ਲੁਧਿਆਣਾ, 05 ਅਗਸਤ 2021 ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਥਾਨਕ 4 ਸਕਿੱਲ ਸੈਂਟਰਾਂ ‘ਤੇ ਪਹਿਲਾ ਰਾਜ ਪੱਧਰੀ ਹੁਨਰ ਮੁਕਾਬਲਾ ਕਰਵਾਇਆ ਗਿਆ ਜਿਸਦਾ ਆਯੋਜਨ ਪੀ.ਏ.ਯੂ., ਸੀ.ਟੀ.ਆਰ., ਐਨ.ਐਫ.ਸੀ.ਆਈ. ਅਤੇ ਨਿਫਟ ਵੱਲੋਂ ਕੀਤਾ ਗਿਆ। ਇਸ ਹੁਨਰ ਮੁਕਾਬਲੇ ਵਿੱਚ ਬੱਚਿਆਂ ਵੱਲੋ ਆਪਣੀ ਸਬੰਧਤ ਟਰੇਡ ਵਿੱਚ ਮੁਹਾਰਤ ਦਿਖਾਈ ਗਈ ਅਤੇ ਜੱਜ ਸਹਿਬਾਨਾਂ ਵੱਲੋ 3 ਅੱਵਲ ਭਾਗੀਦਾਰਾਂ ਦੀ ਸੂਚੀ ਮੁੱਖ ਦਫਤਰ ਨੂੰ ਅਗਲੇਰੇ ਮੁਕਾਬਲਿਆਂ ਲਈਂ ਸੌਪ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚੱਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ ਤਾਂ ਜੋ ਨੋਜਵਾਨ ਸਿਖਲਾਈ ਮੁਕੰਮਲ ਕਰਨ ਉਪਰੰਤ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਕਾਬਿਲ ਹੋ ਸਕਣ।
ਇਸ ਮੌਕੇ ਅਸਿਟੇਂਟ ਕਮਿਸ਼ਨਰ ਡਾ. ਹਰਜਿੰਦਰ ਸਿੰਘ ਵੱਲੋਂ ਐਨ.ਐਫ.ਸੀ.ਆਈ. ਦਾ ਦੌਰਾ ਕੀਤਾ ਗਿਆ ਅਤੇ ਬੱਚਿਆਂ ਨੂੰ ਅਗਲੇ ਪੱਧਰ ਲਈ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦੀਤੀ।