ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਟਿੰਕੂ

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੱਲੋਂ ਵਿਧਾਨ ਸਭਾ ਹਲਕਾ ਖਰੜ ਦੀਆਂ ਪੰਚਾਇਤਾਂ ਨਾਲ ਮੀਟਿੰਗ
ਐਸ.ਏ.ਐਸ. ਨਗਰ, 23 ਜੁਲਾਈ 2021
ਪੰਜਾਬ ਸਰਕਾਰ ਵਿਕਾਸ ਕਾਰਜਾਂ ਲਈ ਵਚਨਬੱਧ ਹੈ ਤੇ ਵਿਧਾਨ ਸਭਾ ਹਲਕਾ ਖਰੜ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਨੇ ਇੱਥੇ ਵਿਧਾਨ ਸਭਾ ਹਲਕਾ ਖਰੜ ਦੀਆਂ ਪੰਚਾਇਤਾਂ ਨਾਲ ਮੀਟਿੰਗ ਦੌਰਾਨ ਕੀਤਾ।
ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ ਉਤੇ ਕਰਵਾਉਣ ਲਈ ਉਹ ਤਤਪਰ ਹਨ ਅਤੇ ਸਾਰੇ ਪਿੰਡਾਂ ਵਿੱਚ ਬਿਨਾਂ ਕਿਸੇ ਭੇਦਭਾਵ ਕੰਮ ਕਰਵਾਏ ਜਾ ਰਹੇ ਹਨ। ਮੀਟਿੰਗ ਵਿੱਚ ਗ੍ਰਾਮ ਪੰਚਾਇਤ ਨਗਲੀਆਂ ਨੇ ਗੰਦੇ ਪਾਣੀ ਦੀ ਨਿਕਾਸੀ, ਗਲੀਆਂ ਨਾਲੀਆਂ, ਟੋਭੇ ਦਾ ਰਸਤਾ ਪੱਕਾ ਕਰਨ, ਰਾਮਦਾਸੀਆਂ ਧਰਮਸ਼ਾਲਾ ਦੀ ਚਾਰਦੀਵਾਰੀ, ਗ੍ਰਾਮ ਪੰਚਾਇਤ ਪਿੰਡ ਕਰਤਾਰਪੁਰ ਨੇ ਟੋਭੇ ਵਾਲੀ ਥਾਂ ਪਾਰਕ ਬਣਾਉਣ, ਨਵੇਂ ਟੋਭੇ ਦੀ ਚਾਰਦੀਵਾਰੀ, ਸਕੂਲ ਵਿੱਚ ਇੰਟਰਲਾਕ ਟਾਇਲਾਂ ਲਵਾਉਣ, ਗੰਦੇ ਪਾਣੀ ਦੀ ਨਿਕਾਸੀ, ਸਰਪੰਚ ਗ੍ਰਾਮ ਪੰਚਾਇਤ ਪਿੰਡ ਮੂੰਧੇ ਭਾਗ ਸਿੰਘ ਵੱਲੋਂ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਅਤੇ ਗਰਾਊਂਡ ਦੀ ਚਾਰਦੀਵਾਰੀ ਅਤੇ ਗਲੀਆਂ-ਨਾਲੀਆਂ ਲਈ ਫੰਡਜ਼ ਦੀ ਮੰਗ ਕੀਤੀ ਗਈ।
ਗ੍ਰਾਮ ਪੰਚਾਇਤ ਮੂੰਧੋ ਭਾਗ ਸਿੰਘ ਵੱਲੋਂ ਸ਼ਮਸ਼ਾਨਘਾਟ ਦੀ ਚਾਰਦੀਵਾਰੀ, ਟੋਭੇ ਦੀ ਚਾਰਦੀਵਾਰੀ, ਸਟਰੀਟ ਲਾਇਟਾਂ ਲਾਉਣ, ਬੱਸ ਸਟੈਂਡ ਬਣਾਉਣ, ਧਰਮਸ਼ਾਲਾ ਦੀ ਰਿਪੇਅਰ ਲਈ (ਐਸ.ਸੀ/ਜਨਰਲ), ਗਲੀਆਂ ਨਾਲੀਆਂ, ਕਮਿਊਨਿਟੀ ਸੈਂਟਰ, ਪਾਰਕ ਬਣਾਉਣ ਲਈ ਫੰਡਜ਼ ਦੀ ਮੰਗ ਕੀਤੀ ਗਈ।
ਗ੍ਰਾਮ ਪੰਚਾਇਤ ਖੇੜਾ ਵੱਲੋਂ ਇੱਕ ਗਰੀਬ ਵਿਅਕਤੀ ਦੀ ਕਿਡਨੀ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਮਦਦ ਕਰਵਾਉਣ ਦੀ ਮੰਗ ਕੀਤੀ ਗਈ। ਇਸ ਤਰਾਂ ਗ੍ਰਾਮ ਪੰਚਾਇਤ ਪੜੈਲ, ਰੰਘੂਆਣਾ, ਝਿੰਗੜਾਂ ਅਤੇ ਕੰਸਾਲਾ ਆਦਿ ਨੇ ਵੀ ਆਪੋ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਸਬੰਧੀ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਨੂੰ ਜਾਣੂ ਕਰਵਾਇਆਂ ਅਤੇ ਗ੍ਰਾਂਟਾਂ ਦੀ ਮੰਗ ਕੀਤੀ।
ਚੇਅਰਮੈਨ ਨੇ ਇਨ੍ਹਾਂ ਮੰਗਾਂ ਅਤੇ ਵਿਕਾਸ ਕਾਰਜਾਂ ਲਈ ਪਹਿਲ ਦੇ ਆਧਾਰ ਉਤੇ ਫੰਡ ਮੁਹੱਈਆ ਕਰਵਾਉਣ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਚੌਧਰੀ ਗੁਰਮੇਲ ਸਿੰਘ ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ, ਗੁਰਿੰਦਰਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਪਛੜੀਆਂ ਸ਼਼੍ਰੇਣੀਆਂ ਕਮਿਸ਼ਨ ਪੰਜਾਬ, ਰਜਵੰਤ ਰਾਏ ਸ਼ਰਮਾ ਮੈਂਬਰ ਗਊ ਸੇਵਾ ਕਮਿਸ਼ਨ ਪੰਜਾਬ, ਸੁਖਦੀਪ ਸਿੰਘ ਸਾਬਕਾ ਈ.ਟੀ.ਓ, ਰਣਜੀਤ ਸਿੰਘ ਨਗਲੀਆਂ ਸਕੱਤਰ ਕਾਂਗਰਸ ਕਮੇਟੀ, ਜਗਤਾਰ ਸਿੰਘ ਸਰਪੰਚ ਖੇੜਾ, ਗੁਰਪਾਲ ਕੌਰ ਸਰਪੰਚ ਨਗਲੀਆਂ, ਸਤਵਿੰਦਰ ਸਿੰਘ ਸਰਪੰਚ ਮੂਧੋ ਭਾਗ ਸਿੰਘ, ਕੁਲਵਿੰਦਰ ਸਿੰਘ ਸਰਪੰਚ ਪੜੌਲ, ਬਲਵਿੰਦਰ ਸਿੰਘ ਸਰਪੰਚ ਰਘੂਆਣਾ, ਦਲਵਿੰਦਰ ਸਿੰਘ ਬੈਨੀਪਾਲ, ਕੇਸਰ ਸਿੰਘ ਨੰਬਰਦਾਰ ਨਗਲੀਆਂ, ਦਵਿੰਦਰ ਸਿੰਘ ਪੰਚ ਪੜੋਲ, ਦਰਸ਼ਨ ਸਿੰਘ ਨਾਗਰਾ, ਅਮਰਜੀਤ ਕੌਰ, ਸਰਬਜੀਤ ਕੌਰ ਪੰਚ ਨਗਲੀਆਂ, ਜੰਗੀ ਸਿੰਘ ਪ੍ਰਧਾਨ ਚੌਕੀਦਾਰ ਯੂਨੀਅਨ ਮੁਹਾਲੀ, ਸੁਖਵਿੰਦਰ ਚੋਹਲਟਾ ਖੁਰਦ, ਬੇਅੰਤ ਸਿੰਘ ਇੰਨ, ਦੀਪੀ ਚੌਧਰੀ ਅਤੇ ਕੁਲਦੀਪ ਸਿੰਘ ਓਇੰਦ ਪੀ.ਏ. ਟੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਐਸ.ਏ.ਐਸ ਨਗਰ ਆਦਿ ਹਾਜ਼ਰ ਸਨ।

Spread the love