ਪਹਿਲੇ ਛੇ ਮਹੀਨੇ ਤਕ ਨਵ ਜੰਮੇ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ”

ਗੁਰਦਾਸਪੁਰ, 5 ਅਗਸਤ 2021 ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਜੀ ਦੀ ਪ੍ਰਧਾਨਗੀ ਹੇਠ 1 ਅਗਸਤ ਤੋਂ 7ਅਗਸਤ ਤਕ ਵਿਸ਼ਵ ਬ੍ਰੈਸਟਫੀਡਿੰਗ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਵਿਚ ਫੀਲਡ ਸਟਾਫ ਵੱਲੋਂ ਮਾਂਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਸਤਨਪਾਨ ਨੂੰ ਲੈਕੇ ਭਰਮ ਭੁਲੇਖੇ ਦੂਰ ਕੀਤੇ ਜਾਣਗੇ।
ਇਸ ਮੌਕੇ ਤੇ ਇਸ ਵਰ੍ਹੇ ਬ੍ਰੈਸਟਫਈਡਿੰਗ ਜਾਗਰੂਕਤਾ ਹਫਤਾ ਸਤਨਪਾਨ ਦੀ ਸੁਰੱਖਿਆ ਇਕ ਸਾਂਝੀ ਜਿੰਮੇਵਾਰੀ ਥੀਮ ਹੇਠ ਮਨਾਇਆ ਜਾ ਰਿਹਾ ਹੈ। ਜੱਚਾ ਬੱਚਾ ਵਾਰਡ ਵਿਖੇ ਮਾਵਾਂ ਨੂੰ ਨਵਜੰਮੇ ਬੱਚਿਆਂ ਦੀ ਦੇਖਭਾਲ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਸਮਝਾਇਆ ਗਿਆ । ਦੱਸਿਆ ਗਿਆ ਕਿ ਬੱਚੇ ਦੇ ਜਨਮ ਲੈਣ ਤੋਂ ਅੱਧੇ ਘੰਟੇ ਦੇ ਅੰਦਰ ਅੰਦਰ ਉਸ ਨੂੰ ਬ੍ਰੈਸਟਫੀਡਿੰਗ ਕਰਵਾਉਣੀ ਚਾਹੀਦੀ ਹੈ ਤੇ ਅਤੇ ਛੇ ਮਹੀਨੇ ਤਕ ਕੇਵਲ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਘੱਟੋ ਘੱਟ ਦੋ ਸਾਲ ਤਕ ਬੱਚੇ ਨੂੰ ਪੂਰਕ ਆਹਾਰ ਦੇ ਨਾਲ ਨਾਲ ਬੱਚੇ ਨੂੰ ਮਾਂ ਦਾ ਦੁੱਧ ਜ਼ਰੂਰ ਪਿਆਇਆ ਜਾਣਾ ਚਾਹੀਦਾ ਹੈ। ਮਾਂ ਦਾ ਦੁੱਧ ਬੱਚੇ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ।
ਇਸ ਮੌਕੇ ਉਨ੍ਹਾਂ ਨੇ ਮਾਂ ਦੇ ਦੁੱਧ ਦੀ ਮਹੱਤਤਾ ਵਾਲਾ ਪੋਸਟਰ ਵੀ ਜਾਰੀ ਕੀਤਾ ਇਸ ਮੌਕੇ ਤੇ ਜ਼ਿਲਾ ਟੀਕਾਕਰਨ ਅਫਸਰ ਸ੍ਰੀ ਡਾ ਅਰਵਿੰਦ ਮਨਚੰਦਾ ਜ਼ਿਲ੍ਹਾ ਐਪੀਡਮੋਲੋਜਿਸਟ ਡਾ ਪ੍ਰਭਜੋਤ ਕੌਰ ਕਲਸੀ ਡੀ ਡੀ ਐੱਚ ਓ ਡਾ ਲੋਕੇਸ਼ ਕੁਮਾਰ ਸਹਾਇਕ ਸਿਵਲ ਸਰਜਨ ਡਾ ਭਾਰਤ ਭੂਸ਼ਨ ਨੋਡਲ ਅਫਸਰ ਡਾ ਅੰਕੁਰ ਕੌਸ਼ਲ ਸਾਰੇ ਹੀ ਬਲਾਕ ਐਕਸਟੈਨਸ਼ਨ ਐਜੂਕੇਟਰ ਸੋਮ ਲਾਲ ਗੁਰਪ੍ਰੀਤ ਸਿੰਘ ਪਿਛਲੀਆਂ ਸੋਮ ਲਾਲ ,ਗੁਰਪ੍ਰੀਤ ਸਿੰਘ ,ਪਰਮਿੰਦਰ ਸਿੰਘ, ਅੰਮ੍ਰਿਤ ਚਮਕੌਰ ਸਿੰਘ ,ਸੰਦੀਪ ਕੌਰ, ਸੁਰਿੰਦਰ ਕੌਰ ,ਰਾਕੇਸ਼ ਕੁਮਾਰ ਅਤੇ ਸੁਖਦਿਆਲ ਸਿੰਘ ਹਾਜਿਰ ਸਨ ।

Spread the love