤੋਂ 3 ਵਜੇ ਤੱਕ ਪਲੇਸਮੈਂਟ ਕੈਪ ਲਗਾਏ ਜਾ ਰਹੇ ਹਨ। ਅਧਿਕਾਰੀ ਵੱਲੋ ਇਹਨਾਂ ਪਲੇਸਮੈਂਟ ਕੈਂਪਾਂ ਵਿੱਚ ਵੱਧ ਤੋਂ ਵੱਧ ਨੋਜਵਾਨਾਂ ਨੂੰ ਭਾਗ ਲੈਣ ਲਈ ਅਪੀਲ ਕੀਤੀ ਗਈ।
ਅੱਜ ਦੇ ਪਲੇਸਮੈਂਟ ਕੈਪ ਵਿੱਚ ਸਰਪੰਚ ਸ਼੍ਰ. ਦਵਿੰਦਰ ਸਿੰਘ ਸਰਪੰਚ ਅੱਡਾ ਵਲਟੋਹਾ, ਸਰਪੰਚ ਸ੍ਰ. ਜੱਜਬੀਰ ਸਿੰਘ ਵਲਟੋਹਾ ਖੁਰਦ, ਪ੍ਰਿਸੀਪਲ ਸ਼੍ਰੀ ਵਿਜੈ ਕੁਮਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਵਲਟੋਹਾ ਅਤੇ ਸ਼੍ਰੀ ਲਾਲ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਵਲਟੋਹਾ ਵੀ ਮੋਜੂਦ ਰਹੇ।