ਪਿਛਲੇ ਚਾਰ ਸਾਲ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੀਆਂ 376 ਲਿੰਕ ਸੜਕਾਂ ਦੀ 97 ਕਰੋੜ 78 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਗਈ ਮੁਰੰਮਤ-ਡਿਪਟੀ ਕਮਿਸ਼ਨਰ

ਜ਼ਿਲ੍ਹੇ ਦੇ ਪਿੰਡ ਮੰਨਣਕੇ ਵਿਖੇ 7 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਹੈ ਇੰਡਸਟਰੀਅਲ ਟਰੇਨਿੰਗ ਇੰਸਟੀਟਿਊਟ ਦੀ ਇਮਾਰਤ
ਤਰਨ ਤਾਰਨ, 17 ਅਗਸਤ 2021
ਪਿਛਲੇ ਚਾਰ ਸਾਲ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਦੀਆਂ 376 ਲਿੰਕ ਸੜਕਾਂ, ਜਿੰਨ੍ਹਾਂ ਦੀ ਲੰਬਾਈ 1053.73 ਕਿਲੋਮੀਟਰ ਬਣਦੀ ਹੈ, ਦੀ 97 ਕਰੋੜ 78 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਵਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ 8 ਪਲੈਨ ਸੜਕਾਂ ਜਿੰਨ੍ਹਾਂ ਦੀ ਲੰਬਾਈ 62.56 ਕਿਲੋਮੀਟਰ ਬਣਦੀ ਹੈ, ਦੀ 17 ਕਰੋੜ 10 ਲੱਖ ਰੁਪਏ ਨਾਲ ਰਿਪੇਅਰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਨੰਬਰ 1 ਅਧੀਨ 49 ਲਿੰਕ ਸੜਕਾਂ, ਜਿੰਨ੍ਹਾ ਦੀ ਲੰਬਾਈ 129.13 ਕਿਲੋਮੀਟਰ ਹੈ, ਦੀ ਰਿਪੇਅਰ 18 ਕਰੋੜ 18 ਲੱਖ ਰੁਪਏ ਨਾਲ ਕੀਤੀ ਗਈ ਹੈ। ਇਸ ਤੋਂ ਇਲਾਵਾ 4 ਪਲੈਨ ਸੜਕਾਂ ਜਿੰਨ੍ਹਾਂ ਦੀ ਲੰਬਾਈ 25 ਕਿਲੋਮੀਟਰ ਹੈ, ਦੀ ਰਿਪੇਅਰ 6 ਕਰੋੜ 88 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ।
ਇਸ ਤੋਂ ਇਲਾਵਾ ਉਸਾਰੀ ਮੰਡਲ ਨੰਬਰ 2 ਅਧੀਨ 327 ਲਿੰਕ ਸੜਕਾਂ ਜਿੰਨ੍ਹਾਂ ਦੀ ਲੰਬਾਈ 924.60 ਕਿਲੋਮੀਟਰ ਹੈ, ਦੀ ਰਿਪੇਅਰ 79 ਕਰੋੜ 60 ਲੱਖ ਰੁਪਏ ਨਾਲ ਕੀਤੀ ਗਈ ਹੈ। ਇਸ ਤੋਂ ਇਲਾਵਾ 4 ਪਲੈਨ ਸੜਕਾਂ, ਜਿਨ੍ਹਾਂ ਦੀ ਲੰਬਾਈ 37.56 ਕਿਲੋਮੀਟਰ ਹੈ, ਦੀ ਰਿਪੇਅਰ 10 ਕਰੋੜ 22 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਗਈ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਤਰਨ ਤਾਰਨ ਜ਼ਿਲ੍ਹੇ ਵਿੱਚ ਕੇਂਦਰੀ ਸੁਧਾਰ ਘਰ ਗੋਇੰਦਵਾਲ ਸਾਹਿਬ ਦੀ ਇਮਾਰਤ 180 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਕੰਮ 31 ਅਕਤੂਬਰ, 2021 ਤੱਕ ਮੁਕੰਮਲ ਹੋ ਜਾਵੇਗਾ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਪਿੰਡ ਮੰਨਣਕੇ ਵਿਖੇ 7 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਇੰਡਸਟਰੀਅਲ ਟਰੇਨਿੰਗ ਇੰਸਟੀਟਿਊਟ ਦੀ ਇਮਾਰਤ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਕੰਮ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸ਼ਾਹਬਾਜਪੁਰ ਵਿਖੇ 11 ਕਰੋੜ 53 ਲੱਖ ਰੁਪਏ ਦੀ ਲਾਗਤ ਨਾਲ ਡਿਗਰੀ ਕਾਲਜ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਇਹ ਕੰਮ 30 ਨਵੰਬਰ, 2021 ਤੱਕ ਮੁਕੰਮਲ ਹੋ ਜਾਵੇਗਾ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੱਟੀ ਵਿਖੇ 12 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਨਵੇ ਜ਼ੂਡੀਸ਼ੀਅਲ ਕੋਰਟ ਕੰਪਲੈਕਸ ਦੀ ਉਸਾਰੀ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਬੱਠੇ ਭੈਣੀ ਵਿਖੇ 1 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਕੈਰੋਂ ਵਿਖੇ ਡਾਇਟ ਬਿਲਡਿੰਗ ਦੀ ਉਸਾਰੀ ਦਾ ਕੰਮ ਨਿਰਮਾਣ ਅਧੀਨ ਹੈ, ਜਿਸ ‘ਤੇ ਲੱਗਭੱਗ 4 ਕਰੋੜ 17 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਕੰਮ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ।

 

Spread the love