• 35 ਸਾਲਾਂ ਦਲੇਰ ਸਿੰਘ ਆਪਣੀ 70 ਏਕੜ ਜ਼ਮੀਨ ‘ਤੇ ਆਧੁਨਿਕ ਤਰੀਕੇ ਨਾਲ ਕਰਦਾ ਹੈ ਖੇਤੀ
• ਪਿੰਡ ਅਤੇ ਆਸ-ਪਾਸ ਦੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਜਲਾਉਣ ਲਈ ਕਰਦਾ ਹੈ ਪ੍ਰੇਰਿਤ
• ਡਿਪਟੀ ਕਮਿਸ਼ਨਰ ਨੇ ਦਲੇਰ ਸਿੰਘ ਦੀ ਸ਼ਲਾਘਾ ਕਰਦਿਆਂ ਹੋਰ ਕਿਸਾਨਾਂ ਨੂੰ ਵੀ ਆਧੁਨਿਕ ਤਕਨੀਕ ਅਪਣਾਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 5 ਅਕਤੂਬਰ :
ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੇ ਗਏ ਬੇਹਤਰੀਨ ਯਤਨ ਮਿਸ਼ਨ ਤੰਦਰੁਸਤ ਪੰਜਾਬ ਨੂੰ ਬੜਾਵਾ ਦਿੰਦੇ ਹੋਏ ਮਾਹਿਲਪੁਰ ਦੇ ਪਿੰਡ ਕੋਟਲਾ ਦਾ 35 ਸਾਲਾ ਕਿਸਾਨ ਦਲੇਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਬਿਨ•ਾਂ ਪਰਾਲੀ ਨੂੰ ਅੱਗ ਲਗਾਏ ਆਪਣੀ 70 ਏਕੜ ਜ਼ਮੀਨ ‘ਤੇ ਖੇਤੀ ਕਰ ਰਿਹਾ ਹੈ।
ਨੌਜਵਾਨ ਕਿਸਾਨ ਦਲੇਰ ਸਿੰਘ ਵਲੋਂ ਵਾਤਾਵਰਣ ਸੰਭਾਲ ਲਈ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਜਲਾਉਣ ਲਈ ਪ੍ਰੇਰਿਤ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਪਿੰਡ ਵਿੱਚ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਹੈ। ਨੌਜਵਾਨ ਕਿਸਾਨ ਦਲੇਰ ਸਿੰਘ ਵਲੋਂ ਝੋਨੇ ਦੀ ਪਰਾਲੀ ਨੂੰ ਜਲਾਉਣ ਦੀ ਬਜਾਏ ਸਿੱਧੀ ਕਣਕ ਦੀ ਬਿਜਾਈ ਕਰਕੇ ਨਾ ਸਿਰਫ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦੀ ਪਹਿਲ ਕੀਤੀ ਗਈ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰੱਖੀ ਜਾ ਰਹੀ ਹੈ। ਦਲੇਰ ਸਿੰਘ ਵਲੋਂ ਚੁੱਕੇ ਗਏ ਕਦਮਾਂ ਕਾਰਨ ਉਸਦੀ ਆਲੋਚਨਾ ਕਰ ਰਹੇ ਕਿਸਾਨਾਂ ਨੇ ਵੀ ਇਸ ਪ੍ਰਗਤੀਸ਼ੀਲ ਤਕਨੀਕ ਨੂੰ ਅਪਣਾ ਲਿਆ ਹੈ। ਹੁਣ ਪਿੰਡ ਕੋਟਲਾ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਦੇ ਕਿਸਾਨ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਸੁਪਰ ਐਸ.ਐਮ.ਐਸ ਰਾਹੀਂ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਹੈਪੀ ਸੀਡਰ ਦੀ ਮਦਦ ਨਾਲ ਕਣਕ ਦੀ ਸਿੱਧੀ ਬਿਜਾਈ ਕਰਦੇ ਹਨ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦਲੇਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਕਿਸਾਨ ਵੀ ਆਧੁਨਿਕ ਤਕਨੀਕਾਂ ਨੂੰ ਅਪਣਾਉਂਦੇ ਹੋਏ ਪਰਾਲੀ ਨਾ ਜਲਾਉਣ। ਉਨ•ਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਇਸ ਨਾਲ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ ਕਿਉਂਕਿ ਜ਼ਮੀਨ ਦੇ ਮਿਤਰ ਕੀੜੇ ਅੱਗ ਲਗਾਉਣ ਨਾਲ ਮਰ ਜਾਂਦੇ ਹਨ। ਉਨ•ਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕਦਾ ਹੈ।
ਦਲੇਰ ਸਿਘ ਨੇ ਦੱਸਿਆ ਕਿ ਰਬੀ 2017ਦੌਰਾਨ ਪਹਿਲੀ ਬਾਰ ਉਸ ਨੇ ਝੋਨੇ ਦੀ ਪਰਾਲੀ ਵਿੱਚ ਕਣਕ ਦੀ ਸਿੱਧੀ ਬਿਜਾਈ 70 ਏਕੜ ਜ਼ਮੀਨ ਵਿੱਚ ਸਫ਼ਲਤਾਪੂਰਵਕ ਕੀਤੀ ਸੀ। ਉਸਨੇ ਦੱਸਿਆ ਕਿ ਸੁਪਰ ਐਸ.ਐਮ.ਐਸ. (ਸਟਰਾ ਮੈਨੇਜਮੈਂਟ ਸਿਸਟਮ) ਕੰਬਾਇਨ ਨਾਲ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਬਿਜਾਈ ਦਾ ਤਰੀਕਾ ਬਹੁਤ ਹੀ ਆਸਾਨ ਹੈ। ਉਨ•ਾਂ ਕਿਹਾ ਕਿ ਹੈਪੀ ਸੀਡਰ ਤਕਨੀਕ ਵਿਧੀ ਨਾਲ ਕਣਕ ਦੀ ਬਿਜਾਈ ਤੋਂ ਬਹਾਈ ਦਾ ਖਰਚਾ ਘੱਟ ਹੋਣ ਦੇ ਨਾਲ-ਨਾਲ ਨਦੀਨਾਂ ਦੀ ਸਮੱਸਿਆ ਤੋਂ ਵੀ ਨਿਜ਼ਾਤ ਮਿਲ ਜਾਂਦੀ ਹੈ। ਉਨ•ਾਂ ਦੱਸਿਆ ਕਿ ਸ਼ੁਰੂਆਤ ਵਿੱਚ ਹੈਪੀ ਸੀਡਰ ਦੀ ਬਿਜਾਈ ਨਾਲ ਕਣਕ ਦੀ ਬਿਜਾਈ ਨੂੰ ਦੇਖ ਕੇ ਉਸਦੇ ਸਾਥੀ ਕਿਸਾਨ ਆਲੋਚਨਾ ਕਰਦੇ ਸਨ, ਪਰ ਬਾਅਦ ਵਿੱਚ ਝੋਨੇ ਦੀ ਪਰਾਲੀ ਵਿੱਚ ਕਣਕ ਦੇ ਪੈਦਾ ਹੋਣ ‘ਤੇ ਆਲੋਚਨਾ ਕਰਨ ਵਾਲੇ ਕਿਸਾਨ ਹੈਰਾਨ ਰਹਿ ਗਏ ਅਤੇ ਇਸ ਵਿਧੀ ਨੂੰ ਅਪਣਾਉਣ ਲਈ ਪ੍ਰੇਰਿਤ ਹੋਏ। ਉਨ•ਾਂ ਦੱਸਿਆ ਕਿ ਉਸਦੇ ਕੋਲ ਹੈਪੀ ਸੀਡਰ, ਸੁਪਰ ਸੀਡਰ ਤੋਂ ਇਲਾਵਾ ਦੋ ਕੰਬਾਇਨਾਂ ਹਨ ਜਿਸ ‘ਤੇ ਐਸ.ਐਮ.ਐਸ ਲਗਾ ਹੋਇਆ ਹੈ। ਇਸ ਤੋਂ ਇਲਾਵਾ ਉਹ ਆਪਣੇ ਪਿੰਡ ਅਤੇ ਆਸ-ਪਾਸਦੇ ਪਿੰਡਾਂ ਵਿੱਚ ਵੀ ਸੁਪਰ ਐਸ.ਐਮ.ਐਸ (ਕੰਬਾਇਨ ‘ਤੇ ਲੱਗਣ ਵਾਲਾ ਯੰਤਰ) ਕੰਬਾਇਨ ਨਾਲ ਝੋਨੇ ਦੀ ਕਟਾਈ ਕਰਦਾ ਹੈ।