ਪਾਣੀ ਦੀ ਸਾਂਭ-ਸੰਭਾਲ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਹਿੱਤ ਯੂਥ ਕਲੱਬਾਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ ਮੁਹਿੰਮ : ਡਿਪਟੀ ਕਮਿਸ਼ਨਰ

ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਜ਼ਿਲ੍ਹਾ ਸਲਾਹਕਾਰ ਕੌਂਸਲ ਯੁਵਾ ਮਾਮਲੇ ਸਬੰਧੀ ਮੀਟਿੰਗ ਦੀ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਪ੍ਰਧਾਨਗੀ
ਬਰਨਾਲਾ, 17 ਅਗਸਤ 2021
ਪਾਣੀ ਦੀ ਸਾਂਭ-ਸੰਭਾਲ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਹਿੱਤ ਯੂਥ ਕਲੱਬਾਂ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਡਿਪਟੀ ਕਮਿਸ਼ਨਰ ਬਰਨਾਲਾ ਨੇ ਨਹਿਰੂ ਯੁਵਾ ਕੇਂਦਰ ਬਰਨਾਲਾ ਨਾਲ ਸੰਬੰਧਿਤ ਜ਼ਿਲ੍ਹਾ ਸਲਾਹਕਾਰ ਕੌਂਸਲ ਯੂਥ ਪ੍ਰੋਗਰਾਮ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੀ ਕਾਰਜ ਯੋਜ਼ਨਾ ਜਾਰੀ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਤੋ ਦੂਰ ਰੱਖਣ ਅਤੇ ਫਿੱਟ ਇੰਡੀਆਂ ਮੁਹਿੰਮ ਦਾ ਹਿੱਸਾ ਬਨਾਉਣ ਲਈ ਖੇਡ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋ ਸਾਝੇਂ ਤੌਰ ਤੇ ਜ਼ਿਲ੍ਹਾ ਪੱਧਰ ਦਾ ਖੇਡ ਮੇਲਾ ਕਰਵਾਇਆ ਜਾਵੇਗਾ। ਸ. ਫੂਲਕਾ ਨੇ ਇਹ ਵੀ ਕਿਹਾ ਕਿ ਯੂਥ ਕਲੱਬਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਵੰਲਟੀਅਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋਕਾ ਨੂੰ ਵੱਖ-ਵੱਖ ਸਕੀਮਾਂ ਅਤੇ ਸਮਾਜਿਕ ਬੁਰਾਇਆ ਪ੍ਰਤੀ ਜਾਗਰੂਕ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨਹਿਰੂ ਯੂਵਾ ਕੇਂਦਰ ਬਰਨਾਲਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਸਬੰਧੀ ਚੱਲ ਰਹੀ ਜਾਗਰੂਕਤਾ ਮੁਹਿੰਮ ਨੂੰ ਇਸ ਤਰਾ ਜਾਰੀ ਰੱਖਿਆ ਜਾਵੇਗਾ ਅਤੇ ਕੈਚ ਦੀ ਰੇਨ ਵੈਨ ਇੱਟ ਫਾਲ ਵੇਅਰ ਇਟ ਫਾਲ ਸਬੰਧੀ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ।
ਇਸ ਤੋ ਪਹਿਲਾਂ ਮੀਟਿੰਗ ਵਿੱਚ ਜਾਣਕਾਰੀ ਦਿਦਿੰਆਂ ਜ਼ਿਲ੍ਹਾ ਯੂਥ ਅਫਸਰ ਮਿਸਜ ੳਮਕਾਰ ਸਵਾਮੀ ਨੇ ਕਿਹਾ ਕਿ 2021-22 ਦੀ ਕਾਰਜ ਯੋਜ਼ਨਾ ਅਨੁਸਾਰ ਫਿੱਟ ਇੰਡੀਆ ਮੁਹਿੰਮ ਤਹਿਤ 20 ਯੂਥ ਕਲੱਬਾਂ ਨੂੰ ਖੇਡ ਕਿੱਟਾਂ ਅਤੇ 2 ਬਲਾਕ ਪੱਧਰ ਦੇ ਖੇਡ ਮੇਲੇ ਕਰਵਾਏ ਜਾਣਗੇ। ਇਸ ਤੋ ਇਲਾਵਾ ਨੋਜਵਾਨਾਂ ਨੂੰ ਕਿੱਤਾ ਮੁੱਖੀ ਟ੍ਰੇਨਿੰਗ ਦੇਣ ਲਈ ਤਿੰਨ ਸਿਲਾਈ ਸੈਂਟਰ ਚਲਾਏ ਜਾਣਗੇ । ਮਿਸਜ ਸਵਾਮੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਹਿੱਤ ਜਿਲਾ, ਰਾਜ ਅਤੇ ਕੌਮੀ ਪੱਧਰ ਦੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ।
ਮੀਟਿੰਗ ਵਿੱਚ ਹੋਰ ਜਾਣਕਾਰੀ ਸਾਝੀ ਕਰਿਦਆਂ ਨਹਿਰੂ ਯੁਵਾ ਕੇਂਦਰ ਬਰਨਾਲਾ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਡਾ. ਸੰਦੀਪ ਘੰਡ ਨੇ ਦੱਸਿਆ ਕਿ ਯੂਥ ਕਲੱਬਾਂ ਨੂੰ ਗੀਤੀਸੀਲ ਕਰਨ ਅਤੇ ਉਹਨਾ ਦੀ ਮੈਂਬਰਸਿਪ ਵਿੱਚ ਵਾਧਾ ਕਰਨ ਲਈ ਯੁਵਾ ਕਲੱਬ ਵਿਕਾਸ ਪ੍ਰੋਗਰਾਮ ਵਿੱਚ ਬਲਾਕ ਪੱਧਰ ਦੇ ਪੋ੍ਰਗਰਾਮ ਕਰਵਾਏ ਜਾਣਗੇ। ਸ਼੍ਰੀ ਘੰਡ ਨੇ ਕਿਹਾ ਕਿ ਸਵੱਛਤਾ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਹਿੱਤ ਕਲੀਨ ਵਿਲੇਜ ਗਰੀਨ ਵਿਲੇਜ ਸਬੰਧੀ ਨੌਜਵਾਨਾ ਦੀ ਟੇ੍ਰਨਿੰਗ ਕਰਵਾਈ ਜਾਵੇਗੀ। ਉਹਨਾ ਨੇ ਇਹ ਵੀ ਕਿਹਾ ਕਿ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋ ਜ਼ਿਲ੍ਹੇ ਵਿੱਚ ਵਧੀਆ ਕੰਮ ਕਰਨ ਵਾਲੀ ਯੂਥ ਕਲੱਬ ਨੂੰ ਜਿਲਾ ਕਲੱਬ ਅਵਾਰਡ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਜਗਤਾਰ ਸਿੰਘ ਸਿੱਧੂ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਬਰਨਾਲਾ, ਜਸਵੀਰ ਸਿੰਘ ਅੋਲਖ ਸਿਵਲ ਸਰਜਨ ਬਰਨਾਲਾ, ਪਿਊਸ਼ ਕੁਮਾਰ ਲੀਡ ਬੈਂਕ ਬਰਨਾਲਾ ਸਵਰਨ ਸਿੰਘ ਸਕੱਤਰ ਰੈਡ ਕਰਾਸ ਸੁਸਾਇਟੀ, ਪੁਨੀਤ ਸ਼ਰਮਾਂ ਨੁਮਾਇੰਦਾ ਪੇਂਡੂ ਵਿਕਾਸ ਏਜੰਸੀ, ਗੁਵਿੰਦਰ ਕੌਰ ਖੇਡ ਵਿਭਾਗ ਬਰਨਾਲਾ ਆਦਿ ਨੇ ਸ਼ਮੂਲੀਅਤ ਕੀਤੀ।

Spread the love