ਪਲੇਸਮੈਂਟ ਕੈਂਪ ਵਿਚ 51 ਜਣਿਆਂ ਦੀ ਹੋਈ ਚੋਣ

ਫਾਜ਼ਿਲਕਾ 19 ਅਗਸਤ 2021
ਫਾਜ਼ਿਲਕਾ ਦੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵਿਖੇ ਲਗਾਏ ਗਏ ਪਲੇਸਮੈਂਟ ਕੈਂਪ ਵਿਚ 51 ਜਣਿਆਂ ਦੀ ਚੋਣ ਹੋਈ ਹੈ। ਇਹ ਜਾਣਕਾਰੀ ਜਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਕ੍ਰਿਸ਼ਨ ਲਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਸਰਕਾਰ ਵੱਲੋਂ ਸਮੇਂ-ਸਮੇਂ `ਤੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਤਾਂ ਜ਼ੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲੇਸਮੈਂਟ ਕੈਂਪ ਵਿਚ ਕੈਪੀਟਲ ਟਰੱਸਟ ਪ੍ਰਾਈਵੇਟ ਬੈਂਕ ਲਿਮਟਿਡ ਵੱਲੋਂ ਸ਼ਿਰਕਤ ਕਰਕੇ ਨੌਜਵਾਨਾਂ ਦੀ ਯੋਗਤਾ ਦੇ ਆਧਾਰ `ਤੇ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵੱਲੋਂ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੈਂਪ ਵਿਚ ਪਹੁੰਚ ਕੀਤੀ ਗਈ।ਇਸ ਮੌਕੇ ਕੰਪਨੀ ਵਿਖੇ ਨੌਕਰੀ ਲਈ 71 ਜਣਿਆਂ ਨੇ ਇੰਟਰਵਿਊ ਦਿੱਤੀ ਜਿਸ ਵਿਚੋਂ 51 ਜਣਿਆਂ ਦੀ ਚੌਣ ਹੋਈ। ਸੂਬਾ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਪਲੇਸਮੈਂਟ ਅਫਸਰ ਸ੍ਰੀ ਗੋਰਵ ਗੋਇਲ ਤੋਂ ਇਲਾਵਾ ਕੰਪਨੀ ਦੇ ਨੁਮਾਇੰਦੇ ਮੌਜੂਦ ਸਨ।

 

Spread the love