ਸਹਿਰ ਨਿਵਾਸੀਆਂ ਨੂੰ ਇਸ ਮੁਹਿਮ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ
ਫਾਜ਼ਿਲਕਾ, 29 ਦਸੰਬਰ 2023
ਡਿਪਟੀ ਕਮਿਸ਼ਨਰ ਫਾਜਿਲਕਾ ਡਾ ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ ਹੇਠ ਡਾ ਰਾਜੀਵ ਛਾਬੜਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਜਿਲਕਾ ਦੀ ਅਗਵਾਈ ਵਿਚ ਪਸ਼ੂ ਪਾਲਣ ਵਿਭਾਗ ਫਾਜਿਲਕਾ ਅਤੇ ਨਗਰ ਨਿਗਮ ਅਬੋਹਰ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਦੇ ਸਹਿਯੋਗ ਨਾਲ ਬੇਸਹਾਰਾ ਕੁੱਤਿਆਂ ਨੂੰ ਹਲਕਾਅ ਦੇ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਮਨਦੀਪ ਸਿੰਘ ਸੀਨੀਅਰ ਵੈਟਨਰੀ ਅਫਸਰ ਅਬੋਹਰ ਨੇ ਕਿਹਾ ਕਿ ਅਬੋਹਰ ਸ਼ਹਿਰ ਦੇ ਬੇਸਹਾਰਾ ਕੁੱਤਿਆਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਕੁੱਤਿਆਂ ਨੂੰ ਹਲਕਾਅ ਤੇ ਬਚਾਅ ਕੇ ਮੱਨੁਖਾਂ ਨੂੰ ਸੁਰਖਿਅਤ ਕੀਤਾ ਜਾ ਸਕੇ। ਡਾ ਅਮਿਤ ਨੈਨ ਵੈਟਨਰੀ ਅਫਸਰ ਅਬੋਹਰ ਨੇ ਪਸ਼ੂ ਪ੍ਰੇਮੀਆਂ ਨੂੰ ਇਸ ਮੁਹਿੰਮ ਵਿੱਚ ਜੁੜਨ ਦਾ ਸੰਦੇਸ਼ ਦਿੱਤਾ ਹੈ।
ਇਸ ਮੋਕੇ ਸ.ਪਰਮਿੰਦਰ ਸਿੰਘ ਖੇਤਰੀ ਸੱਕਤਰ ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ ਅਬੋਹਰ ਨੇ ਕਿਹਾ ਕਿ ਇਸ ਮੁਹਿੰਮ ਲਈ ਸਾਰੀ ਵੈਕਸੀਨ ਸੰਸਥਾ ਵਲੋਂ ਮੁਹਈਆ ਕਰਵਾਈ ਜਾਵੇਗੀ । ਉਹਨਾ ਨੇ ਸਹਿਰ ਨਿਵਾਸੀਆਂ ਨੂੰ ਇਸ ਮੁਹਿਮ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਕੁੱਤਿਆਂ ਦਾ ਟੀਕਾਕਰਨ ਕੀਤਾ ਜਾ ਸਕੇ।
ਸ੍ਰੀ ਮੰਗਤ ਰਾਏ ਬੱਠਲਾ ਨੇ ਇਸ ਮੁਹਿੰਮ ਲਈ ਵੈਕਸੀਨ ਮੁਹਈਆ ਕਰਵਾਉਣ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਧੰਨਵਾਦ ਕੀਤਾ ।
ਇਸ ਮੋਕੇ ਸ੍ਰੀ ਅਸ਼ਵਨੀ ਮਿਗਲਾਨੀ ਸੈਨੇਟਰੀ ਇੰਸਪੈਕਟਰ, ਸ.ਮਲਕੀਤ ਸਿੰਘ ਰਿਟਾ.ਐਕਸੀਅਨ, ਡਾ ਗੁਰਸਿਮਰਨ ਸਿੰਘ ,ਅਵਤਾਰ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ, ਗਗਨਪ੍ਰੀਤ ਸਿੰਘ, ਵੀਨਮ ਚਲਾਨਾ ਵੀ.ਆਈ.,ਲਵਪ੍ਰੀਤ ਸਿੰਘ ਵੀ.ਆਈ.,ਵਿਸ਼ੇਸ ਤੋਰ ਤੇ ਹਾਜਰ ਸਨ।